FacebookTwitterg+Mail

Pics: 'ਕੁਮਕੁਮ ਭਾਗਿਆ' ਦੇ ਅਭੀ-ਪ੍ਰਗਿਆ ਦਾ ਹਵਾਈ ਐਕਟ ਬਣਿਆ ਜ਼ੀ ਰਿਸ਼ਤੇ ਐਵਾਰਡਸ ਦੀ ਜਾਨ

    1/8
12 February, 2017 05:04:46 PM
ਬੀਤੇ 25 ਸਾਲਾਂ ਤੋਂ ਜ਼ੀ ਟੀ. ਵੀ. ਨੇ ਆਪਣੇ ਸਾਰੇ ਕਲਾਕਾਰਾਂ, ਡਾਇਰੈਕਟਰਾਂ, ਪ੍ਰੋਡਿਊਸਰਾਂ, ਕ੍ਰਿਏਟਿਵ ਟੀਮ ਤੇ ਟੈਕਨੀਸ਼ੀਅਨਜ਼ ਦੇ ਨਾਲ ਆਪਣੇ ਖੂਬਸੂਰਤ ਰਿਸ਼ਤਿਆਂ ਨੂੰ ਸੰਵਾਰਿਆ ਹੈ। ਨਾਲ ਹੀ ਆਪਣੇ ਦਰਸ਼ਕਾਂ ਨਾਲ ਇਕ ਖਾਸ ਰਿਸ਼ਤਾ ਵੀ ਬਣਾ ਲਿਆ ਹੈ। ਇਸ ਦੇ ਰੈੱਡ ਕਾਰਪੇਟ 'ਤੇ ਸਟੈਂਡਅੱਪ ਕਾਮੇਡੀਅਨ ਭਾਰਤੀ ਸਿੰਘ ਤੇ ਰਿਤਵਿਕ ਧੰਜਾਨੀ ਦੀ ਗਰੈਂਡ ਐਂਟਰੀ ਹੋਈ, ਜਿਥੇ ਇਹ ਦੋਵੇਂ ਇਕ ਸਕੂਟਰ ਦੀ ਸਵਾਰੀ ਕਰਦੇ ਹੋਏ ਢੋਲ ਨਾਲ ਸਟੇਜ ਤਕ ਪਹੁੰਚੇ। ਇਨ੍ਹਾਂ ਦੋਵਾਂ ਦੀ ਹਾਜ਼ਰ-ਜਵਾਬੀ ਨੇ ਸਾਰਿਆਂ ਨੂੰ ਖੂਬ ਹਸਾਇਆ। ਜ਼ੀ ਟੀ. ਵੀ. ਆਪਣੇ ਸਾਲਾਨਾ ਸਮਾਰੋਹ 'ਜ਼ੀ ਰਿਸ਼ਤੇ ਐਵਾਰਡਸ' ਨਾਲ ਇਨ੍ਹਾਂ ਰਿਸ਼ਤਿਆਂ ਦਾ ਜਸ਼ਨ ਮਨਾਉਂਦਾ ਹੈ। 5 ਫਰਵਰੀ ਨੂੰ ਮੁੰਬਈ 'ਚ 'ਜ਼ੀ ਰਿਸ਼ਤੇ ਐਵਾਰਡਸ 2016' ਦਾ ਆਯੋਜਨ ਹੋਇਆ। ਇਕੋ ਛੱਤ ਹੇਠਾਂ ਨਜ਼ਰ ਆਏ ਜ਼ੀ ਟੀ. ਵੀ. ਦੇ ਸਾਰੇ ਸਿਤਾਰੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਸਟੇਜ 'ਤੇ ਛਾ ਗਏ। ਇਸ ਸਮਾਰੋਹ 'ਚ ਜ਼ੀ ਦੇ ਪਰਿਵਾਰ ਦੀ ਪੇਸ਼ਕਾਰੀ ਦੇ ਨਾਲ-ਨਾਲ ਹਵਾਈ ਐਂਟਰੀ ਤੇ ਬੇਹੱਦ ਆਕਰਸ਼ਕ ਸਪੈਸ਼ਲ ਇਫੈਕਟਸ ਦੇਖਣ ਨੂੰ ਮਿਲੇ। ਇਸ ਸ਼ੋਅ 'ਚ 'ਕੁਮਕੁਮ ਭਾਗਿਆ' ਦੇ ਅਭੀ ਤੇ ਪ੍ਰਗਿਆ ਨੇ ਪਿਆਰ ਦਾ ਖੂਬਸੂਰਤ ਅਹਿਸਾਸ ਜਗਾਇਆ। ਸ਼ੱਬੀਰ ਆਹਲੂਵਾਲੀਆ ਤੇ ਸ਼ਰੂਤੀ ਝਾਅ ਦੀ ਇਸ ਜੋੜੀ ਨੇ ਤੇਰੇ ਸੰਗ ਯਾਰਾ, ਟੂਟਾ ਜੋ ਕਭੀ ਤਾਰਾ ਤੇ ਲੱਗ ਜਾ ਗਲੇ ਵਰਗੇ ਗੀਤਾਂ 'ਤੇ ਇਕ ਦਿਲਕਸ਼ ਰੋਮਾਂਟਿਕ ਐਕਟ ਪੇਸ਼ ਕੀਤਾ। ਇਸ ਤੋਂ ਇਲਾਵਾ ਮਹਿਕ (ਸਮੀਕਸ਼ਾ ਜੈਸਵਾਲ), ਰੈਨਾ (ਕ੍ਰਿਸਟਲ ਡਿਸੂਜ਼ਾ) ਤੇ ਮਾਹੀ (ਸ਼ਾਇਨੀ ਦੋਸ਼ੀ) ਦੀ ਸੁੰਦਰ ਤਿੱਕੜੀ ਨੇ ਪਿੰਗਾ, ਸੌ ਤਰ੍ਹਾਂ ਕੇ ਤੇ ਹੰਮਾ ਵਰਗੇ ਹਿੱਟ ਗੀਤਾਂ 'ਤੇ ਪੇਸ਼ਕਾਰੀ ਦਿੱਤੀ। 