ਮੁੰਬਈ(ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ, ਕੈਟਰੀਨਾ ਕੈਫ ਤੇ ਅਨੁਸ਼ਕਾ ਸ਼ਰਮਾ ਦੀ ਬੇਹੱਦ ਉਡੀਕੀ ਜਾ ਰਹੀ ਫਿਲਮ 'ਜ਼ੀਰੋ' ਰਿਲੀਜ਼ ਹੋਣ 'ਚ ਕੁਝ ਹੀ ਦਿਨ ਰਹਿ ਗਏ ਹਨ। ਅਜਿਹੇ 'ਚ ਹੁਣ ਫਿਲਮ ਦਾ ਤੀਜਾ ਗੀਤ ਰਿਲੀਜ਼ ਹੋ ਗਿਆ ਹੈ। ਇਸ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਸ਼ਾਹਰੁਖ ਨੇ ਰਿਲੀਜ਼ ਕੀਤਾ ਸੀ। ਫਿਲਮ ਦੇ ਤੀਜੇ ਗੀਤ ਦਾ ਟਾਈਟਲ 'ਹੁਸਨ ਪਰਚਮ' ਹੈ। ਇਸ ਗੀਤ ਦੀ ਖਾਸੀਅਤ ਹੈ ਕਿ ਇਸ 'ਚ ਕੈਟਰੀਨਾ ਕੈਫ ਬਬੀਤਾ ਕੁਮਾਰ ਦੇ ਅੰਦਾਜ਼ 'ਚ ਆਪਣੇ ਹੁਸਨ ਦਾ ਜਲਵਾ ਦਿਖਾਉਂਦੀ ਨਜ਼ਰ ਆ ਰਹੀ ਹੈ। 'ਜ਼ੀਰੋ' 'ਚ ਕੈਟਰੀਨਾ ਅਦਾਕਾਰਾ ਦਾ ਕਿਰਦਾਰ ਕਰ ਰਹੀ ਹੈ। ਗੀਤ 'ਚ ਕੈਟਰੀਨਾ ਦੀਆਂ ਅਦਾਵਾਂ ਉਸ ਦੇ ਫੈਨਸ ਨੂੰ ਖੂਬ ਪਸੰਦ ਆਉਣਗੀਆਂ। ਰਿਲੀਜ਼ ਹੋਏ ਗੀਤ 'ਚ ਕੈਟਰੀਨਾ ਦੇ ਜ਼ਬਰਦਸਤ ਡਾਂਸ ਮੂਵਸ ਕਿਸੇ ਨੂੰ ਵੀ ਡਾਂਸ ਕਰਨ ਲਈ ਮਜਬੂਰ ਕਰ ਦੇਣਗੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਿਲਮ ਦੇ ਦੋ ਗਾਣੇ ਤੇ ਟਰੇਲਰ ਰਿਲੀਜ਼ ਹੋ ਚੁੱਕਿਆ ਹ,ੈ ਜਿਨ੍ਹਾਂ ਨੂੰ ਔਡੀਅੰਸ ਨੇ ਖੂਬ ਪਿਆਰ ਦਿੱਤਾ ