ਮੁੰਬਈ(ਬਿਊਰੋ)— ਸਾਲ ਦੇ ਵੱਡੇ ਐਵਾਰਡਜ਼ 'ਚੋਂ ਇਕ 'ਜ਼ੀ-ਸਿਨੇ ਐਵਾਰਡ 2017' ਦੇ ਰੈੱਡ ਕਾਰਪੇਟ 'ਤੇ ਬੀਤੀ ਰਾਤ ਸਿਤਾਰਿਆਂ ਦਾ ਜਲਵਾ ਦੇਖਣ ਨੂੰ ਮਿਲਿਆ। ਗਲੈਮਰਸ ਅੰਦਾਜ਼ 'ਚ ਸਿਤਾਰਿਆਂ ਦੇ ਇਸ ਮੇਲੇ 'ਚ ਕਾਫੀ ਰੌਣਕ ਨਜ਼ਰ ਆਈ।
ਕੈਟਰੀਨਾ ਕੈਫ ਇੰਡੋ ਵੈਸਟਰਨ ਡਰੈੱਸ 'ਚ ਕਾਫੀ ਬੋਲਡ ਤੇ ਪ੍ਰਿਟੀ ਲੱਗ ਰਹੀ ਸੀ।ਉੱਥੇ ਪਿੰਕ ਕਲਰ ਦੇ ਗਾਊਨ 'ਚ ਪ੍ਰਿਯੰਕਾ ਦਾ ਅੰਦਾਜ਼ ਵੀ ਕਿਸੇ ਤੋਂ ਘੱਟ ਨਹੀਂ ਸੀ।
ਏਸ਼ੀਆ ਦੇ ਸਭ ਤੋਂ 'ਸੈਕਸੀਐਸਟ ਮੈਨ 2017' ਦਾ ਖਿਤਾਬ ਜਿੱਤਣ ਵਾਲੇ ਸ਼ਾਹਿਦ ਕਪੂਰ ਇਸ ਇਵੈਂਟ 'ਚ ਵੀ ਘੱਟ ਸੈਕਸੀ ਨਹੀਂ ਲੱਗ ਰਹੀ ਸੀ।
ਜ਼ੀ ਸਿਨੇ ਦਾ 'ਬੈਸਟ ਐਵਾਰਡ ਮੇਲ 2017' ਦਾ ਐਵਾਰਡ ਐਕਟਰ ਵਰੁਣ ਧਵਨ ਨੂੰ ਫਿਲਮ 'ਬਦਰੀਨਾਥ ਕੀ ਦੁਲਹਨੀਆ' ਲਈ ਮਿਲਿਆ।
ਉੱਥੇ ਫਿਲਮ 'ਚ ਵਰੁਣ ਦੇ ਆਪੋਜ਼ਿਟ ਨਜ਼ਰ ਆਈ ਐਕਟਰ ਆਲੀਆ ਭੱਟ ਨੂੰ ਬੈਸਟ 'ਵਿਊਵਰਜ਼ ਚੁਆਈਸ ਫੀਮੇਲ 2017' ਦਾ ਐਵਾਰਡ ਦਿੱਤਾ ਗਿਆ।
ਬਲਿਊ ਡਰੈੱਸ 'ਚ ਆਲੀਆ ਕਾਫੀ ਸੁੰਦਰ ਲੱਗ ਰਹੀ ਸੀ। 'ਬੈਸਟ ਐਕਟਰ ਫੀਮੇਲ ਦਾ ਐਵਾਰਡ' ਸ਼੍ਰੀਦੇਵੀ ਨੂੰ ਫਿਲਮ 'ਮੌਮ' ਲਈ ਦਿੱਤਾ ਗਿਆ।
ਸ਼੍ਰੀਦੇਵੀ ਟ੍ਰੈਡੀਸ਼ਨਲ ਸਾੜ੍ਹੀ ਲੁੱਕ 'ਚ ਪਤੀ ਬੋਨੀ ਕਪੂਰ ਨਾਲ ਦਿਖੀ।
'ਵਿਊਵਰਜ਼ ਚੁਆਈਸ ਬੈਸਟ ਐਕਟਰ ਐਵਾਰਡ ਮੇਲ' ਅਕਸ਼ੈ ਕੁਮਾਰ ਨੂੰ ਫਿਲਮ 'ਜੌਲੀ ਐੱਲ ਐੱਲ ਬੀ 2' ਲਈ ਦਿੱਤਾ ਗਿਆ।
ਉਨ੍ਹਾਂ ਦੀ ਫਿਲਮ 'ਟਾਇਲੇਟ: ਏਕ ਪ੍ਰੇਮ ਕਥਾ' ਨੂੰ 'ਐਕਸਟਰਾ ਇਮਪੈਕਟ ਐਵਾਰਡ' ਦਿੱਤਾ ਗਿਆ।
ਸਾਲ ਭਰ ਆਪਣੀਆਂ ਫਿਲਮਾਂ ਨੂੰ ਲੈ ਕੇ ਚਰਚਾ 'ਚ ਰਹੇ ਰਾਜਕੁਮਾਰ ਰਾਓ ਨੂੰ 'ਐਕਸਟਰਾ ਇਮਪੈਕਟ ਐਵਾਰਡ ਮੇਲ' ਦਿੱਤਾ ਗਿਆ ਤਾਂ ਉੱਥੇ ਅਦਾਕਾਰਾ ਤਾਪਸੀ ਪਨੂੰ ਨੂੰ 'ਐਕਸਟਰਾ ਇਮਪੈਕਟ ਐਵਾਰਡ ਮੇਲ' ਦਿੱਤਾ ਗਿਆ।
ਇਸ ਮੌਕੇ 'ਤੇ ਸ਼੍ਰੀਦੇਵੀ, ਅਕਸ਼ੈ ਕੁਮਾਰ, ਪ੍ਰਿਅੰਕਾ ਚੋਪੜਾ, ਕੈਟਰੀਨਾ ਕੈਫ, ਰਣਵੀਰ ਸਿੰਘ, ਸ਼ਾਹਿਦ ਕਪੂਰ, ਆਲੀਆ ਭੱਟ, ਰਾਧਿਕਾ ਆਪਟੇ, ਵਰੁਣ ਧਵਨ, ਸਿਧਾਰਥ ਮਲਹੋਤਰਾ, ਭੂਮੀ ਪੇਡਨੇਕਰ, ਜੈਕੀ ਸ਼ਰਾਫ ਤੇ ਕਰਨ ਜੌਹਰ ਸਮੇਤ ਕਈ ਬਾਲੀਵੁੱਡ ਸੈਲੇਬਸ ਰੈੱਟ ਕਾਰਪੇੱਟ 'ਤੇ ਜਲਵੇ ਬਿਖੇਰਦੇ ਨਜ਼ਰ ਆਏ।