ਮੁੰਬਈ(ਬਿਊਰੋ)— ਜ਼ਰੀਨ ਖਾਨ ਇਨ੍ਹੀਂ ਦਿਨੀਂ ਚਰਚਾ 'ਚ ਬਣੀ ਹੋਈ ਹੈ। ਸ਼ੁੱਕਰਵਾਰ ਨੂੰ ਔਰੰਗਾਬਾਦ 'ਚ ਸਟੋਰ ਲਾਂਚ ਲਈ ਪਹੁੰਚੀ ਅਦਾਕਾਰਾ ਨੂੰ ਦੇਖ ਕੇ ਭੀੜ ਬੇਕਾਬੂ ਹੋ ਗਈ। ਜਿਸ ਤੋਂ ਬਾਅਦ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ। ਖਬਰ ਮੁਤਾਬਕ ਜਿਵੇਂ ਹੀ ਜ਼ਰੀਨ ਖਾਨ ਵੈਨਿਊ 'ਚ ਪਹੁੰਚੀ ਤਾਂ ਬਹੁਤ ਸਾਰੇ ਲੋਕਾਂ ਦੀ ਭੀੜ ਉੱਥੇ ਇਕੱਠੀ ਹੋ ਗਈ। ਕੁਝ ਹੀ ਦੇਰ 'ਚ ਭੀੜ ਬੇਕਾਬੂ ਹੋ ਗਈ। ਜ਼ਰੀਨ ਖਾਨ ਦੀ ਕਾਰ ਭੀੜ ਵਿਚਕਾਰ ਫੱਸ ਗਈ। ਹਾਲਾਤਾਂ ਨੂੰ ਕਾਬੂ 'ਚ ਲਿਆਉਣ ਲਈ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 12 ਦਸੰਬਰ ਨੂੰ ਜ਼ਰੀਨ ਖਾਨ ਖਬਰਾਂ 'ਚ ਸੀ। ਗੋਅ 'ਚ ਉਨ੍ਹਾਂ ਦੀ ਕਾਰ ਨਾਲ ਟਕਰਾਉਣ ਕਾਰਨ ਇਕ ਬਾਈਕ ਸਵਾਰ ਦੀ ਮੌਤ ਹੋ ਗਈ ਸੀ। ਵਿਅਕਤੀ ਨੇ ਹੈੱਲਮੇਟ ਨਹੀਂ ਪਾਇਆ ਹੋਇਆ ਸੀ। ਬਾਈਕ ਦੇ ਕਾਰ ਨਾਲ ਟਕਰਾਉਣ ਤੋਂ ਬਾਅਦ ਚਾਲਕ ਦਾ ਸਿਰ ਡਿਵਾਈਡਰ ਨਾਲ ਟਕਰਾ ਗਿਆ ਸੀ, ਗੰਭੀਰ ਸੱਟ ਲੱਗਣ ਕਾਰਨ ਬਾਈਕ ਸਵਾਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ।