FacebookTwitterg+Mail

ਜ਼ੀਨਤ ਅਮਾਨ ਨੇ ਕੀਤਾ ਖੁਲਾਸਾ, ਰਾਜ ਕੁਮਾਰ ਨੇ ਕਿਉਂ ਦਿੱਤੇ ਸੀ ਸੋਨੇ ਦੇ ਸਿੱਕੇ

zeenat aman
23 February, 2017 03:23:29 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਜ਼ੀਨਤ ਅਮਾਨ ਨੇ ਹਾਲ 'ਚ ਖੁਲਾਸਾ ਕੀਤਾ ਹੈ ਕਿ, ਮਸ਼ਹੂਰ ਫਿਲਮ ਨਿਰਮਾਤਾ ਰਾਜ ਕਪੂਰ ਨੇ ਜਦੋਂ ਉਨ੍ਹਾਂ ਨੂੰ 'ਸੱਤਿਅਮ ਸ਼ਿਵਮ ਸੁੰਦਰਮ' ਫਿਲਮ ਲਈ ਸਾਇਨ ਕੀਤਾ ਤਾਂ ਉਨ੍ਹਾਂ ਨੇ ਸੋਨੇ ਦੇ ਸਿੱਕੇ ਦਿੱਤੇ ਸਨ। ਸਾਲ 1978 'ਚ ਰਿਲੀਜ਼ ਹੋਈ ਫਿਲਮ ਕਾਫੀ ਚਰਚਾ 'ਚ ਰਹੀ ਸੀ। ਆਉਣ ਵਾਲੇ ਟੀ. ਵੀ. ਪ੍ਰੋਗਰਾਮ 'ਮਾਈ ਲਾਈਫ ਮਾਈ ਸਟੋਰੀ' ਦੇ ਇੱਕ ਪ੍ਰੋਗਰਾਮ ਦੌਰਾਨ ਜ਼ੀਨਤ ਨੇ ਦੱਸਿਆ ਹੈ ਕਿ, ਸਾਲ 1978 'ਚ ਇੱਕ ਲੁਕ ਟੈਸਟ ਦੇ ਜਰੀਏ, ਮੈਨੂੰ ਕਿਵੇਂ ਹਿੱਟ ਫਿਲਮ ਮਿਲ ਗਈ ਅਤੇ ਨਾਲ ਹੀ ਰਾਜ ਕੁਮਾਰ ਹੈਰਾਨ ਹੋ ਗਏ ਸਨ।

ਅਭਿਨੇਤਰੀ ਨੇ ਦੱਸਿਆ, ''ਇੱਕ ਦਿਨ ਮੈਨੂੰ 'ਸੱਤਿਅਮ ਸ਼ਿਵਮ ਸੁੰਦਰਮ' ਫਿਲਮ 'ਚ ਰੂਪਾ ਦਾ ਕਿਰਦਾਰ ਮਿਲਿਆ। ਉਹ (ਰਾਜ ਕੁਮਾਰ) ਰੂਪਾ (ਲੁਕ ਟੈਸਟ ਦੇ ਦੌਰਾਨ) ਦੇ ਰੂਪ 'ਚ ਮੈਨੂੰ ਦੇਖ ਕੇ ਕਾਫੀ ਹੈਰਾਨ ਹੋ ਗਏ ਸੀ। ਕਿਰਦਾਰ ਨੂੰ ਲੈ ਕੇ ਮੇਰੀ ਦੀਵਾਨਗੀ ਦੀ ਉਨ੍ਹਾਂ ਨੇ ਕਾਫੀ ਪ੍ਰਸ਼ੰਸਾਂ ਕੀਤੀ। ਉਨ੍ਹਾਂ ਨੇ ਮੈਨੂੰ ਸੋਨੇ ਦੇ ਸਿੱਕੇ ਦਿੱਤੇ ਅਤੇ ਫਿਲਮ ਦੇ ਲਈ ਮੈਨੂੰ ਸਾਇਨ ਕੀਤਾ। ਸ਼ਨੀਵਾਰ ਨੂੰ ਜੋ ਕਲਾਸਿਕ 'ਤੇ ਪ੍ਰਦਸ਼ਿਤ ਹੋਣ ਵਾਲੇ ਟੀ. ਵੀ. ਪ੍ਰੋਮਰਾਮ 'ਚ 'ਹਰੇ ਰਾਮ ਹਰੇ ਕ੍ਰਿਸ਼ਨਾ' ਫਿਲਮ ਦੀ ਅਦਾਕਾਰ ਨੇ ਇੱਕ ਅਭਿਨੇਤਰੀ ਦੇ ਰੂਪ 'ਚ ਆਪਣੇ ਕੈਰੀਅਰ, ਸਹਿ-ਕਲਾਕਰਾਂ ਅਤੇ ਸਫਰ ਦਾ ਵੀ ਜ਼ਿਕਰ ਕੀਤਾ।

Tags: Zeenat AmanRaj KapoorSatyam Shivam Sundaramgold coinsਜ਼ੀਨਤ ਅਮਾਨਰਾਜ ਕਪੂਰ