FacebookTwitterg+Mail

'ਵਜ੍ਹਾ ਤੁਮ ਹੋ' 'ਚ ਜ਼ਰੀਨ ਨੇ ਪੋਲ ਡਾਂਸ ਨਾਲ ਲਾਇਆ ਸੈਕਸੀ ਅਦਾਵਾਂ ਦਾ ਤੜਕਾ (ਦੇਖੋ ਤਸਵੀਰਾਂ)

    1/3
16 November, 2016 03:56:33 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਜ਼ਰੀਨ ਖਾਨ ਨੇ ਆਪਣੇ ਬਾਲੀਵੁੱਡ ਕੈਰੀਅਰ ਦਾ ਸਿਹਰਾ ਸਲਮਾਨ ਖਾਨ ਨੂੰ ਦਿੱਤਾ ਹੈ। ਉਸ ਨੇ ਸਾਲ 2010 'ਚ ਰਿਲੀਜ਼ ਹੋਈ ਫਿਲਮ 'ਵੀਰ' ਨਾਲ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ 'ਚ ਉਸ ਨੇ ਰਾਜਕੁਮਾਰੀ ਦਾ ਕਿਰਦਾਰ ਨਿਭਾਇਆ ਸੀ। ਜ਼ਰੀਨ ਖਾਨ 'ਕੈਰੇਕਟਰ ਢੀਲੇ ਹੈ...' ਗਾਣੇ ਤੋਂ ਬਾਅਦ ਉਹ ਕੁਝ ਖਾਸ ਨਹੀਂ ਕਰ ਸਕੀ। ਹੁਣ ਉਹ ਆਪਣੇ ਨਵੇਂ ਆਈਟਮ ਗਾਣੇ ਨਾਲ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਸਨਾ ਖਾਨ ਅਤੇ ਸ਼ਰਲੀਨ ਚੋਪੜਾ ਦੇ ਕਈ ਬੋਲਡ ਸੀਨਜ਼ ਕਰ ਕੇ 'ਵਜ੍ਹਾ ਤੁਮ ਹੋ' ਫਿਲਮ ਪਹਿਲਾਂ ਹੀ ਸੁਰਖੀਆਂ ਬਟੌਰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਜ਼ਰੀਨ ਨੇ ਇਹ ਗਾਣਾ ਸ਼ੂਟ ਕੀਤਾ ਹੈ, ਜਿਸ 'ਚ ਉਹ ਪੋਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਜ਼ਰੀਨ ਖਾਨ ਦਾ ਇਹ ਗਾਣਾ ਸਾਲ 2002 'ਚ ਰਿਲੀਜ਼ ਹੋਈ ਫਿਮਲ 'ਕਾਂਟੇ' ਦਾ ਆਈਟਮ ਨੰਬਰ 'ਮਾਹੀ ਵੇ' ਹੈ, ਜਿਸ 'ਤੇ ਮਲਾਇਕਾ ਅਰੋੜਾ ਨੇ ਹੌਟ ਪੋਲ ਡਾਂਸ ਕਰ ਕੇ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਸੀ।
ਜ਼ਿਕਰਯੋਗ ਹੈ ਕਿ 'ਵਜ੍ਹਾ ਤੁਮ ਹੋ' 'ਚ ਜ਼ਰੀਨ ਦਾ ਸਪੈਸ਼ਲ ਆਈਟਮ ਨੰਬਰ ਕਰਨਾ ਇਸ ਫਿਲਮ ਦੇ ਨਿਰਦੇਸ਼ਕ ਵਿਸ਼ਾਲ ਪੰਡਿਆ ਨਾਲ ਪੁਰਾਣੀ ਦੋਸਤੀ ਦੇ ਕਾਰਨ ਹੈ ਕਿਉਂਕਿ ਜ਼ਰੀਨ ਨੇ ਵਿਸ਼ਾਲ ਦੀ ਹੀ ਨਿਰਦੇਸ਼ਕ ਕੀਤੀ ਫਿਲਮ 'ਹੇਟ ਸਟੋਰੀ 3' ਕੰਮ ਕੀਤਾ ਸੀ। ਜ਼ਰੀਨ ਇਸ ਆਈਟਮ ਗਾਣੇ 'ਚ ਨਵਾਂ ਟਚ ਦੇਣ ਦੀ ਕੋਸ਼ਿਸ਼ ਕੀਤੀ ਹੈ। 'ਵਜ੍ਹਾ ਤੁਮ ਹੈ' ਇਕ ਅਜਿਹੀ ਮਾਰਡਨ ਕਹਾਣੀ ਹੈ, ਜੋ ਟੀ. ਵੀ 'ਤੇ ਲਾਈਵ ਹੁੰਦਾ ਹੈ। ਇਸ ਫਿਲਮ 'ਚ ਸ਼ਰਮਨ ਜੋਸ਼ੀ, ਰਜਨੀਸ਼ ਦੁੱਗਲ ਅਤੇ ਗੁਰਮੀਤ ਚੌਧਰੀ ਵੀ ਨਜ਼ਰ ਆਉਣਗੇ। ਇਹ ਫਿਲਮ 2 ਦਸੰਬਰ ਨੂੰ ਰਿਲੀਜ਼ ਹੋਵੇਗੀ।

Tags: ਜ਼ਰੀਨ ਖਾਨਪੋਲ ਡਾਂਸਸਨਾ ਖਾਨਸ਼ਰਲੀਨ ਚੋਪੜਾzareen Khan pole dance Sana Khan Sharleen Chopraਵਜ੍ਹਾ ਤੁਮ ਹੋwajah tum ho