ਚੰਡੀਗੜ੍ਹ (ਬਿਊਰੋ)— ਹਾਲ ਹੀ 'ਚ ਲਾਂਚ ਹੋਏ ਪੰਜਾਬੀ ਐਂਟਰਟੇਨਮੈਂਟ ਚੈਨਲ ਜ਼ੀ ਪੰਜਾਬੀ ਨੇ ਸਿਖਰ 'ਤੇ ਆਪਣੀ ਜਗਾਹ ਬਣਾ ਲਈ ਹੈ। ਲਾਂਚ ਦੇ ਤਿੰਨ ਮਹੀਨਿਆਂ ਅੰਦਰ ਜ਼ੀ ਪੰਜਾਬੀ ਚੈਨਲ ਨੇ ਕਈ ਸਥਾਪਿਤ ਖਿਡਾਰੀਆਂ ਨੂੰ ਨੰਬਰ 1 ਤੋਂ ਪਿੱਛੇ ਪਛਾੜ ਦਿੱਤਾ ਹੈ। ਹਫਤਾਵਾਰੀ ਜੀ. ਆਰ. ਪੀ. ਰੇਟਿੰਗਜ਼ (ਬੀ. ਏ. ਆਰ. ਸੀ., ਹਫਤਾ 11, ਯੂ + ਆਰ 2+) ਦਰਸਾਉਂਦਾ ਹੈ ਕਿ ਚੈਨਲ 179.4 ਜੀ. ਆਰ. ਪੀ. 'ਤੇ ਖੜ੍ਹਾ ਹੈ ਤੇ ਹੋਰ ਸਾਰੇ ਪ੍ਰਮੁੱਖ ਚੈਨਲ ਪੀ. ਟੀ. ਸੀ. ਨੈੱਟਵਰਕ ਤੇ ਪਿਟਾਰਾ ਸਮੇਤ ਕਈ ਚੈਨਲਾਂ ਤੋਂ ਅੱਗੇ ਨਿਕਲ ਗਿਆ ਹੈ।
ਬਾਰਕ ਰੇਟਿੰਗਸ ਬਾਰੇ ਬੋਲਦਿਆਂ ਜ਼ੀ ਪੰਜਾਬੀ ਦੇ ਕਾਰੋਬਾਰੀ ਮੁਖੀ ਰਾਹੁਲ ਰਾਓ ਨੇ ਕਿਹਾ, 'ਮੈਂ ਇਕ ਵਾਰ ਫਿਰ ਆਪਣੇ ਦਰਸ਼ਕਾਂ ਨੂੰ ਅਜਿਹੇ ਸ਼ਾਨਦਾਰ ਹੁੰਗਾਰੇ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਅਸੀਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿਣ ਲਈ ਸਖਤ ਮਿਹਨਤ ਕਰਦੇ ਰਹਾਂਗੇ। ਕੁਝ ਹੋਰ ਰੋਮਾਂਚਕ ਸ਼ੋਅ ਪਾਈਪਲਾਈਨ 'ਚ ਹਨ ਤੇ ਅਸੀਂ ਆਸ ਕਰਦੇ ਹਾਂ ਕਿ ਲੋਕ ਸਾਡੇ 'ਤੇ ਆਪਣਾ ਪਿਆਰ ਤੇ ਅਸੀਸਾਂ ਦਿੰਦੇ ਰਹਿਣਗੇ।'
ਚੈਨਲ ਕਈ ਕਿਸਮਾਂ ਦੇ ਸ਼ੋਅ ਦੀ ਪੇਸ਼ਕਸ਼ ਕਰਦਾ ਹੈ। 'ਹੀਰ ਰਾਂਝਾ' (ਸੋਮਵਾਰ-ਸ਼ੁੱਕਰਵਾਰ, ਸ਼ਾਮ 8:30 ਵਜੇ) ਇਕ ਪਿਆਰ ਭਰੀ ਕਹਾਣੀ ਬਿਆਨ ਕਰਦਾ ਹੈ, ਜਿਸ ਤੋਂ ਬਾਅਦ ਇਕ ਹਲਕੇ ਦਿਲ ਦੀ ਕਾਮੇਡੀ 'ਵਿਲਾਇਤੀ ਭਾਬੀ' (ਸੋਮਵਾਰ-ਸ਼ੁੱਕਰਵਾਰ, ਰਾਤ 9 ਵਜੇ) ਪੰਜਾਬੀਆਂ ਦੀਆਂ ਸਦੀਵੀਂ ਕੈਨੇਡੀਅਨ ਆਸ਼ਾਵਾਂ 'ਤੇ ਆਧਾਰਿਤ ਹੈ। 'ਤੂੰ ਪਤੰਗ ਮੈਂ ਡੋਰ' (ਸ਼ਾਮ 8 ਵਜੇ, ਸੋਮਵਾਰ-ਸ਼ੁੱਕਰਵਾਰ) ਇਕ ਸਰਹੱਦ ਪਾਰ ਦੀ ਪ੍ਰੇਮ ਕਹਾਣੀ ਹੈ। 'ਖ਼ਸਮਾ ਨੂੰ ਖਾਣੀ' (ਸ਼ਾਮ 7 ਵਜੇ, ਸੋਮਵਾਰ-ਸ਼ੁੱਕਰਵਾਰ) ਤੇ 'ਕਮਲੀ ਇਸ਼ਕ ਦੀ' (ਸ਼ਾਮ 7:30 ਵਜੇ, ਸੋਮਵਾਰ-ਸ਼ੁੱਕਰਵਾਰ) 'ਚ ਪੰਜਾਬੀ ਔਰਤਾਂ ਦਾ ਮੁੱਖ ਪਾਤਰ ਪੇਸ਼ ਕੀਤਾ ਗਿਆ ਸ਼ਕਤੀਸ਼ਾਲੀ ਤੇ ਭਰੋਸੇਯੋਗ 'ਸਾ ਰੇ ਗਾ ਮਾ ਪਾ ਪੰਜਾਬੀ' (ਸ਼ਾਮ 7 ਵਜੇ, ਸ਼ਨੀਵਾਰ-ਐਤਵਾਰ) ਤੇ 'ਹੱਸਦਿਆਂ ਦੇ ਘਰ ਵੱਸਦੇ' (ਸ਼ਾਮ 8:30 ਵਜੇ, ਸ਼ਨੀਵਾਰ-ਐਤਵਾਰ) ਹਫਤੇ ਦੇ ਅੰਤ 'ਚ।