FacebookTwitterg+Mail

ਫੈਸ਼ਨ ਟ੍ਰੈਂਡਸ ਦੀ ਜ਼ਰੀਨ ਖਾਨ ਨਹੀਂ ਕਰਦੀ ਪਰਵਾਹ, ਸਕੂਲੀ ਦਿਨਾਂ 'ਚ ਹੁੰਦਾ ਸੀ 100 ਕਿਲੋ ਭਾਰ

zarine khan
09 July, 2018 03:54:21 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਦਾ ਮੰਨਣਾ ਹੈ ਕਿ ਭਾਰਤ 'ਚ ਮੋਟੇ ਮਾਡਲਾਂ ਨੂੰ ਪਛਾਣ ਬਣਾਉਣ 'ਚ ਕਾਫੀ ਸਮਾਂ ਲੱਗ ਜਾਂਦਾ ਹੈ। ਖੁਦ ਜ਼ਰੀਨ ਦਾ ਇਕ ਸਮੇਂ 'ਚ 100 ਕਿਲੋ ਵਜ਼ਨ ਹੁੰਦਾ ਸੀ।

Punjabi Bollywood Tadka

ਜ਼ਰੀਨ ਹਾਲ ਹੀ 'ਚ ਫੈਸ਼ਨ ਡਿਜ਼ਾਈਨਰ ਨਰਿੰਦਰ ਕੁਮਾਰ ਨਾਲ ਆਉਣ ਵਾਲੇ 'ਲੈਕਮੇ ਫੈਸ਼ਨ ਵੀਕ 2018' ਲਈ ਮੋਟੇ ਮਾਡਲਾਂ ਦੀ ਚੋਣ ਲਈ ਹੋਏ ਆਡੀਸ਼ਨ ਦੀ ਜੱਜਮੈਂਟ ਟੀਮ 'ਚ ਸ਼ਾਮਲ ਸੀ।

Punjabi Bollywood Tadka

ਉਨ੍ਹਾਂ ਨੇ ਕਿਹਾ ਕਿ ਇਹ ਕਾਫੀ ਚੰਗਾ ਤਜਰਬਾ ਰਿਹਾ ਅਤੇ ਆਡੀਸ਼ਨ ਰਾਊਂਡ ਦੇਖ ਕੇ ਉਹ ਕਾਫੀ ਹੈਰਾਨ ਤੇ ਖੁਸ਼ ਸੀ, ਕਿਉਂਕਿ ਸਕੂਲ ਤੇ ਕਾਲਜ ਦੇ ਦਿਨਾਂ 'ਚ ਉਨ੍ਹਾਂ ਦਾ ਵਜ਼ਨ 100 ਕਿਲੋ ਤੋਂ ਵੀ ਵੱਧ ਹੁੰਦਾ ਸੀ।

Punjabi Bollywood Tadka

ਉਨ੍ਹਾਂ ਨੇ ਦੱਸਿਆ, ''ਜਦੋਂ ਮੈਂ ਆਪਣੇ ਲਈ ਕੱਪੜੇ ਖਰੀਦਣ ਜਾਂਦੀ ਸੀ ਤਾਂ ਮੇਰੇ ਕੋਲ ਜ਼ਿਆਦਾ ਬਦਲ ਨਹੀਂ ਹੁੰਦੇ ਸਨ ਕਿਉਂਕਿ ਪਲੱਸ ਸਾਈਜ਼ ਦੇ ਲੋਕ ਘੱਟ ਹੀ ਹੁੰਦੇ ਹਨ।

Punjabi Bollywood Tadka

ਭਾਰਤ 'ਚ ਮੋਟੇ ਲੋਕਾਂ ਨੂੰ ਪਛਾਣ ਬਣਾਉਣ 'ਚ ਬਹੁਤ ਸਮਾਂ ਲੱਗਦਾ ਹੈ, ਕਿਉਂਕਿ ਫਿੱਟ ਦਿਸਣ ਵਾਲੇ ਮਾਡਲਾਂ ਦੇ ਮੁਕਾਬਲੇ ਮੋਟੇ ਮਾਡਲਾਂ 'ਚ ਆਤਮ-ਵਿਸ਼ਵਾਸ ਤੇ ਉਤਸ਼ਾਹ ਦੀ ਕਮੀ ਹੁੰਦੀ ਹੈ।''

Punjabi Bollywood Tadka

ਉਨ੍ਹਾਂ ਅੱਗੇ ਦੱਸਿਆ, ''ਮੈਂ ਟ੍ਰੈਂਡਸ ਅਤੇ ਫੈਸ਼ਨ ਦੀ ਪਰਵਾਹ ਨਹੀਂ ਕਰਦੀ। ਮੈਂ ਉਹੀ ਪਾਉਂਦੀ ਹਾਂ, ਜਿਸ 'ਚ ਮੈਨੂੰ ਸੌਖ ਮਹਿਸੂਸ ਹੋਵੇ।''


Tags: Zarine KhanPlus Size ModelsLakme Fashion Week 2018Statement

Edited By

Chanda Verma

Chanda Verma is News Editor at Jagbani.