FacebookTwitterg+Mail

ਸ਼ਾਹਰੁਖ ਅਤੇ ਸਲਮਾਨ ਇਕੱਠਿਆਂ ਕਰਨਗੇ ‘ਇਸ਼ਕਬਾਜ਼ੀ'

zero
03 December, 2018 02:49:00 PM

ਮੁੰਬਈ(ਬਿਊਰੋ)— ਸ਼ਾਹਰੁਖ ਖਾਨ ਦੀ ਕਾਫੀ ਸਮੇਂ ਤੋਂ ਉਡੀਕੀ ਜਾਣ ਵਾਲੀ ਫਿਲਮ 'ਜ਼ੀਰੋ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਨਵੇਂ ਸਾਲ ਦੇ ਮੌਕੇ 'ਤੇ ਰਿਲੀਜ਼ ਹੋਏ ਫ਼ਿਲਮ ਦੇ ਟੀਜ਼ਰ ਤੋਂ ਲੈ ਕਰ ਹਾਲ ਹੀ 'ਚ ਰਿਲੀਜ਼ ਹੋਏ ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਗਿਆ। ਟੀਜ਼ਰ ਵਿਚ ਸਲਮਾਨ ਅਤੇ ਸ਼ਾਹਰੁਖ ਖਾਨ ਦੀ ਝਲਕ ਨੂੰ ਰੂਬਰੂ ਕਰਵਾਉਣ ਤੋਂ ਬਾਅਦ, ਹੁਣ ਫ਼ਿਲਮ ਦੇ ਨਿਰਮਾਤਾ ਗੀਤ 'ਇਸ਼ਕਬਾਜੀ' ਕੱਲ ਰਿਲੀਜ ਕਰਨ ਲਈ ਤਿਆਰ ਹੈ, ਜਿਸ ਵਿਚ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਝੂੰਮਦੇ ਹੋਏ ਨਜ਼ਰ ਆਉਣਗੇ।  ਦੇਸ਼ ਦੀ ਜਨਤਾ ਬੇਸਬਰੀ ਨਾਲ ਇਸ ਗੀਤ ਦਾ ਇੰਤਜ਼ਾਰ ਕਰ ਰਹੀ ਹੈ ਜਿਸ 'ਚ ਲੰਬੇ ਸਮੇਂ ਬਾਅਦ ਦੋਵਾਂ ਖਾਨ ਸੁਪਰਸਟਾਰ ਵੱਡੇ ਪਰਦੇ 'ਤੇ ਇਕੱਠੇ ਥਿਰਕਦੇ ਹੋਏ ਨਜ਼ਰ ਆਉਣਗੇ।   
ਇਸ ਫਿਲਮ 'ਚ ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਵੀ ਹਨ। ਇਕ ਪਾਸੇ ਅਨੁਸ਼ਕਾ ਜਿੱਥੇ ਦਿਮਾਗ਼ੀ ਲਕਵੇ ਤੋਂ ਪੀੜਤ ਮਰੀਜ਼ ਦੀ ਭੂਮਿਕਾ ਨਿਭਾ ਰਹੀ ਹੈ ਅਤੇ ਉੱਥੇ ਹੀ ਕੈਟਰੀਨਾ ਕੈਫ ਫਿਲਮ 'ਚ ਬਾਲੀਵੁਡ ਸੁਪਰਸਟਾਰ ਦੀ ਭੂਮਿਕਾ 'ਚ ਨਜ਼ਰ ਆਵੇਗੀ। ਆਨੰਦ ਐਲ ਰਾਏ ਦੇ ਨਿਰਦੇਸ਼ਨ ਵਿਚ ਬਣੀ ਇਹ ਨਿਰਸੰਦੇਹ ਸਾਲ ਦੀ ਸਭ ਤੋਂ ਵਧੀਆਂ ਫਿਲਮਾਂ 'ਚੋਂ ਇਕ ਹੋਵੇਗੀ। ਸ਼ਾਹਰੁਖ ਖਾਨ ਦੇ ਅਨਦੇਖੇ ਅਤੇ ਮਜ਼ੇਦਾਰ ਲੁੱਕ ਨੇ ਫ਼ਿਲਮ ਪ੍ਰੇਮੀਆਂ ਨੂੰ ਉਤਸ਼ਾਹਿਤ ਕਰ ਦਿੱਤਾ ਹੈ। ਦੱਸ ਦੇਈਏ ਕਿ 'ਜ਼ੀਰੋ' 21 ਦਸੰਬਰ 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।


Tags: ZeroShahrukh KhanSalman KhanKatrina KaifAnushka Sharma

About The Author

manju bala

manju bala is content editor at Punjab Kesari