FacebookTwitterg+Mail

ਜ਼ਮਾਨਤ ਤੋਂ ਬਾਅਦ ਵੀ ਜ਼ਾਇਰਾ ਦੇ ਦੋਸ਼ੀ ਦੀਆਂ ਮੁਸ਼ਕਲਾਂ ਬਰਕਰਾਰ

zaira wasim
31 December, 2017 03:35:40 PM

ਮੁੰਬਈ(ਬਿਊਰੋ)— ਬਾਲੀਵੁੱਡ ਦੰਗਲ ਫੇਮ ਗਰਲ ਅਦਾਕਾਰਾ ਜ਼ਾਇਰਾ ਵਸੀਮ ਨਾਲ ਕਰੀਬ ਇਕ ਹਫਤੇ ਪਹਿਲਾਂ ਵਿਸਤਾਰਾ ਏਅਰਲਾਈਨ 'ਚ ਯਾਤਰਾ ਦੌਰਾਨ ਹੋਈ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਸੀ। ਜ਼ਾਇਰਾ ਨੇ ਪੁਲਸ 'ਚ ਸ਼ਿਕਾਇਤ ਵੀ ਕਰਵਾਈ ਸੀ, ਜਿਸ ਤੋਂ ਬਾਅਦ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਗਿਆ। ਜਿਸ ਦੇ ਚਲਦੇ ਦੋਸ਼ੀ ਨੂੰ ਪੁਲਸ ਕਸ‍ਟਡੀ 'ਚ ਰੱਖਣ ਤੋਂ ਬਾਅਦ 13 ਦਸੰਬਰ ਨੂੰ ਅਦਾਲਤ ਨੇ 25 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ਉੱਤੇ ਜ਼ਮਾਨਤ ਦਿੱਤੀ ਸੀ।
ਖਬਰਾਂ ਮੁਤਾਬਕ 2 ਜਨਵਰੀ 2018 ਨੂੰ ਅਗਲੀ ਸੁਣਵਾਈ ਹੋਵੇਗੀ। ਇਨ੍ਹਾਂ ਦਿਨਾਂ 'ਚ ਤਾਰੀਖ ਕੋਲ ਆਉਂਦੇ ਹੀ ਦੋਸ਼ੀ ਵਿਕਾਸ ਸਚਦੇਵਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਨੀਂਦ ਉੱਡ ਗਈ ਹੈ। ਹਾਲ ਹੀ 'ਚ ਦੋਸ਼ੀ ਸਚਦੇਵਾ ਦੀ ਪਤਨੀ ਦਿਵਿਆ ਸਚਦੇਵਾ ਨੇ ਅਦਾਕਾਰਾ ਦੇ ਦੋਸ਼ਾਂ ਨੂੰ ਪਬਲੀਸਿਟੀ ਸਟੰਟ ਦੱਸਿਆ ਹੈ। ਉਨ੍ਹਾਂ ਨੇ ਵੈਬਸਾਈਟ ਨੂੰ ਦਿੱਤੇ ਗਏ ਇੰਟਰਵਿਓ ਵਿਚ ਕਿਹਾ, ''ਮੇਰੇ ਪਤੀ  ਦੇ ਮਾਮੇ ਦਾ ਦੇਹਾਂਤ ਹੋ ਗਿਆ ਸੀ ਇਸ ਲਈ ਉਹ ਦਿੱਲੀ ਤੋਂ ਮੁੰਬਈ ਆ ਰਹੇ ਸਨ। ਉਹ ਬਹੁਤ ਦੁਖੀ ਵੀ ਸਨ। ਉਨ੍ਹਾਂ ਦੀ ਮਾਨਸਿਕ ਸਥਿ‍ਤੀ ਚੰਗੀ ਨਹੀਂ ਸੀ। ਉਹ ਸੌਂਣਾ ਚਾਹੁੰਦੇ ਸਨ , ਉਨ੍ਹਾਂ ਨੇ ਕੰਬਲ ਵੀ ਮੰਗਿਆ ਪਰ ਮੈਂ ਅਦਾਕਾਰਾ ਦੁਆਰਾ ਮੇਰੇ ਪਤੀ ਉੱਤੇ ਲਗਾਏ ਗਏ ਦੋਸ਼ਾ ਤੋਂ ਹੈਰਾਨ ਹੈ । ਪੁਲਸ ਨੇ ਮੇਰੇ ਪਤੀ ਨੂੰ ਗਿਰਫਤਾਰ ਕੀਤਾ ਹੈ। ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਅਦਾਕਾਰਾ ਦੇ ਨਾਲ ਜਦੋਂ ਇਹ ਸਭ ਹੋਇਆ ਉਸ ਵੇਲੇ ਉਨ੍ਹਾਂ ਨੇ ਇਸ ਮਾਮਲੇ ਨੂੰ ਕਿਉਂ ਨਹੀਂ ਚੁੱਕਿਆ? ਕਿਉਂ ਉਨ੍ਹਾਂ ਨੇ 2 ਘੰਟੇ ਬਾਅਦ ਟਵੀਟ ਕੀਤਾ?'' ਦੱਸਿਆ ਜਾ ਰਿਹਾ ਹੈ ਕਿ ਜ਼ਾਇਰਾ ਦੇ ਦੋਸ਼ਾ ਤੋਂ ਬਾਅਦ ਇਸ ਪੂਰੇ ਕੇਸ ਨੂੰ ਵਿਕਾਸ ਵਲੋਂ ਐੱਚ ਐੱਸ ਆਨੰਦ ਲੜ ਰਹੇ ਹਨ। ਸੀਨੀਅਰ ਵਕੀਲ ਆਨੰਦ ਨੇ 2002 ਵਿਚ ਸਲਮਾਨ ਖਾਨ ਦੇ ਹਿਟ ਐਂਡ ਰਣ ਕੇਸ ਨੂੰ ਵੀ ਦੇਖਿਆ ਹੈ।


Tags: zaira-wasim Vikas Sachdevabollywood celebrity Molestation caseਜ਼ਾਇਰਾ ਵਸੀਮ