FacebookTwitterg+Mail

ਜ਼ਾਇਰਾ ਦੇ ਫਿਲਮ ਇੰਡਸਟਰੀ ਛੱਡਣ 'ਤੇ ਦੇਖੋ ਕੀ ਬੋਲੀ ਰਵੀਨਾ ਟੰਡਨ ਤੇ ਨੀਤੀਸ਼ ਤਿਵਾਰੀ

zaira wasim quits films  how bollywood celebrities reacted
01 July, 2019 12:47:17 PM

ਨਵੀਂ ਦਿੱਲੀ (ਬਿਊਰੋ) - ਫਿਲਮ 'ਦੰਗਲ' 'ਚ ਕੰਮ ਕਰ ਚੁੱਕੀ ਮਸ਼ਹੂਰ ਬਾਲ ਕਲਾਕਾਰ ਜ਼ਾਇਰਾ ਵਸੀਮ ਨੇ ਐਤਵਾਰ ਸਵੇਰੇ ਬਾਲੀਵੁੱਡ ਛੱਡਣ ਦੀ ਗੱਲ ਆਖ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ 'ਮੇਰੇ ਧਰਮਿਕ ਹੋਣ 'ਚ ਮੇਰੀ ਐਕਟਿੰਗ ਆ ਰਹੀ ਹੈ। ਇਹ ਮੇਰੇ ਇਮਾਨ ਨੂੰ ਪ੍ਰਭਾਵਿਤ ਕਰ ਰਿਹਾ ਹੈ।' ਹੁਣ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਟਵੀਟ ਕਰਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਰਵੀਨਾ ਨੇ ਲਿਖਿਆ, ''ਕੋਈ ਫਰਕ ਨਹੀਂ ਪੈਂਦਾ ਜੇਕਰ ਉਹ ਲੋਕ ਜਿਨ੍ਹਾਂ ਨੇ ਸਿਰਫ 2 ਫਿਲਮਾਂ 'ਚ ਕੰਮ ਕੀਤਾ ਹੈ, ਇਸ ਇੰਡਸਟਰੀ ਦੇ ਪ੍ਰਤੀ ਸ਼ੁਕਰਗੁਜਾਰੀ ਮਹਿਸੂਸ ਨਹੀਂ ਕਰਦੇ ਹਨ ਕਿ ਉਨ੍ਹਾਂ ਨੂੰ ਇਥੇ ਕੀ-ਕੀ ਮਿਲਿਆ ਹੈ। ਉਮੀਦ ਕਰੋ ਕਿ ਸ਼ਾਂਤੀ ਨਾਲ ਇਥੋਂ ਨਿਕਲ ਜਾਓ ਅਤੇ ਆਪਣੇ ਉਲਟੇ ਰਸਤਿਆਂ 'ਤੇ ਚੱਲਣ ਵਾਲੀ ਸੋਚ ਨੂੰ ਖੁਦ ਤੱਕ ਹੀ ਸੀਮਿਤ ਰੱਖੋ।'' ਰਵੀਨਾ ਦੇ ਟਵੀਟ ਦਾ ਬਹੁਤ ਸਾਰੇ ਲੋਕਾਂ ਨੇ ਸਮਰਥਨ ਵੀ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Zaira Wasim (@zairawasim_) on Jun 29, 2019 at 4:54pm PDT


ਜ਼ਾਇਰਾ ਦੇ ਫਿਲਮ ਇੰਡਸਟਰੀ ਛੱਡਣ 'ਤੇ 'ਦੰਗਲ' ਫਿਲਮ ਦੇ ਡਾਇਰੈਕਟਰ ਨਿਤੀਸ਼ ਤਿਵਾਰੀ ਦਾ ਵੀ ਬਿਆਨ ਸਾਹਮਣੇ ਆਇਆ ਹੈ। ਜ਼ਾਇਰਾ ਵਸੀਮ ਦੇ ਪੋਸਟ 'ਤੇ ਹੈਰਾਨੀ ਜਤਾਉਂਦੇ ਹੋਏ 'ਦੰਗਲ' ਦੇ ਡਾਇਰੈਕਟਰ ਨੇ ਕਿਹਾ, ''ਮੈਨੂੰ ਪਤਾ ਲੱਗਾ ਕਿ ਜ਼ਾਇਰਾ ਨੇ ਇਹ ਫੈਸਲਾ ਲਿਆ ਹੈ। ਮੇਰੇ ਲਈ ਇਹ ਹੈਰਾਨ ਕਰ ਦੇਣ ਵਾਲੀ ਗੱਲ ਹੈ। ਇਹ ਅਜਿਹੀ ਉਮੀਦ ਨਹੀਂ ਹੈ ਪਰ ਆਖਿਰ 'ਚ ਇਹ ਉਸ ਦੀ ਜ਼ਿੰਦਗੀ ਦਾ ਫੈਸਲਾ ਹੈ ਕਿ ਉਹ ਅੱਗੇ ਕਿਵੇਂ ਵਧਣਾ ਚਾਹੁੰਦੀ ਹੈ। ਹਾਂ ਸਾਨੂੰ ਜ਼ਾਇਰਾ ਦੇ ਇੰਡਸਟਰੀ ਤੋਂ ਜਾਣ ਦਾ ਦੁੱਖ ਰਹੇਗਾ, ਕਿਉਂਕਿ ਉਹ ਇਕ ਸ਼ਾਨਦਾਰ ਕਲਾਕਾਰ ਹੈ।''

Doesn’t matter if two film olds are ungrateful to the industry that have given them all. Just wish they’d exit gracefully and keep their regressive views to themselves .

— Raveena Tandon (@TandonRaveena) June 30, 2019


ਦੱਸਣਯੋਗ ਹੈ ਕਿ ਜ਼ਾਇਰਾ ਨੇ ਸਾਲ 2016 'ਚ ਆਮਿਰ ਖਾਨ ਦੀ ਫਿਲਮ 'ਦੰਗਲ' ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਫਿਲਮ ਨੇ ਜ਼ਾਇਰਾ ਨੂੰ ਪਛਾਣ ਦਿਵਾਈ ਸੀ। ਇਸ ਫਿਲਮ 'ਚ ਆਪਣੇ ਸ਼ਾਨਦਾਰ ਅਭਿਨੈ ਲਈ ਨੈਸ਼ਨਲ ਐਵਾਰਡ ਵੀ ਜਿੱਤ ਚੁੱਕੀ ਹੈ। ਜ਼ਾਇਰਾ ਜਲਦ ਹੀ ਸੋਨਾਲੀ ਬੌਸ ਦੀ ਫਿਲਮ 'ਦਿ ਸਕਾਈ ਇਜ ਪਿੰਕ' 'ਚ ਪ੍ਰਿਯੰਕਾ ਚੋਪੜਾ ਤੇ ਫਰਹਾਨ ਅਖਤਰ ਨਾਲ ਨਜ਼ਰ ਆਵੇਗੀ।

Who are any of us to question @ZairaWasimmm’s choices? It’s her life to do with as she pleases. All I will do is wish her well & hope that what ever she does makes her happy.

— Omar Abdullah (@OmarAbdullah) June 30, 2019

Tags: Raveena TandonNitesh TiwariZaira WasimQuits FilmsDangalBollywood Celebrities

Edited By

Sunita

Sunita is News Editor at Jagbani.