FacebookTwitterg+Mail

ਜਾਣੋ ਜ਼ਰੀਨ ਅਤੇ ਕਰਨ ਕੁੰਦਰਾ ਸਟਾਰਰ ਫਿਲਮ ਦੇ ਪਹਿਲੇ ਦਿਨ ਦੀ ਕਮਾਈ

zareen khan
13 January, 2018 08:58:01 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਅਤੇ ਕਰਨ ਕੁੰਦਰਾ ਸਟਾਰਰ ਫਿਲਮ 1921 ਇਸ ਸ਼ੁੱਕਰਵਾਰ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋ ਚੁੱਕੀ ਹੈ। ਵਿਕਰਮ ਭੱਟ ਸਟਾਰਰ ਇਸ ਹਾਰਰ ਫਿਲਮ ਦਾ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਹਾਰਰ ਫਿਲਮਾਂ ਦੇ ਸ਼ੌਕੀਨ ਦਰਸ਼ਕਾਂ 'ਚ ਇਸ ਨੂੰ ਲੈ ਕੇ ਕਾਫੀ ਉਤਸੁਕਤਾ ਹੈ। 12 ਜਨਵਰੀ ਨੂੰ ਰਿਲੀਜ਼ ਹੋਈ ਇਹ ਫਿਲਮ ਸੈਫ ਅਲੀ ਖਾਨ ਸਟਾਰਰ ਫਿਲਮ 'ਕਾਲਾਕਾਂਡੀ' ਅਤੇ ਅਨੁਰਾਗ ਕਸ਼ਿਅਪ ਨਿਰਦੇਸ਼ਕ ਦੀ ਫਿਲਮ 'ਮੁੱਕਾਬਾਜ਼' ਨਾਲ ਆਈ ਹੈ ਅਤੇ ਅਜਿਹੀ ਹਾਲਤ ਬਾਕਸ ਆਫਿਸ 'ਤੇ ਚੰਗੇ ਬਿਜਨਸ ਲਈ ਇਸ ਨੂੰ ਤਗੜੀ ਟੱਕਰ ਝਲਨੀ ਹੋਵੇਗੀ।
ਬਿਜਨਸ ਦੀ ਗੱਲ ਕਰੀਏ ਤਾਂ ਫਿਲਮ ਨੂੰ ਤਕਰੀਬਨ 2000 ਸਕਰੀਂਸ 'ਤੇ ਰਿਲੀਜ਼ ਕੀਤਾ ਗਿਆ ਹੈ ਅਤੇ ਮੇਕਰਸ ਨੇ ਸਿੰਗਲ ਸਕਰੀਨ ਥਿਏਟਰਸ ਦੀ ਆਡਿਅੰਸ ਨੂੰ ਟਾਰਗੇਟ ਕੀਤਾ ਹੈ। ਟ੍ਰੇਡ ਐਨਾਲਿਸਟਸ ਦੀ ਮੰਨੀਏ ਤਾਂ ਇਹ ਇਕ ਦਿਨ 'ਚ 3.5 ਕਰੋੜ ਦੀ ਕਮਾਈ ਕਰ ਸਕਦੀ ਹੈ। ਫਿਲਮ ਪਹਿਲਾਂ ਵੀਕੈਂਡ ਤੱਕ 8-9 ਕਰੋੜ ਰੁਪਏ ਦਾ ਬਿਜਨਸ ਕਰ ਸਕਦੀ ਹੈ। ਕਿਉਂਕਿ ਇਕ ਹੀ ਦਿਨ 'ਚ 3 ਫਿਲਮਾਂ ਰਿਲੀਜ਼ ਕੀਤੀਆਂ ਗਈਆਂ ਹਨ ਤਾਂ ਦੇਖਣਾ ਇਹ ਹੋਵੇਗਾ ਕਿ ਕਿਸ ਫਿਲਮ ਨੂੰ ਮਾਊਥ ਟੂ ਮਾਊਥ ਪਬਲਿਸਿਟੀ ਜ਼ਿਆਦਾ ਮਿਲਦੀ ਹੈ।
ਕਹਾਣੀ ਦੀ ਗੱਲ ਕਰੀਏ ਤਾਂ ਫਿਲਮ 'ਚ ਜਰੀਨ ਖਾਨ 'ਰੋਜ' ਅਤੇ ਕਰਨ ਕੁੰਦਰਾ 'ਆਊਸ਼' ਦੀ ਭੂਮਿਕਾ ਨਿਭਾ ਰਹੇ ਹਨ। ਦੋਵੇ ਫਿਲਮ 'ਚ ਬੁਰੀਆਂ ਸ਼ਕਤੀਆਂ ਨਾਲ ਲੜਦੇ ਦਿਖਾਈ ਦੇਣਗੇ। ਆਊਸ਼ ਇੰਡੀਆ ਤੋਂ ਇੰਗਲੈਂਡ ਮਿਊਜਿਕ ਸਿੱਖਣ ਆਉਂਦਾ ਹੈ ਪਰ ਅਚਾਨਕ ਉਸ ਦੀ ਜ਼ਿੰਦਗੀ 'ਚ ਕੁਝ ਅਜਿਹੀਆਂ ਸ਼ਕਤੀਆਂ ਦਸਤਕ ਦਿੰਦੀਆਂ ਹਨ ਜੋ ਉਸ ਨੂੰ ਹਨ੍ਹੇਰੇ 'ਚ ਲਿਜਾਉਣ ਦੀ ਸਾਜਿਸ਼ ਰੱਚਦੀਆਂ ਹਨ। ਇਕ ਮਹੀਨੇ ਵਿਚ ਆਊਸ਼ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਜਿਸ ਛੱਤ ਹੇਠਾਂ ਉਹ ਹੈ ਉਸ ਤੋਂ ਇਲਾਵਾ ਵੀ ਉੱਥੇ ਕੋਈ ਹੈ ਜੋ ਉਸ ਨੂੰ ਦੇਖ ਰਿਹਾ ਹੈ।


Tags: ਜ਼ਰੀਨ ਖਾਨਕਰਨ ਕੁੰਦਰਾZareen KhanKaran KundraVikram BhattKaalakaandiSaif Ali Khan

Edited By

Manju

Manju is News Editor at Jagbani.