FacebookTwitterg+Mail

ਜ਼ਾਇਰਾ ਵਸੀਮ ਨੇ ਟਿੱਡੀ ਦਲ ਦੇ ਹਮਲੇ ਨੂੰ ਦੱਸਿਆ ਅੱਲ੍ਹਾ ਦਾ ਕਹਿਰ, ਟਰੋਲ ਹੋਣ ’ਤੇ ਡਿਲੀਟ ਕੀਤਾ ਅਕਾਊਂਟ

zaira wasim leaves twitter
29 May, 2020 01:50:09 PM

ਨਵੀਂ ਦਿੱਲੀ(ਬਿਊਰੋ)- ਸਾਲ 2020 'ਚ ਲੋਕਾਂ ਦੇ ਸਾਹਮਣੇ ਇਕ ਤੋਂ ਬਾਅਦ ਇਕ ਮੁਸੀਬਤ ਆ ਰਹੀ ਹੈ। ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੇ ਲੋਕਾਂ ਲਈ ਹੁਣ ਪਾਕਿਸਤਾਨ ਤੋਂ ਆਇਆ ਟਿੱਡੀ ਦਲ ਨਵੀਂ ਮੁਸੀਬਤ ਬਣ ਗਿਆ ਹੈ। ਰਾਜਸਥਾਨ, ਮੱਧ ਪ੍ਰਦੇਸ਼ ਸਮੇਤ ਭਾਰਤ ਦੇ ਕਈ ਸੂਬਿਆਂ 'ਚ ਲੱਖਾਂ ਕਰੋੜਾਂ ਦੀ ਤਦਾਦ 'ਚ ਟਿੱਡੀ ਦਲ ਆ ਗਿਆ ਹੈ। ਇਹ ਨਾ ਸਿਰਫ ਕਿਸਾਨਾਂ ਲਈ ਪ੍ਰੇਸ਼ਾਨੀ ਬਣਿਆ ਹੋਇਆ ਹੈ ਸਗੋਂ ਲੱਖਾਂ ਦੀ ਤਦਾਦ 'ਚ ਟਿੱਡੀਆਂ ਦਾ ਝੁੰਡ ਦੇਖ ਕੇ ਸਰਕਾਰਾਂ ਵੀ ਪ੍ਰੇਸ਼ਾਨ ਹੋ ਗਈਆਂ ਹਨ। ਸੋਸ਼ਲ ਮੀਡੀਆ 'ਤੇ ਇਸ ਸਮੇਂ ਟਿੱਡੀਆਂ ਦੇ ਹਮਲੇ ਦੀਆਂ ਖਬਰਾਂ ਟਰੈਂਡ ਕਰ ਰਹੀਆਂ ਹਨ।
Punjabi Bollywood Tadka
ਲੋਕ ਵੱਖ-ਵੱਖ ਤਰ੍ਹਾਂ ਨਾਲ ਇਸ ਤੋਂ ਬਚਣ, ਭਜਾਉਣ ਅਤੇ ਸਾਵਧਾਨ ਰਹਿਣ ਦੀ ਸਲਾਹ ਦੇ ਰਹੇ ਹਨ ਪਰ ਇਸ ਦੌਰਾਨ ਪ੍ਰੇਸ਼ਾਨ ਕਰਨ ਵਾਲੀਆਂ ਖਬਰਾਂ 'ਚ ਸਾਬਕਾ ਅਦਾਕਾਰਾ ਜ਼ਾਇਰਾ ਵਸੀਮ ਨੇ ਇਕ ਅਜਿਹਾ ਟਵੀਟ ਕਰ ਦਿੱਤਾ ਹੈ, ਜਿਸ ਨਾਲ ਲੋਕ ਭੜਕ ਗਏ ਹਨ। ਜ਼ਾਇਰਾ ਵਸੀਮ ਨੇ ਟਿੱਡੀਆਂ ਦੇ ਹਮਲੇ ਦੀ ਤੁਲਨਾ ਅੱਲ੍ਹਾ ਦੇ ਕਹਿਰ ਨਾਲ ਕਰ ਦਿੱਤੀ ਹੈ।
Punjabi Bollywood Tadka
ਉਨ੍ਹਾਂ ਨੇ ਆਪਣੇ ਟਵੀਟ 'ਚ ਕੁਰਾਨਾ ਦੀ ਇਕ ਆਇਤ ਲਿਖੀ, ਜਿਸ 'ਚ ਇਨ੍ਹਾਂ ਹਮਲਿਆਂ ਦੀ ਚਿਤਾਵਨੀ ਤੇ ਅੱਲ੍ਹਾ ਦਾ ਕਹਿਰ ਦੱਸਿਆ ਹੈ। ਜ਼ਾਇਰਾ ਦੇ ਇਸ ਟਵੀਟ ਮਗਰੋਂ ਉਹ ਨਿਸ਼ਾਨੇ 'ਤੇ ਆ ਗਏ ਤੇ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਤਾਂ ਇਹ ਵੀ ਕਹਿ ਦਿੱਤਾ ਹੈ ਕਿ ਇਸਲਾਮ 'ਚ ਟਵਿੱਟਰ ਦੀ ਵਰਤੋਂ ਕਰਨਾ ਵੀ ਗਲਤ ਹੈ। ਇਸ ਲਈ ਉਨ੍ਹਾਂ ਨੂੰ ਟਵਿੱਟਰ ਛੱਡ ਦੇਣਾ ਚਾਹੀਦਾ ਹੈ।


ਇਸ ਹੰਗਾਮੇ ਮਗਰੋਂ ਜ਼ਾਇਰਾ ਨੇ ਫਿਲਹਾਲ ਸੱਚ 'ਚ ਟਵਿੱਟਰ ਛੱਡ ਦਿੱਤਾ ਹੈ। ਜੀ ਹਾਂ, ਜ਼ਾਇਰਾ ਵਸੀਮ ਨੇ ਆਪਣਾ ਟਵਿੱਟਰ ਅਕਾਊਂਟ ਡਿਲੀਟ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਹਮੇਸ਼ਾ ਲਈ ਕੀਤਾ ਹੈ ਜਾਂ ਫਿਰ ਸਿਰਫ ਕੁਝ ਸਮੇਂ ਲਈ ਇਹ ਤਾਂ ਸਮਾਂ ਹੀ ਦੱਸੇਗਾ।


Tags: Zaira WasimTwitterlocust AttackDeleteਜ਼ਾਇਰਾ ਵਸੀਮਟਵਿੱਟਰ

About The Author

manju bala

manju bala is content editor at Punjab Kesari