ਮੁੰਬਈ(ਬਿਊਰੋ)- ਅਨਿਲ ਡੀ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਬਿੱਗ ਸਿਨਰਜੀ ਨੇ ਆਪਣੇ ਦੋ ਨਵੇਂ ਪੰਜਾਬੀ ਭਾਸ਼ਾ ਪ੍ਰਾਇਮ ਟਾਇਮ ਡੇਲੀ ਨਾਲ ਆਪਣੇ ਫਿਕਸ਼ਨ ਕੰਟੈਂਟ ਦੀ ਪੇਸ਼ਕਸ਼ ਨੂੰ ਮਜ਼ਬੂਤ ਕਰਨਾ ਜਾਰੀ ਰੱਖਿਆ ਹੈ। ਨਵੇਂ ਸ਼ੋਅ ‘ਹੀਰ ਰਾਂਝਾ’ ਅਤੇ ‘ਕਮਲੀ ਇਸ਼ਕ ਦੀ’ ਨੂੰ 13 ਜਨਵਰੀ ਤੋਂ ਡਿਸਪਲੇਅ ਕੀਤਾ ਜਾਵੇਗਾ। ਸ਼ੋਅ ‘ਹੀਰ ਰਾਂਝਾ’ ਸੋਮ-ਸ਼ੁੱਕਰ, ਰਾਤ 8:30 ਵਜੇ ਤੋਂ ਪ੍ਰਸਾਰਿਤ ਕੀਤਾ ਜਾਵੇਗਾ। ਇਹ ਹੀਰ ਤੇ ਉਸ ਦੇ ਪ੍ਰੇਮੀ ਰਾਂਝਾ ਦੀ ਇਕ ਮਹਾਂਕਾਵਿ ਇਕ ਪ੍ਰੇਮ ਗਾਥਾ ਹੈ।
![Punjabi Bollywood Tadka](https://img.punjabi.bollywoodtadka.in/multimedia/13_34_50950529501-ll.jpg)
ਹੀਰ ਦਾ ਕਿਰਦਾਰ ਸਾਰਾ ਗੁਰਪਾਲ ਦੁਆਰਾ ਅਭਿਨੀਤ ਹੈ, ਜਦਕਿ ਅਮਨਿੰਦਰ ਪਾਲ ਸਿੰਘ ਇਸ ਸ਼ੋਅ ਵਿਚ ਰਾਂਝਾ ਦੇ ਕਿਰਦਾਰ ਨਾਲ ਆਪਣਾ ਟੈਲੀਵਿਜਨ ਡੈਬਿਊ ਕਰ ਰਹੇ ਹਨ। ਉੱਥੇ ਹੀ ‘ਕਮਲੀ ਇਸ਼ਕ ਦੀ’ ਸੋਮ-ਸ਼ੁੱਕਰ, ਸ਼ਾਮ 7:30 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਇਹ ਕਹਾਣੀ ਜਸ਼ਨ ਕੋਹਲੀ ਦੁਆਰਾ ਅਭਿਨੀਤ ਨੌਜਵਾਨ ਵੀਰ ਦੇ ਬਾਰੇ ਵਿਚ ਹੈ, ਜੋ ਕਿ ਫੌਜੀ ਬਣਨਾ ਚਾਹੁੰਦਾ ਹੈ ਅਤੇ ਮਾਹੀ ਦਾ ਕਿਰਦਾਰ ਸੇਹਰ ਦੁਆਰਾ ਅਭਿਨੀਤ ਹੈ। ਇਹ ਦੇਸ਼ਭਗਤੀ ਅਤੇ ਰੁਮਾਂਸ ਦਾ ਇਕ ਪ੍ਰਫੈਕਟ ਮਿਸ਼ਰਣ ਹੈ। ਸ਼ੋਅ ਪੰਜਾਬ ਦੀ ਇਤਿਹਾਸਿਕ ਭੂਮੀ ਅਤੇ ਪਰੰਪਰਾਵਾਂ ਤੋਂ ਪ੍ਰੇਰਿਤ ਹੈ ਅਤੇ ਦਰਸ਼ਕ ਨਿਸ਼ਚਿਤ ਰੂਪ ਨਾਲ ਕਿਰਦਾਰਾਂ ਨਾਲ ਜੁੜਿਆ ਮਹਿਸੂਸ ਕਰਨਗੇ।
![Punjabi Bollywood Tadka](https://img.punjabi.bollywoodtadka.in/multimedia/13_34_51153620202-ll.jpg)
ਰਿਲਾਇੰਸ ਬਿੱਗ ਸਿਨਰਜੀ ਦੀ ਵੀਪੀ ਕੰਟੈਂਟ ਸਿਮੀ ਕਰਣ ਨੇ ਸਾਂਝਾ ਕੀਤਾ, “ਅਸੀਂ ਜੀ ਪੰਜਾਬੀ ਲਈ ਦੋ ਰੋਮਾਂਚਕ ਪ੍ਰਾਇਮ ਟਾਇਮ ਫਿਕਸ਼ਨ ਸ਼ੋਅ ਲਾਂਚ ਕਰਨ ਲਈ ਉਤਸ਼ਾਹਿਤ ਹਾਂ। ‘ਹੀਰ ਰਾਂਝਾ’ ਇਕ ਆਈਕੋਨਿਕ ਪ੍ਰੇਮ ਦੀ ਕਹਾਣੀ ਹੈ, ਜੋ ਦਰਸ਼ਕਾਂ ਨੂੰ ਮੰਤਰਮੁਗਧ ਕਰ ਦੇਵੇਗੀ। ‘ਕਮਲੀ ਇਸ਼ਕ ਦੀ’ ਇਕ ਹੋਰ ਮਨਮੋਹਣੀ ਕਹਾਣੀ ਹੈ ਅਤੇ ਇਸ ਦੇ ਦੇਸ਼ ਭਗਤ ਪਿਛੋਕੜ ਦੇ ਨਾਲ ਪੰਜਾਬ ਦੇ ਦਰਸ਼ਕ ਇਸ ਨਾਲ ਜੁੜਿਆ ਮਹਿਸੂਸ ਕਰਨਗੇ।