FacebookTwitterg+Mail

B'Day Spl: ਮਲਾਇਕਾ ਪਾਰੇਖ ਨੂੰ 3 ਵਾਰ ਪ੍ਰਪੋਜ਼ ਕਰ ਚੁੱਕਾ ਸੀ ਇਹ ਐਕਟਰ, ਅੱਜ ਹੈ ਦੋ ਬੱਚਿਆਂ ਦਾ ਪਿਤਾ

zayed khan birthday
05 July, 2019 12:31:19 PM

ਮੁੰਬਈ(ਬਿਊਰੋ)— ਡਾਇਰੈਕਟਰ ਫਰਾਹ ਖਾਨ ਦੀ ਫਿਲਮ 'ਮੈਂ ਹੂੰ ਨਾ' 'ਚ ਸ਼ਾਹਰੁਖ ਖਾਨ ਦੇ ਭਰਾ ਲੱਕੀ ਯਾਨੀ ਲਕਸ਼ਮਣ ਪ੍ਰਸਾਦ ਸ਼ਰਮਾ ਦੇ ਕਿਰਦਾਰ ਨਾਲ ਮਸ਼ਹੂਰ ਹੋਏ ਜ਼ਾਇਦ ਖਾਨ ਦਾ ਜਨਮ 5 ਜੁਲਾਈ 1980 ਨੂੰ ਮੁੰਬਈ 'ਚ ਹੋਇਆ ਸੀ। ਜ਼ਾਇਦ ਖਾਨ ਦੇ ਪਿਤਾ ਸੰਜੇ ਖਾਨ ਖੁਦ ਵੀ ਐਕਟਰ ਰਹੇ ਹਨ। ਉਨ੍ਹਾਂ ਦੀ ਮਾਂ ਦਾ ਨਾਂ ਜ਼ਰੀਨ ਖਾਨ ਹੈ, ਜੋ ਕਿ ਇੱਕ ਇੰਟੀਰਿਅਰ ਡਿਜ਼ਾਈਨਰ ਹੈ। ਚਾਰ ਭੈਣ-ਭਰਾਵਾਂ ਸਿਮੋਨ, ਸੂਜੈਨ, ਫਰਾਹ ਤੋਂ ਬਾਅਦ ਜ਼ਾਇਦ ਹੈ।
Punjabi Bollywood Tadka
ਘਰ 'ਚ ਸਭ ਤੋਂ ਛੋਟੇ ਹੋਣ ਕਾਰਨ ਜ਼ਾਇਦ ਦਾ ਬਚਪਨ ਕਾਫੀ ਲਾਡ ਪਿਆਰ ਨਾਲ ਬੀਤੀਆ ਹੈ। ਦੱਸ ਦੇਈਏ ਕਿ ਸੂਜ਼ੈਨ ਖਾਨ ਰਿਤਿਕ ਰੌਸ਼ਨ ਦੀ ਪਤਨੀ ਰਹਿ ਚੁੱਕੀ ਹੈ। 17 ਸਾਲ ਇਕੱਠੇ ਰਹਿਣ ਤੋਂ ਬਾਅਦ ਦੋਹਾਂ ਨੇ ਸਾਲ 2014 'ਚ ਤਲਾਕ ਲੈ ਲਿਆ ਸੀ। ਜ਼ਾਇਦ ਨੇ ਆਪਣੀ ਸਕੂਲੀ ਪੜਾਈ ਦੇਹਰਾਦੂਨ ਦੇ ਵੇਲਹਮ ਬੁਆਏਜ਼ ਸਕੂਲ ਤੇ ਤਮਿਲਨਾਡੂ ਦੇ ਕੋਡਾਈਕਨਾਲ ਇੰਟਰਨੈਸ਼ਨਲ ਸਕੂਲ ਤੋਂ ਕੀਤੀ ਹੈ।
Punjabi Bollywood Tadka
ਜ਼ਾਇਦ ਦੀ ਪਤਨੀ ਮਲਾਇਕਾ ਪਾਰੇਖ ਵੀ ਉਸ ਨਾਲ ਇਸੇ ਸਕੂਲ 'ਚ ਪੜਾਈ ਕੀਤੀ। ਅੱਗੇ ਦੀ ਪੜਾਈ ਲਈ ਜ਼ਾਇਦ ਲੰਡਨ ਗਿਆ, ਜਿਥੇ ਉਸ ਨੇ ਲੰਡਨ ਫਿਲਮ ਐਕਡਮੀ ਤੋਂ ਫਿਲਮ ਮੇਕਿੰਗ ਕੋਰਸ ਵੀ ਕੀਤਾ ਹੈ। ਡਾਇਰੈਕਟਰ ਸੰਗੀਤ ਸਿਵਾਨ ਦੀ ਫਿਲਮ 'ਚੁਰਾ ਲਿਆ ਹੈ ਤੁਮਨੇ' ਨਾਲ ਜ਼ਾਇਦ ਨੇ ਸਾਲ 2003 'ਚ ਬਾਲੀਵੁੱਡ 'ਚ ਐਂਟਰੀ ਕੀਤੀ ਸੀ।
