FacebookTwitterg+Mail

ਮੁੜ ਛਿੜੀ ਜ਼ਾਇਰਾ ਵਸੀਮ ਦੀ ਚਰਚਾ, ਭਾਵੁਕ ਹੋ ਕੇ ਲਿਖੀ ਇਹ ਗੱਲ

zaira wasim shares emotional post after leaving bollywood for religion
14 July, 2019 12:55:02 PM

ਮੁੰਬਈ (ਬਿਊਰੋ) — 'ਦੰਗਲ' ਤੇ 'ਸੀਕ੍ਰੇਟ ਸੁਪਰਸਟਾਰ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਪਰਫਾਰਮੈਂਸ ਦੇ ਚੁੱਕੀ ਅਦਾਕਾਰਾ ਜ਼ਾਇਰਾ ਵਸੀਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰੀਏ ਐਕਟਿੰਗ ਛੱਡਣ ਦਾ ਐਲਾਨ ਕੀਤਾ ਸੀ। ਉਸ ਨੇ ਲਿਖਿਆ ਸੀ ਕਿ 'ਮੇਰਾ ਕਰੀਅਰ ਮੇਰੇ ਧਰਮ ਦੇ ਰਸਤੇ 'ਚ ਆ ਰਿਹਾ ਸੀ, ਜਿਸ ਕਾਰਨ ਮੈਂ ਇਹ ਕਦਮ ਚੁੱਕਿਆ ਹੈ। ਜ਼ਾਇਰਾ ਵਸੀਮ ਦੇ ਇਸ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ।'' ਉਥੇ ਹੀ ਹੁਣ ਜ਼ਾਇਰਾ ਨੇ ਇਕ ਵਾਰ ਆਪਣੇ ਇੰਸਟਾਗ੍ਰਾਮ 'ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਜ਼ਾਇਰਾ ਦਾ ਇਹ ਪੋਸਟ ਵੀ ਕਾਫੀ ਚਰਚਾ 'ਚ ਛਾਇਆ ਹੋਇਆ। ਇਸ ਪੋਸਟ ਨਾਲ ਉਸ ਨੇ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।

Punjabi Bollywood Tadka

ਜ਼ਾਇਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਖਾਲੀ ਦੀਵਾਰ ਧੁੰਧਲੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਕੈਪਸ਼ਨ 'ਚ ਉਸ ਨੇ ਕਾਫੀ ਗੱਲਾਂ ਲਿਖੀਆਂ ਹਨ। ਜ਼ਾਇਰਾ ਨੇ ਲਿਖਿਆ ''ਆਪਣੇ ਅੰਦਰ ਦੀ ਅੱਗ ਬੁੱਝਣ ਨਾ ਦਿਓ। ਨਾ-ਉਮੀਦੀ ਦੇ ਦਲਦਲ 'ਚ ਇਕ ਚਿਰਾਗ ਦੇ ਸਹਾਰੇ ਚਮਕਦੇ ਰਹੋ। ਆਪਣੀ ਜ਼ਿੰਦਗੀ ਦੇ ਇਕੱਲੇਪਨ ਦੇ ਤਨਾਅ 'ਚ ਆਪਣੀ ਆਤਮਾ ਦੇ ਹੀਰੋ ਨੂੰ ਮਰਨ ਨਾ ਦਿਓ, ਜਿਸ ਨੂੰ ਤੁਸੀਂ ਚਾਹੁੰਦੇ ਹੋ ਉਹ ਜਿੱਤਿਆ ਜਾ ਸਕਦਾ ਹੈ।'' ਜ਼ਾਇਰਾ ਵਸੀਮ ਦੀ ਇਸ ਪੋਸਟ ਪਿੱਛੇ ਦੀ ਕਹਾਣੀ ਕੀ ਹੈ, ਇਹ ਤਾਂ ਕਿਸੇ ਨੂੰ ਨਹੀਂ ਪਤਾ ਪਰ ਉਸ ਨੂੰ ਇਸ 'ਤੇ ਕਾਫੀ ਪ੍ਰਤੀਕਿਰਿਆ ਮਿਲ ਰਹੀ ਹੈ। ਜ਼ਿਆਦਾਤਰ ਲੋਕ ਉਸ ਦੀ ਸਪੋਰਟ ਕਰਦੇ ਦਿਖੇ ਹਨ। 

