FacebookTwitterg+Mail

ਸਿੱਖ ਭਾਈਚਾਰੇ ਦੇ ਵਿਰੋਧ ਤੋਂ ਬਾਅਦ 'ਜ਼ੀਰੋ' 'ਚ ਬਦਲਾਅ, ਹੁਣ ਨਹੀਂ ਦਿਖੇਗੀ ਕਿਰਪਾਨ

zero
20 December, 2018 03:08:36 PM

ਮੁੰਬਈ(ਬਿਊਰੋ)- ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਜ਼ੀਰੋ' ਤੋਂ ਕੁਝ ਦਿਨ ਪਹਿਲਾਂ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਸ ਫ਼ਿਲਮ ਦੇ ਇਕ ਦ੍ਰਿਸ਼ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਦੱਸ ਦੇਈਏ ਕਿ ਫਿਲਮ ਦੇ ਇਕ ਸੀਨ 'ਚ, ਸ਼ਾਹਰੁਖ ਦੇ ਹੱਥ 'ਚ 'ਕਿਰਪਾਨ' ਫੜੀ ਦਿਖਾਈ ਗਈ ਸੀ। ਇਸ 'ਤੇ ਸਿੱਖ ਭਾਈਚਾਰੇ ਨੇ ਇਤਰਾਜ਼ ਕੀਤਾ ਅਤੇ ਕਿਹਾ ਕਿ ਇਸ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। 'ਜ਼ੀਰੋ' ਨੂੰ ਸ਼ਾਹਰੁਖ ਖਾਨ ਦੀ ਪ੍ਰੋਡਕਸ਼ਨ ਬੈਨਰ ਰੈੱਡ ਚਿਲਿਜ਼ ਐਂਟਰਟੇਨਮੈਂਟ ਅਧੀਨ ਤਿਆਰ ਕੀਤਾ ਗਿਆ ਹੈ।

 

ਇਸ ਕੇਸ ਵਿਚ ਰੈੱਡ ਚਿਲਈਜ਼ ਨੇ ਬੰਬੇ ਹਾਈ ਕੋਰਟ ਵਿਚ ਇਕ ਹਲਫੀਆ ਬਿਆਨ ਦਾਇਰ ਕਰਕੇ ਕਿਹਾ ਕਿ ਫਿਲਮ ਦੇ ਵਿਵਾਦ ਵਿਚ ਸ਼ਾਹਰੁਖ ਦਾ ਕਿਰਦਾਰ ਉਸ ਦੇ ਵਿਆਹ ਲਈ ਤਿਆਰ ਰਹਿਣ ਲਈ ਹੈ ਅਤੇ 'ਕਿਰਪਾਨ' ਨੂੰ ਕਲਾ ਦੇ ਨਾਲ ਗਹਿਣੇ ਵਜੋਂ ਵਰਤਿਆ ਗਿਆ ਹੈ। ਜਿਸ ਦਾ ਇਸਤੇਮਾਲ ਬਹੁਤ ਸਾਰੇ ਸਮੁਦਾਇਆਂ 'ਚ ਵੀ ਕੀਤਾ ਜਾਂਦਾ ਹੈ। ਏਐਨਆਈ ਟਵੀਟ ਅਨੁਸਾਰ, ਰੈੱਡ ਚਿਲੀਜ਼ ਨੇ ਹੁਣ ਇਸ ਦ੍ਰਿਸ਼ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਪ੍ਰੋਡਕਸ਼ਨ ਹਾਊਸ ਨੇ ਕਿਹਾ, “ਵਿਵਾਦਗ੍ਰਸਤ ਦ੍ਰਿਸ਼ ਵਿੱਚ ਕਿਰਪਾਨ ਦੀ ਵਰਤੋਂ ਵਾਲੇ ਦ੍ਰਿਸ਼ ਨੂੰ ਬਦਲਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਸੀਨ ਨੂੰ ਲੈ ਕੇ ਵਿਵਾਦ ਹੈ ਉਸ ਨੂੰ ਵਿਜ਼ੂਅਲੀ ਠੀਕ ਕੀਤਾ ਜਾਵੇਗਾ।

 


Tags: ZeroShah Rukh KhanKatrina KaifAnand L Rai

About The Author

manju bala

manju bala is content editor at Punjab Kesari