ਮੁੰਬਈ(ਬਿਊਰੋ)- ‘ਦੰਗਲ’ ਤੇ ‘ਸੀਕ੍ਰੇਟ ਸੁਪਰਸਟਾਰ’ ਵਰਗੀਆਂ ਫਿਲਮਾਂ ’ਚ ਸ਼ਾਨਦਾਰ ਪਰਫਾਰਮੈਂਸ ਦੇ ਚੁਕੀ ਅਦਾਕਾਰਾ ਜ਼ਾਇਰਾ ਵਸੀਮ ਹੁਣ ਬਾਲੀਵੁੱਡ ਛੱਡ ਚੁਕੀ ਹੈ। ਧਰਮ ਦੇ ਨਾਮ ’ਤੇ ਫਿਲਮਾਂ ਤੋਂ ਕਿਨਾਰਾ ਕਰਨ ਵਾਲੀ ਇਸ ਅਦਾਕਾਰਾ ਨੇ ਆਪਣੀ ਇਸ ਅਨਾਊਂਸਮੈਂਟ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਇਕ ਵਾਰ ਫਿਰ ਉਹ ਸੁਰਖੀਆਂ ’ਚ ਹੈ ਪਰ ਇਸ ਵਾਰ ਜ਼ਾਇਰਾ ਦੀ ਇਕ ਤਸਵੀਰ ਸੋਸ਼ਲ ਮੀਡੀਆ ਯੂਜ਼ਰਸ ਦੇ ਨਿਸ਼ਾਨੇ ’ਤੇ ਹੈ। ਦਰਅਸਲ ਪ੍ਰਿਅੰਕਾ ਚੋਪੜਾ ਨੇ ‘ਦਿ ਸਕਾਈ ਇਜ਼ ਪਿੰਕ’ ਦੀ ਸ਼ੂਟਿੰਗ ਦੌਰਾਨ ਦੀ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ’ਚ ਪ੍ਰਿਅੰਕਾ, ਜ਼ਾਇਰਾ, ਫਰਹਾਨ ਅਖਤਰ ਅਤੇ ਰੋਹਿਤ ਸਰਫ ਨਜ਼ਰ ਆ ਰਹੇ ਹਨ। ਚਾਰੇ ਬੀਚ ’ਤੇ ਹਨ। ਅਜਿਹੇ ’ਚ ਜ਼ਾਇਰਾ ਆਪਣੇ ਬੀਚ ਲੁੱਕ ਅਤੇ ਇਸ ਪੁਰਾਣੀ ਤਸਵੀਰ ਕਾਰਨ ਲੋਕਾਂ ਦੇ ਨਿਸ਼ਾਨੇ ’ਤੇ ਹੈ।

baeless purush ਨਾਮ ਦੇ ਇਕ ਯੂਜ਼ਰ ਨੇ ਲਿਖਿਆ,‘‘ਜ਼ਾਇਰਾ ਵਸੀਮ ਇੱਥੇ ਕੀ ਕਰ ਰਹੀ ਹੈ ? ਜਦੋਂ ਉਹ ਪਹਿਲਾਂ ਹੀ ਧਰਮ ਦੇ ਨਾਮ ’ਤੇ ਬਾਲੀਵੁੱਡ ਛੱਡ ਚੁਕੀ ਹੈ। ਕੀ ਡਰਾਮੇਬਾਜ਼ ਲੜਕੀ ਹੈ ਇਹ।’’ h.k_wanderer ਨੇ ਲਿਖਿਆ, ‘‘ਇਹ ਉਹ ਲੜਕੀ ਹੈ ਜੋ ਆਪਣੇ ਧਰਮ ਦੀ ਵਜ੍ਹਾ ਨਾਲ ਐਕਟਿੰਗ ਛੱਡ ਚੁਕੀ ਹੈ। ਤਾਂ ਹੁਣ ਕੀ ? ਕੀ ਉਹ ਸਭ ਲਾਈਮਲਾਈਟ ਪਾਉਣ ਲਈ ਕੀਤਾ ਗਿਆ ਡਰਾਮਾ ਸੀ ?’’ mi_nombre_es_aditya ਨੇ ਲਿਖਿਆ, ‘‘ਜ਼ਾਇਰਾ ਇੱਥੇ ਕੀ ਕਰ ਰਹੀ ਹੈ ? ਮੈਨੂੰ ਲੱਗਾ ਸੀ ਕਿ ਉਹ ਕੋਈ ਨਨ ਜਾਂ ਕੁਝ ਉਸੇ ਤਰ੍ਹਾਂ ਦਾ ਕੰਮ ਕਰ ਰਹੀ ਹੋਵੇਗੀ।’’
sarmadmofeeza ਨੇ ਲਿਖਿਆ,‘‘ ਲੜਕੀ ਖੁਦ ਨੂੰ ਸ਼ਰਮਿੰਦਾ ਨਾ ਕਰ।’’ gulistasaifi ਨੇ ਲਿਖਿਆ, ‘‘ਜ਼ਾਇਰਾ ਇੱਥੇ ਕੀ ਕਰ ਰਹੀ ਹੈ ? ਮੇਰਾ ਮਤਲਬ ਹੈ ਕਿ ਉਨ੍ਹਾਂ ਨੇ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਬਾਲੀਵੁੱਡ ਛੱਡ ਦਿੱਤਾ, ਹੁਣ ਉਹ ਬੀਚ ’ਤੇ ਇੰਜੁਆਏ ਕਰ ਰਹੀ ਹੈ। ਉਹ ਬੇਸ਼ੱਕ ਅਜਿਹਾ ਕਰ ਸਕਦੀ ਹੈ ਪਰ ਉਨ੍ਹਾਂ ਨੂੰ ਧਰਮ ਦੇ ਨਾਮ ’ਤੇ ਝੂਠਾ ਦਿਖਾਵਾ ਕਰਨ ਦੀ ਜ਼ਰੂਰਤ ਨਹੀਂ ਹੈ।’’