FacebookTwitterg+Mail

ਆਰ ਮਾਧਵਨ ਅਤੇ ਅਭੈ ਦਿਓਲ 'ਜ਼ੀਰੋ' ਦੇ ਸੈਕਿੰਡ ਹੀਰੋ

zero
19 December, 2018 03:40:01 PM

ਮੁੰਬਈ(ਬਿਊਰੋ)— ਫਿਲਮ ਨਿਰਮਾਤਾ ਆਨੰਦ ਐਲ ਰਾਏ ਉਨ੍ਹਾਂ ਦਿਲਚਸਪ ਪਾਤਰਾਂ ਨੂੰ ਪਰਦੇ 'ਤੇ ਉਤਾਰਨ ਲਈ ਮੰਨੇ ਜਾਂਦੇ ਹਨ ਜੋ ਦਰਸ਼ਕਾਂ ਦੇ ਦਿਲਾਂ 'ਚ ਲੰਬੇ ਸਮੇਂ ਤੱਕ ਟਿਕੇ ਰਹਿੰਦੇ ਹਨ। 'ਤਨੁ ਵੈਡਸ ਮਨੁ' (2011), 'ਰਾਂਝਣਾ' (2013)  ਅਤੇ 'ਤਨੁ ਵੈਡਸ ਮਨੁ ਰਿਟਰਨਜ਼ (2015) ਵਰਗੀਆਂ ਫਿਲਮਾਂ 'ਚ ਯਾਦਗਾਰ ਪਾਤਰਾਂ ਤੋਂ ਬਾਅਦ, ਆਨੰਦ ਐਲ ਰਾਏ  ਦੀ ਅਗਲੀ ਫ਼ਿਲਮ 'ਜ਼ੀਰੋ' 'ਚ ਸ਼ਾਨਦਾਰ ਕਲਾਕਾਰਾਂ ਨਾਲ ਫਿਲਮ 'ਚ ਚਾਰ ਚੰਨ ਲਗਾਉਂਦੇ ਹੋਏ ਨਜ਼ਰ ਆਉਣਗੇ। ਸ਼ਾਹਰੁਖ ਖਾਨ ਦੀ ਫ਼ਿਲਮ 'ਜ਼ੀਰੋ' 'ਚ ਆਰ ਮਾਧਵਨ ਅਤੇ ਅਭੈ ਦਿਓਲ ਦਿਲਚਸਪ ਕਿਰਦਾਰ ਨਿਭਾਉਂਦੇ ਹੋਏ ਨਜ਼ਰ  ਆਉਣਗੇ। ਹਾਲਾਂਕਿ ਪਾਤਰਾਂ ਨਾਲ ਜੁੜੀ ਜਿਆਦਾ ਜਾਣਕਾਰੀ ਦਾ ਹੁਣ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ, ਆਰ ਮਾਧਵਨ ਜੋ ਇਸ ਤੋਂ ਪਹਿਲਾਂ ਫ਼ਿਲਮ 'ਤਨੁ ਵੈਡਸ ਮਨੁ' ਦੀ ਫਰੈਂਚਾਇਜ਼ੀ 'ਚ ਆਨੰਦ ਐਲ ਰਾਏ   ਦੇ ਨਾਲ ਕੰਮ ਚੁੱਕੇ ਹਨ, ਉਹ ਫ਼ਿਲਮ 'ਚ ਵਿਸ਼ੇਸ਼ ਹਾਜ਼ਰੀ ਦੇ ਤੌਰ 'ਤੇ ਆਫੀਆ ਉਰਫ ਅਨੁਸ਼ਕਾ ਸ਼ਰਮਾ ਦੀ ਜ਼ਿੰਦਗੀ 'ਚ ਮਹੱਤਵਪੂਰਣ ਹਿੱਸਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਹਾਲਾਂਕਿ ਅਭੈ ਦੇ ਕਿਰਦਾਰ ਨਾਲ ਜੁੜੀ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਐਕਟਰ ਫ਼ਿਲਮ 'ਰਾਂਝਣਾ' ਤੋਂ ਬਾਅਦ ਆਨੰਦ ਨਾਲ ਇਕ ਵਾਰ ਫਿਰ ਸਹਿਯੋਗ ਕਰ ਰਹੇ ਹਨ। 'ਜ਼ੀਰੋ' 'ਚ ਸ਼ਾਹਰੁਖ ਖਾਨ ਦੁਆਰਾ ਅਭਿਨੀਤ ਬੌਣੇ ਵਿਅਕਤੀ ਬਊਆ ਦੀ ਕਹਾਣੀ ਦਿਖਾਈ ਜਾਵੇਗੀ। ਅਨੁਸ਼ਕਾ ਸ਼ਰਮਾ ਫ਼ਿਲਮ 'ਚ ਦਿਮਾਗ਼ੀ ਲਕਵੇ ਤੋਂ ਪੀੜਤ ਮਰੀਜ ਦੀ ਭੂਮਿਕਾ ਨਿਭਾ ਰਹੀ ਹੈ ਜਦ ਕਿ ਕੈਟਰੀਨਾ ਕੈਫ ਫਿਲਮ 'ਚ ਬਾਲੀਵੁੱਡ ਸੁਪਰਸਟਾਰ ਦੀ ਭੂਮਿਕਾ 'ਚ ਨਜ਼ਰ ਆਵੇਗੀ। ਆਨੰਦ ਐਲ ਰਾਏ ਦੇ ਨਿਰਦੇਸ਼ਨ 'ਚ ਬਣੀ ਇਹ ਨਿਰਸੰਦੇਹ ਸਾਲ ਦੀ ਸਭ ਤੋਂ ਵਧੀਆਂ ਫਿਲਮਾਂ 'ਚੋਂ ਇਕ ਹੋਵੇਗੀ। ਸ਼ਾਹਰੁਖ ਖਾਨ ਦੇ ਅਨਦੇਖੇ ਅਤੇ ਮਜ਼ੇਦਾਰ ਲੁੱਕੇ ਨੇ ਫ਼ਿਲਮ ਦੇ ਪ੍ਰੇਮੀਆਂ ਨੂੰ ਉਤਸ਼ਾਹਿਤ ਕਰ ਦਿੱਤਾ ਹੈ। ਦੱਸ ਦੇਈਏ ਕਿ 'ਜ਼ੀਰੋ' 21 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।


Tags: Abhay DeolR MadhavanShah Rukh KhanZero

About The Author

manju bala

manju bala is content editor at Punjab Kesari