ਜ਼ਾਇਰਾ ਵਸੀਮ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ ਸਾਲ 2016 'ਚ ਆਮਿਰ ਖਾਨ ਨਾਲ 'ਦੰਗਲ' ਨਾਲ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ 2017 ਉਹ 'ਸੀਕ੍ਰੇਟ ਸੁਪਰਸਟਾਰ' ਨਜ਼ਰ ਆਈ। ਦੋਵੇਂ ਹੀ ਫਿਲਮਾਂ 'ਚ ਉਸ ਦੀ ਪਰਫਾਰਮੈਂਸ ਨੂੰ ਖੂਬ ਪਸੰਦ ਕੀਤਾ ਗਿਆ। ਉਹ ਇਕ ਸਟਾਰ ਸਟੇਟਸ ਹਾਸਲ ਕਰ ਚੁੱਕੀ ਸੀ। ਹੁਣ ਫੈਨਜ਼ ਨੂੰ ਉਸ ਦੀ ਤੀਜੀ ਫਿਲਮ ਦਾ ਇੰਤਜ਼ਾਰ ਸੀ ਪਰ ਉਸ ਦੀ ਰਿਲੀਜ਼ ਤੋਂ ਪਹਿਲਾਂ ਜ਼ਾਇਰਾ ਨੇ ਇੰਡਸਟਰੀ ਛੱਡਣ ਦੇ ਫੈਸਲੇ ਨੂੰ ਸਾਰਿਆਂ ਨੇ ਹੈਰਾਨ ਕਰ ਦਿੱਤਾ। ਹਾਲਾਂਕਿ ਜ਼ਾਇਰਾ ਦੀ ਆਖਰੀ ਫਿਲਮ 'ਦਿ ਸਕਾਈ ਇਜ਼ ਪਿੰਕ' 11 ਅਕਤੂਬਰ ਨੂੰ ਪਰਦੇ 'ਤੇ ਆਵੇਗੀ।

 

 
 
 
 
 
 
 
 
 
 
 
 
 
 
 
 

A post shared by Zaira Wasim (@zairawasim_) on Jun 29, 2019 at 4:54pm PDT

ਦੱਸਣਯੋਗ ਹੈ ਕਿ ਬਾਲੀਵੁੱਡ 'ਚ 5 ਸਾਲ ਪੂਰੇ ਹੋਣ 'ਤੇ ਜ਼ਾਇਰਾ ਨੇ ਕਿਹਾ ਸੀ ਕਿ ਇਸ ਇੰਡਸਟਰੀ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਪਰ ਇਥੇ ਹੀ ਨਹੀਂ ਰਹਿਣਾ ਚਾਹੁੰਦੀ। ਜ਼ਾਇਰਾ ਦੇ ਇਸ ਫੈਸਲੇ ਤੋਂ ਬਾਅਦ ਬਾਲੀਵੁੱਡ ਤੋਂ ਵੀ ਕਾਫੀ ਪ੍ਰਤੀਕਿਰਿਆ ਆਈਆਂ ਸਨ। ਕਿਸੇ ਨੇ ਜ਼ਾਇਰਾ ਦੇ ਫੈਸਲੇ ਨੂੰ ਸਪੋਰਟ ਕੀਤਾ ਸੀ ਅਤੇ ਕਿਸੇ ਨੂੰ ਇਸ ਨੂੰ ਨਾਟਕ ਦੱਸਿਆ ਸੀ।


Tags: Zaira WasimShares EmotionalPostLeaving BollywoodReligionBollywood Celebrity

Edited By

Sunita

Sunita is News Editor at Jagbani.