FacebookTwitterg+Mail

ਸ਼ਾਹਰੁਖ ਖਾਨ ਦੀ 'ਜ਼ੀਰੋ' 'ਚ ਆਖਿਰੀ ਵਾਰ ਸ਼੍ਰੀਦੇਵੀ ਨੂੰ ਦੇਖ ਭਾਵੁਕ ਹੋਏ ਫੈਨਜ਼

zero
25 December, 2018 11:36:58 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਇਸ ਸਾਲ ਫਰਵਰੀ 'ਚ ਦਿਹਾਂਤ ਹੋਇਆ ਸੀ। ਬਾਲੀਵੁੱਡ ਦੀ ਚਾਂਦਨੀ ਦੇ ਇਸ ਤਰ੍ਹਾਂ ਅਚਾਨਕ ਅਲਵਿਦਾ ਕਹਿਣ ਨਾਲ ਫੈਨਜ਼ ਅਤੇ ਬਾਲੀਵੁੱਡ ਸਿਤਾਰਿਆਂ ਕਾਫੀ ਸਦਮੇ 'ਚ ਆ ਗਏ ਸਨ। ਫੈਨਜ਼ ਨੂੰ ਸ਼੍ਰੀਦੇਵੀ ਨੂੰ ਆਖਰੀ ਵਾਰ ਸ਼ਾਹਰੁਖ ਖਾਨ ਦੀ ਫਿਲਮ 'ਜ਼ੀਰੋ' 'ਚ ਦੇਖਣ ਦਾ ਮੌਕਾ ਮਿਲ ਰਿਹਾ ਹੈ। ਇਸ ਵਿਚ ਸ਼੍ਰੀਦੇਵੀ ਦਾ ਕੈਮਯੋ ਰੋਲ ਹੈ। ਇਹ ਉਨ੍ਹਾਂ ਦੀ ਆਖਰੀ ਫਿਲਮ ਸੀ। ਸਿਨੇਮਾਹਾਲ 'ਚ ਸ਼੍ਰੀਦੇਵੀ ਨੂੰ ਦੇਖ ਕੇ ਫੈਨਜ਼ ਕਾਫੀ ਭਾਵੁਕ ਹੋ ਰਹੇ ਹਨ।

 

ਸੋਸ਼ਲ ਮੀਡੀਆ 'ਤੇ ਕਾਫੀ ਟਵਿਟਰ ਰਿਐਕਸ਼ਨ ਸਾਹਮਣੇ ਆਏ ਹਨ। ਫੈਨਜ਼ ਸ਼੍ਰੀਦੇਵੀ ਨੂੰ ਆਖਰੀ ਵਾਰ ਸਿਲਵਰ ਸਕਰੀਨ 'ਤੇ ਦੇਖਣ ਤੋਂ ਬਾਅਦ ਆਪਣੀ ਅੱਖਾਂ ਨੂੰ ਨਮ ਹੋਣ ਤੋਂ ਰੋਕ ਨਾ ਸਕੇ। ਟਵਿਟਰ 'ਤੇ ਫੈਨਜ਼ ਸ਼੍ਰੀਦੇਵੀ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਰਹੇ ਹਨ। ਕਈ ਲੋਕ ਅਜਿਹੇ ਵੀ ਹਨ ਜੋ ਸਿਰਫ ਸ਼੍ਰੀਦੇਵੀ ਦੀ ਇਕ ਝਲਕ ਪਾਉਣ ਲਈ ਹੀ 'ਜ਼ੀਰੋ' ਦੇਖਣ ਗਏ ਸਨ।

 

ਇਕ ਟਵਿਟਰ ਯੂਜ਼ਰ ਨੇ ਲਿਖਿਆ,''ਮੈਂ ਘੱਟੀਆ ਮੂਵੀ 'ਜ਼ੀਰੋ' ਨੂੰ ਦੇਖਣ ਸਿਰਫ ਸ਼੍ਰੀਦੇਵੀ ਕਾਰਨ ਗਿਆ ਸੀ। ਮੈਂ ਉਨ੍ਹਾਂ ਨੂੰ ਆਖਰੀ ਵਾਰ ਵੱਡੇ ਪਰਦੇ 'ਤੇ ਦੇਖਣਾ ਚਾਹੁੰਦਾ ਸੀ।'' ਦੂੱਜੇ ਯੂਜ਼ਰ ਨੇ ਲਿਖਿਆ,'' ਸ਼੍ਰੀਦੇਵੀ ਨੂੰ ਆਖਰੀ ਵਾਰ ਸਕਰੀਨ 'ਤੇ ਦੇਖ ਕੇ ਥੀਏਟਰ 'ਚ ਮੌਜੂਦ ਸਾਰੇ ਲੋਕ ਭਾਵੁਕ ਹੋ ਗਏ ਸਨ।''

 
ਅਦਾਕਾਰਾ ਦੇ ਕੈਮਿਊ ਨੂੰ ਲੋਕ ਮੈਜੀਕਲ ਦੱਸ ਰਹੇ ਹਨ। ਦੱਸ ਦੇਈਏ ਕਿ ਇਸ ਸਪੈਸ਼ਲ ਗੀਤ ਨੂੰ ਰਿਲੀਜ਼ ਤੋਂ ਪਹਿਲਾਂ ਕਾਫੀ ਸੀਕ੍ਰੇਟ ਰੱਖਿਆ ਗਿਆ ਸੀ। ਸਿਰਫ ਸ਼੍ਰੀਦੇਵੀ ਹੀ ਨਹੀਂ ਗੀਤ 'ਚ ਦੀਪਿਕਾ ਪਾਦੁਕੋਣ, ਆਲੀਆ ਭੱਟ, ਕਰਿਸ਼ਮਾ ਕਪੂਰ ਵੀ ਕੈਮਿਊ ਰੋਲ 'ਚ ਹੈ।

Tags: ZeroSrideviShah rukh KhanKatrina KaifAnushka Sharma

About The Author

manju bala

manju bala is content editor at Punjab Kesari