FacebookTwitterg+Mail

ਕਾਮਿਕਸਟਾਨ ਦੇ ਦੂਜੇ ਸੀਜ਼ਨ 'ਚ ਜੱਜਿੰਗ ਪੈਨਲ 'ਤੇ ਜ਼ਾਕਿਰ ਖਾਨ ਨੇ ਜਿੱਤਿਆ ਲੋਕਾਂ ਦਾ ਦਿਲ

zakir khan on judging panel
17 June, 2019 04:57:29 PM

ਮੁੰਬਈ (ਬਿਊਰੋ) : ਐਮਾਜ਼ੋਨ ਪ੍ਰਾਈਮ ਵੀਡੀਓ ਓਰੀਜੀਨਲ ਕਾਮਿਕਸਟਾਨ ਦੇ ਦੂਜੇ ਸੀਜ਼ਨ ਲਈ ਤਿਆਰ ਹੈ ਅਤੇ ਇਸ ਵਾਰ ਕਾਮਿਕਸਟਾਨ ਦੇ ਜੱਜਿੰਗ ਪੈਨਲ 'ਤੇ ਮਸ਼ਹੂਰ ਕਾਮੇਡੀਅਨ ਜ਼ਾਕਿਰ ਖਾਨ ਦੀ ਮੌਜੂਦਗੀ ਨੇ ਹੁਣ ਤੋਂ ਹੀ ਸੀਜ਼ਨ 'ਚ ਚਾਰ ਚੰਨ ਲਾ ਦਿੱਤੇ ਹਨ। ਐਮਾਜ਼ੋਨ ਮੁਤਾਬਕ, ਸ਼ੋਅ ਦੇ ਪਿਛਲੇ ਸੀਜ਼ਨ ਨੇ ਉਸ ਸਮੇਂ ਹੰਗਾਮਾ ਮਚਾ ਦਿੱਤਾ ਸੀ ਜਦੋਂ ਭਾਰਤ 'ਚ ਰਿਐਲਿਟੀ ਸਟੈਂਡਅੱਪ ਕਾਮੇਡੀ ਹੰਟ ਸ਼ੋਅ ਦੇ ਰੂਪ 'ਚ ਇਹ ਸਭ ਤੋਂ ਜ਼ਿਆਦਾ ਸਟ੍ਰੀਮ ਕੀਤਾ ਗਿਆ 'ਪ੍ਰਾਈਮ ਓਰੀਜ਼ੀਨਲ' ਬਣ ਗਿਆ ਸੀ।

ਕਾਮੇਡੀਅਨ ਜ਼ਾਕਿਰ ਖਾਨ ਨੂੰ ਹਿੰਦੀ ਦੇ ਨਾਲ-ਨਾਲ ਊਰਦੂ 'ਤੇ ਉਸ ਦੀ ਪਕੜ ਲਈ ਜਾਣੇ ਜਾਂਦੇ ਹਨ, ਜਿਸ ਨੂੰ ਸੁਣ ਕੇ ਦਰਸ਼ਕ ਹੱਸ-ਹੱਸ ਕੇ ਲੋਟਪੋਟ ਹੋ ਜਾਂਦੇ ਹਨ। ਲੋਕਪ੍ਰਿਯ ਕਤਾਰਾਂ ਨਾਲ ਜ਼ਾਕਿਰ ਜਲਦ ਹੀ ਆਪਣੀ ਅਨੋਖੀ ਹਾਸੇਮਈ ਵਾਲੀ ਸ਼ੈਲੀ ਤੇ ਕੰਟੈਂਟ ਲਈ ਇਕ ਸੈਂਸੇਸ਼ਨ ਬਣ ਗਿਆ ਹੈ। ਕਾਮੀਕਸਟਾਨ ਦੇ ਦੂਜੇ ਸੀਜ਼ਨ ਦੇ ਨਾਲ ਜ਼ਾਕਿਰ ਖਾਨ ਆਪਣੇ ਚੁਟਕਲਿਆਂ ਨਾਲ ਤੁਹਾਨੂੰ ਹਸਾਉਣ ਦੇ ਲਈ ਤਿਆਰ ਹੈ ਅਤੇ ਦੂਜੇ ਸੀਜ਼ਨ ਦੇ ਮੰਚ 'ਤੇ ਨਿਸ਼ਚਿਤ ਰੂਪ ਨਾਲ ਕਈ ਹੋਣਹਾਰ ਟੈਲੇਂਟ ਵੀ ਦੇਖਣ ਨੂੰ ਮਿਲਣਗੇ। ਕਾਮਿਕਸਟਾਨ ਦੇ ਪਹਿਲੇ ਸੀਜ਼ਨ 'ਚ 9 ਐਪੀਸੋਡ ਸਨ, ਜਿਥੇ ਦੇਸ਼ਭਰ ਤੋਂ 10 ਮੁਕਾਬਲੇਬਾਜ਼ ਖਿਤਾਬ ਲਈ ਮੁਕਾਬਲਾ ਕਰਦੇ ਹਨ ਅਤੇ ਇਸ ਨੂੰ ਭਾਰਤ ਦੇ ਸਰਵਸ਼੍ਰੇਸ਼ਠ ਕਾਮੇਡੀਅਨ ਦੁਆਰਾ ਜੱਜ ਕੀਤਾ ਗਿਆ ਸੀ। ਕੰਟੈਂਟ ਬਣਾਉਣ ਤੋਂ ਲੈ ਕੇ ਬਿਨਾਂ ਸਕ੍ਰਿਪਟ ਦੇ ਮੰਚ 'ਤੇ ਐਕਟ ਪੇਸ਼ ਕਰਨ ਤੱਕ, ਕਾਮਿਕਸਟਾਨ 'ਚ ਉਹ ਸਭ ਕੁਝ ਹੈ, ਜੋ ਕਾਮੇਡੀ ਨਾਲ ਸਾਨੂੰ ਸਾਰਿਆਂ ਤੋਂ ਚੰਗੇ ਕਾਮੇਡੀਅਨ ਚੁਣਨ 'ਚ ਮਦਦ ਕਰਦਾ ਹੈ। ਪੈਨਲ 'ਤੇ ਜ਼ਾਕਿਰ ਦੇ ਨਾਲ ਇਕ ਵੱਡਾ ਤੇ ਸ਼ਾਨਦਾਰ ਸੀਜ਼ਨ ਹੋਣ ਦਾ ਵਾਅਦਾ ਕਰਦੇ ਹੋਏ ਕਾਮੀਕਸਟਾਨ ਨਿਸ਼ਚਿਤ ਰੂਪ ਤੋਂ ਇਕ ਅਜਿਹਾ ਸ਼ੋਅ ਹੈ, ਜੋ ਹਾਸੇ, ਚੁਟਕਲੇ ਅਤੇ ਇਥੋ ਤੱਕ ਕਿ ਬ੍ਰਾਇਟ ਕਾਮਿਕ ਟੇਲੈਂਟ ਨਾਲ ਹਾਸੇ ਦੀ ਇਕ ਨਵੀਂ ਲਹਿਰ ਲੈ ਕੇ ਆਵੇਗਾ। 


Tags: Zakir KhanIndian comedianComicstaanJudging PanelAmazon Prime Video OriginalPrime Original

Edited By

Sunita

Sunita is News Editor at Jagbani.