ਮੁੰਬਈ (ਬਿਊਰੋ)— ਐਤਵਾਰ ਰਾਤ ਨੂੰ ਸਾਊਥ ਫਿਲਮ ਸਟਾਰਸ ਲਈ 'ਜ਼ੀ ਅਪਸਰਾ ਐਵਾਰਡਸ 2018' ਦਾ ਆਯੋਜਨ ਕੀਤਾ ਗਿਆ। ਐਵਾਰਡਸ ਦੇ ਰੈੱਡ ਕਾਰਪੇਟ 'ਤੇ ਸਾਊਥ ਦੀਆਂ ਕਈ ਅਭਿਨੇਤਰੀਆਂ ਗਾਰਜੀਅਸ ਲੁੱਕ 'ਚ ਨਜ਼ਰ ਆਈਆਂ।
ਸਾਊਥ ਦੀ ਸੁਪਰਸਟਾਰ ਕਾਜਲ ਅਗਰਵਾਲ ਕਾਲੇ ਰੰਗ ਦੇ ਪਾਰਦਰਸ਼ੀ (ਟਰਾਂਸਪੇਰੈਂਟ) ਗਾਊਨ 'ਚ ਦੇਖੀ ਗਈ। ਕਾਜਲ ਨੇ ਕੁਝ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ।
ਉਸ ਨੇ ਅਜੇ ਦੇਵਗਨ ਨਾਲ ਫਿਲਮ 'ਸਿੰਘਮ' 'ਚ ਮੁੱਖ ਭੂਮਿਕਾ ਨਿਭਾਈ ਸੀ। ਇਵੈਂਟ 'ਚ ਕਾਜਲ ਨੂੰ ਬੈਸਟ ਐਕਟ੍ਰੈੱਸ ਆਫ ਦਿ ਈਅਰ ਤੇ ਬੈਸਟ ਐਕਟ੍ਰੈੱਸ ਆਫ ਦਿ ਡਿਕੇਡ ਐਵਾਰਡਸ ਨਾਲ ਨਿਵਾਜਿਆ ਗਿਆ। ਕਾਜਲ ਨੇ ਟਵਿਟਰ 'ਤੇ ਤਸਵੀਰ ਸ਼ੇਅਰ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ।
ਜ਼ੀ ਅਪਸਰਾ ਐਵਾਰਡਸ ਦੇ ਰੈੱਡ ਕਾਰਪੇਟ 'ਤੇ ਸ਼ਰੁਤੀ ਹਾਸਨ, ਤਮੰਨਾ ਭਾਟੀਆ, ਰੋਜ਼ਾ, ਮਨਾਰਾ ਚੋਪੜਾ, ਭੂਮਿਕਾ ਚਾਵਲਾ, ਮੇਹਰੀਨ ਕੌਰਕ, ਸੌਮਿਆ, ਹਰੀ ਤੇਜਾ, ਸੁਰਭੀ, ਤਾਪਸੀ ਪਨੂੰ, ਸ਼੍ਰੀਮੁਖੀ, ਲਕਸ਼ਮੀ ਮਾਚੁ, ਗੀਤਾ ਮਾਧੁਰੀ, ਏਸ਼ਾ ਰਿਬਾ ਸਮੇਤ ਕਈ ਸਿਤਾਰੇ ਨਜ਼ਰ ਆਏ।
ਤਮੰਨਾ ਭਾਟੀਆ ਨੂੰ ਸ਼੍ਰੀਦੇਵੀ ਐਵਾਰਡ ਦਿੱਤਾ ਗਿਆ। ਤਮੰਨਾ ਨੂੰ ਇਹ ਐਵਾਰਡ ਸ਼ਰੁਤੀ ਹਾਸਨ ਤੇ ਰੋਜ਼ਾ ਨੇ ਦਿੱਤਾ।