FacebookTwitterg+Mail

'ਦੰਗਲ ਗਰਲ' ਛੇੜਛਾੜ ਮਾਮਲੇ 'ਚ ਮੁੰਬਈ ਪੁਲਸ ਨੇ ਦਰਜ ਕਰਵਾਈ ਚਾਰਜਸ਼ੀਟ

zaira wasim
27 August, 2018 05:20:49 PM

ਮੁੰਬਈ (ਬਿਊਰੋ)— ਮੁੰਬਈ ਪੁਲਸ ਨੇ ਬਾਲੀਵੁੱਡ ਦੀ ਨਾਬਾਲਿਗ ਅਭਿਨੇਤਰੀ ਨਾਲ ਛੇੜਛਾੜ ਦੇ ਦੋਸ਼ੀ ਵਿਕਾਸ ਸਚਦੇਵ ਖਿਲਾਫ ਚਾਰਜਸ਼ੀਟ ਫਾਈਲ ਕਰਵਾਈ ਹੈ। ਸਹਰ ਪੁਲਸ ਨੇ ਇਸ ਚਾਰਜਸ਼ੀਟ ਮੁੰਬਈ ਦੇ ਡਿੰਡੋਸ਼ੀ ਕੋਰਟ 'ਚ ਦਰਜ ਕੀਤੀ ਹੈ। ਤੁਹਾਨੂੰ ਦੱਸ ਦੇਈਏ 2016 ਦੀ ਬਲਾਕਬਸਟਰ ਫਿਲਮ 'ਦੰਗਲ' 'ਚ ਆਮਿਰ ਦੀ ਬੇਟੀ ਦਾ ਕਿਰਦਾਰ ਨਿਭਾਅ ਚੁੱਕੀ ਜ਼ਾਇਰਾ ਵਸੀਮ (17) ਦਸੰਬਰ 'ਚ ਫਲਾਈਟ 'ਚ ਦਿੱਲੀ ਤੋਂ ਮੁੰਬਈ ਘਰ ਜਾ ਰਹੀ ਸੀ, ਉਦੋਂ ਹੀ ਇਸ ਦੌਰਾਨ ਪਿੱਛੇ ਵਾਲੀ ਸੀਟ 'ਤੇ ਬੈਠੇ ਵਿਕਾਸ ਨੇ ਉਸ ਦੇ ਨਾਲ ਛੇੜਛਾੜ ਕੀਤੀ। ਇਸ ਤੋਂ ਬਾਅਦ ਜ਼ਾਇਰਾ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ ਅਤੇ ਆਪਣੀ ਹੱਡਬੀਤੀ ਸੁਣਾਈ।


ਮੁੰਬਈ ਪੁਲਸ ਨੇ ਵਿਕਾਸ ਨੂੰ POCSO ਅਤੇ IPC ਦੀ ਧਾਰਾ 354 ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਵਿਕਾਸ ਵਲੋਂ ਇਸ ਮਾਮਲੇ 'ਚ ਦਾਅਵਾ ਕੀਤਾ ਗਿਆ ਸੀ ਕਿ ਉਹ ਇਕ ਅੰਤਿਮ ਸੰਸਕਾਰ ਤੋਂ ਵਾਪਸੀ ਕਰ ਰਿਹਾ ਸੀ ਅਤੇ ਥੱਕ ਕੇ ਸੁੱਤਾ ਹੋਇਆ ਸੀ। ਉਸ ਨੇ ਇਸ ਬਾਰੇ 'ਚ ਫਲਾਈਟ ਦੇ ਸਟਾਫ ਨੂੰ ਇਹ ਵੀ ਕਿਹਾ ਸੀ ਕਿ ਉਸ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਕੋਰਟ 'ਚ ਵਿਕਾਸ ਨੇ ਆਪਣਾ ਬਚਾਅ ਕਰਦੇ ਹੋਏ ਕਿਹਾ ਕਿ ਮਾਮਲਾ ਸਿਰਫ ਨਾਬਾਲਿਗ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਹੀ ਦਰਜ ਕੀਤਾ ਗਿਆ ਹੈ। ਵਿਕਾਸ ਦੀ ਲੀਗਲ ਟੀਮ ਵਲੋਂ ਇਹ ਸਵਾਲ ਵੀ ਚੁੱਕਿਆ ਗਿਆ ਕਿ ਛੇੜਛਾੜ ਦੇ ਸਮੇਂ ਨਾਬਾਲਿਗ ਲੜਕੀ ਨੇ ਫਲਾਈਟ 'ਚ ਆਵਾਜ਼ ਕਿਉਂ ਨਹੀਂ ਚੁੱਕੀ।


ਜ਼ਾਇਰਾ ਨੇ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਤਾਂ ਉਸ ਤੋਂ ਬਾਅਦ ਵਿਕਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਕੋਰਟ ਨੇ ਉਸ ਨੂੰ 14 ਦਿਨਾਂ ਦੀ ਜੂਡੀਸ਼ਅਲ ਰਿਮਾਂਡ 'ਚ ਭੇਜਨ ਦਾ ਫੈਸਲਾ ਸੁਣਾਇਆ ਸੀ। ਇਸ ਤੋਂ ਬਾਅਦ ਉਹ ਮੁੰਬਈ ਜੇਲ 'ਚ ਬੰਦ ਰਿਹਾ। 20 ਦਸੰਬਰ ਨੂੰ ਜੂਡੀਸ਼ਅਲ ਕੋਰਟ ਨੇ 25 ਹਜ਼ਾਰ ਦੇ ਮੁਚਲਕੇ 'ਤੇ ਜ਼ਮਾਨਤ ਦੇ ਦਿੱਤੀ ਸੀ।


Tags: Zaira Wasim Aamir Khan Dangal Chargesheet Mumbai Police Bollywood Actress

Edited By

Kapil Kumar

Kapil Kumar is News Editor at Jagbani.