Punjabi Bollywood Tadka
ਇਸ ਫਿਲਮ 'ਚ ਉਸ ਦੀ ਬਚਪਨ ਦੀ ਦੋਸਤ ਈਸ਼ਾ ਦਿਓਲ ਉਸ ਦੇ ਓਪੋਜ਼ਿਟ ਸੀ। ਇਸ ਤੋਂ ਬਾਅਦ ਜ਼ਾਇਦ ਨੇ 'ਸ਼ਾਦੀ ਨੰਬਰ ਵਨ', 'ਦਸ', 'ਫਾਈਟ ਕਲੱਬ', 'ਮਿਸ਼ਨ ਇਸਤਾਬੁਲ' ਤੇ ਸਲਮਾਨ ਖਾਨ ਨਾਲ 'ਯੁਵਰਾਜ' ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਫਿਲਮਾਂ 'ਚ ਫਲਾਪ ਰਹਿਣ ਤੋਂ ਬਾਅਦ ਜ਼ਾਇਦ ਨੇ ਟੀ. ਵੀ. ਵੱਲ ਰੁੱਖ ਕਰ ਲਿਆ।
Punjabi Bollywood Tadka
ਉਹ ਰੋਮਾਂਟਿਕ ਤੇ ਥਿਰਲਰ ਟੀ. ਵੀ. ਸ਼ੋਅ 'ਹਾਸਲ' 'ਚ ਨਜ਼ਰ ਆਏ। ਜ਼ਾਇਦ ਖਾਨ ਨੇ ਸਾਲ 2005 'ਚ ਆਪਣੀ ਬਚਪਨ ਦੀ ਦੋਸਤ ਮਲਾਇਕਾ ਪਾਰੇਖ ਨਾਲ ਵਿਆਹ ਦੇ ਬੰਧਨ 'ਚ ਬੱਝੇ ਸਨ। ਇਕ ਇੰਟਰਵਿਊ ਦੌਰਾਨ ਜ਼ਾਇਦ ਨੇ ਦੱਸਿਆ ਸੀ ਕਿ ਉਸ ਨੇ ਮਲਾਇਕਾ ਨੂੰ 3 ਵਾਰ ਪ੍ਰਪੋਜ਼ ਕੀਤਾ ਸੀ।
Punjabi Bollywood Tadka
ਤਿੰਨੋਂ ਵਾਰ ਦੀਆਂ ਅੰਗੂਠੀਆਂ ਹੁਣ ਵੀ ਮਲਾਇਕਾ ਕੋਲ ਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਾਇਦ ਤੇ ਮਲਾਇਕਾ ਵਿਆਹ ਤੋਂ 10 ਸਾਲ ਪਹਿਲਾਂ ਤੋਂ ਇਕ-ਦੂਜੇ ਨੂੰ ਜਾਣਦੇ ਸਨ। ਜ਼ਾਇਦ ਤੇ ਮਲਾਇਕਾ ਹੁਣ ਦੋ ਬੱਚਿਆਂ ਦੇ ਮਾਤਾ-ਪਿਤਾ ਹਨ।


Tags: Zayed KhanFilm Star BirthdayLove Breakups ZindagiMain Hoon NaBollywood Celebrity News in Punjabiਫ਼ਿਲਮ ਸਟਾਰ ਜਨਮਦਿਨ

About The Author

manju bala

manju bala is content editor at Punjab Kesari