FacebookTwitterg+Mail

'ਇਸ਼ਕਬਾਜ਼ੀ' ਦੇ ਮਫਲਰ ਨਾਲ ਸ਼ਾਹਰੁਖ ਤੇ ਸਲਮਾਨ ਦੀਆਂ ਜੁੜੀਆਂ ਖਾਸ ਯਾਦਾਂ

zero
10 December, 2018 04:47:27 PM

ਮੁੰਬਈ(ਬਿਊਰੋ)— ਬਾਲੀਵੁੱਡ ਫਿਲਮ 'ਜ਼ੀਰੋ' ਹੁਣ ਤੋਂ ਹੀ ਇੰਟਰਨੈੱਟ 'ਤੇ ਛਾਈ ਹੋਈ ਹੈ ਅਤੇ ਫਿਲਮ ਦੇ ਨਵੇਂ ਗੀਤ 'ਇਸ਼ਕਬਾਜ਼ੀ' ਨੂੰ ਵੀ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਸਲਮਾਨ ਅਤੇ ਸ਼ਾਹਰੁਖ ਕਾਫੀ ਮਸਤੀ ਕਰਦੇ ਨਜ਼ਰ ਆਏ। ਦੋਵਾਂ ਨੂੰ ਇਕੱਠੇ ਦੇਖਣਾ ਨਾ ਸਿਰਫ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਕ ਯਾਦਗਾਰ ਪਲ ਸੀ ਸਗੋਂ ਸ਼ਾਹਰੁਖ ਅਤੇ ਸਲਮਾਨ ਲਈ ਵੀ ਇਹ ਕਦੇ ਨਾ ਭੁੱਲਣ ਵਾਲਾ ਗੀਤ ਹੈ। ਦੱਸ ਦੇਈਏ ਕਿ 'ਜ਼ੀਰੋ' ਦੇ ਗੀਤ 'ਇਸ਼ਕਬਾਜ਼ੀ' ਵਿਚ ਸ਼ਾਹਰੁਖ ਅਤੇ ਸਲਮਾਨ ਨੇ ਲੰਬੇ ਸਮੇਂ ਬਾਅਦ ਇਕੱਠੇ ਸਕਰੀਨ ਸਪੇਸ ਸਾਂਝਾ ਕੀਤਾ ਹੈ, ਅਜਿਹੇ 'ਚ ਦੋਵਾਂ ਅਭਿਨੇਤਾਵਾਂ ਨੇ ਇਸ ਗੀਤ ਨਾਲ ਜੁੜੀ ਇਕ ਚੀਜ਼ ਨੂੰ ਯਾਦ ਦੇ ਰੂਪ 'ਚ ਆਪਣੇ ਕੋਲ ਰੱਖ ਲਿਆ। ਗੀਤ 'ਚ ਇਸਤੇਮਾਲ ਕੀਤੇ ਗਏ ਗੱਮਛੇ ਨੂੰ ਦੋਵਾਂ ਅਭਿਨੇਤਾਵਾਂ ਨੇ ਇਕ ਸੁਨਿਹਰੀ ਯਾਦ ਦੇ ਰੂਪ 'ਚ ਆਪਣੇ ਕੋਲ ਰੱਖਣ ਦਾ ਫ਼ੈਸਲਾ ਲਿਆ ਹੈ। 'ਇਸ਼ਕਬਾਜ਼ੀ' ਵਿਚ ਬਊਆ ਸਿੰਘ (ਸ਼ਾਹਰੁਖ ਖਾਨ) ਬਾਬਿਤਾ ਕੁਮਾਰੀ (ਕੈਟਰੀਨਾ ਕੈਫ ਦੁਆਰਾ ਅਭਿਨੀਤ) ਲਈ ਆਪਣਾ ਪਿਆਰ ਜ਼ਾਹਿਰ ਕਰਦੇ ਹੋਏ ਸਲਮਾਨ ਖਾਨ ਨਾਲ ਖੁਸ਼ੀ 'ਚ ਝੂੰਮਦੇ ਹੋਏ ਨਜ਼ਰ ਆਏ ਸਨ। ਇਸ ਗੀਤ 'ਚ ਸ਼ਾਹਰੁਖ ਅਤੇ ਸਲਮਾਨ ਨੇ ਗਲੇ 'ਚ ਗੱਮਛਾ ਪਹਿਨ ਕੇ ਆਪਣੇ ਡਾਂਸ ਨਾਲ ਚਾਰ ਚੰਨ ਲਗਾ ਦਿੱਤੇ ਸਨ। 'ਜ਼ੀਰੋ' 'ਚ ਸ਼ਾਹਰੁਖ ਖਾਨ ਦੁਆਰਾ ਅਭਿਨੀਤ ਬੌਣੇ ਵਿਅਕਤੀ ਬਊਆ ਦੀ ਕਹਾਣੀ ਦਿਖਾਈ ਜਾਵੇਗੀ। ਅਨੁਸ਼ਕਾ ਸ਼ਰਮਾ ਫ਼ਿਲਮ 'ਚ ਦਿਮਾਗ਼ੀ ਲਕਵੇ ਤੋਂ ਪੀੜਤ ਮਰੀਜ ਦੀ ਭੂਮਿਕਾ ਨਿਭਾ ਰਹੀ ਹੈ ਜਦ ਕਿ ਕੈਟਰੀਨਾ ਕੈਫ ਫਿਲਮ 'ਚ ਬਾਲੀਵੁੱਡ ਸੁਪਰਸਟਾਰ ਦੀ ਭੂਮਿਕਾ 'ਚ ਨਜ਼ਰ ਆਵੇਗੀ। ਆਨੰਦ ਐਲ ਰਾਏ ਦੇ ਨਿਰਦੇਸ਼ਨ 'ਚ ਬਣੀ ਇਹ ਨਿਰਸੰਦੇਹ ਸਾਲ ਦੀ ਸਭ ਤੋਂ ਵਧੀਆਂ ਫਿਲਮਾਂ 'ਚੋਂ ਇਕ ਹੋਵੇਗੀ। ਸ਼ਾਹਰੁਖ ਖਾਨ ਦੇ ਅਨਦੇਖੇ ਅਤੇ ਮਜ਼ੇਦਾਰ ਲੁੱਕੇ ਨੇ ਫ਼ਿਲਮ ਦੇ ਪ੍ਰੇਮੀਆਂ ਨੂੰ ਉਤਸ਼ਾਹਿਤ ਕਰ ਦਿੱਤਾ ਹੈ। ਦੱਸ ਦੇਈਏ ਕਿ 'ਜ਼ੀਰੋ' 21 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।


Tags: ZeroSalman Khan Shahrukh KhanIshqbaaziKatrina KaifAnushka Sharma

About The Author

manju bala

manju bala is content editor at Punjab Kesari