'ਬ੍ਰਹਮਰਕਸ਼ਕ' ਟੀ. ਵੀ. ਸ਼ੋਅ ਦਾ ਕੱਪੜਿਆਂ ਦਾ ਥੀਮ ਪਰਪਲ ਰੰਗ ਸੀ ਤਾਂ ਉਧਰ 'ਮਹਿਕ' ਦੀ ਟੀਮ ਨੇ ਸੰਤਰੀ ਰੰਗ ਦੇ ਕੱਪੜੇ ਪਹਿਨੇ। 'ਜਮਾਈ ਰਾਜਾ' ਦੇ ਰਵੀ ਦੁਬੇ, ਇਕਬਾਲ ਖਾਨ, ਸੁਦੀਪ ਸਾਹਿਰ ਤੇ ਕਰਨ ਵੋਹਰਾ ਨੇ ਸਟੇਜ 'ਤੇ ਆ ਕੇ ਆਪਣੇ ਡਾਂਸ ਦੇ ਜੌਹਰ ਦਿਖਾਏ।
ਇਕ ਸਪੈਸ਼ਲ ਐਕਟ ਸੀ 'ਰਿਸ਼ਤੇ ਐਕਟ', ਜਿਸ 'ਚ ਟੀ. ਵੀ. ਦੀ ਸਭ ਤੋਂ ਫੇਵਰੇਟ ਸੱਸ, ਦਾਦਾ ਜੀ, ਘਰਵਾਲੀ, ਬਾਹਰਵਾਲੀ, ਫੇਵਰੇਟ ਪਿਤਾ ਤੇ ਬੱਚਿਆਂ ਨਾਲ ਮਿਲ ਕੇ ਸਟੇਜ 'ਤੇ ਕਦਮ ਥਿਰਕਾਏ। ਕਾਮੇਡੀ ਕਿੰਗ ਕ੍ਰਿਸ਼ਣਾ ਨੇ ਮੁਬੀਨ ਨਾਲ ਮਿਲ ਕੇ ਦਰਸ਼ਕਾਂ ਨੂੰ ਕਾਫੀ ਹਸਾਇਆ, ਜਿਸ 'ਚ ਦੋਵੇਂ ਚੁਗਲੀਆਂ ਪਸੰਦ ਕਰਨ ਵਾਲੀਆਂ ਦੋ ਆਂਟੀਆਂ ਦੇ ਅੰਦਾਜ਼ 'ਚ ਨਜ਼ਰ ਆਈਆਂ।
ਪ੍ਰਸਿੱਧ ਕਲਾਕਾਰ, ਅਰੁਣਾ ਈਰਾਨੀ, ਅਪਰਾ ਮਹਿਤਾ, ਊਸ਼ਾ ਨਦਕਰਣੀ ਨੇ ਜ਼ੀ ਟੀ. ਵੀ. ਦੇ ਆਪਣੇ ਸਾਥ ਬਾਰੇ ਇਸ ਨੂੰ ਹੋਰ ਵਧਣ-ਫੁੱਲਣ ਦੀ ਦੁਆ ਕੀਤੀ। ਇਥੇ ਫਿਲਮ 'ਹਮ ਆਪਕੇ ਹੈਂ ਕੌਣ' ਦੇ ਡਾਇਰੈਕਟਰ ਸੂਰਜ ਬੜਜਾਤੀਆ ਦੇ ਪਹਿਲੇ ਟੀ. ਵੀ. ਸ਼ੋਅ ਪਿਆ ਅਲਬੇਲਾ ਨੂੰ ਵੀ ਸਭ ਦੇ ਰੂ-ਬ-ਰੂ ਕਰਵਾਇਆ ਗਿਆ। 'ਕੁਮਕੁਮ ਭਾਗਿਆ' ਨੇ ਆਪਣੇ ਨਾਂ 3 ਵੱਡੇ ਐਵਾਰਡਸ ਕੀਤੇ। ਇਹ ਜਾਣਨ ਲਈ ਕਿ ਤੁਹਾਡੇ ਫੇਵਰੇਟ ਸਿਤਾਰੇ ਨੂੰ ਕਿਹੜੇ ਐਵਾਰਡਸ ਮਿਲੇ, ਇਸ ਲਈ ਦੇਖੋ 'ਜ਼ੀ ਰਿਸ਼ਤੇ ਐਵਾਰਡਸ 2016', ਐਤਵਾਰ 19 ਫਰਵਰੀ ਨੂੰ ਸ਼ਾਮ 7 ਵਜੇ ਸਿਰਫ ਜ਼ੀ ਟੀ. ਵੀ. 'ਤੇ।
ਹਰਲੀਨ ਕੌਰ

Tags: Zee Rishtey Awards Kumkum Bhagya Zee TV ਜ਼ੀ ਰਿਸ਼ਤੇ ਐਵਾਰਡਸ ਕੁਮਕੁਮ ਭਾਗਿਆ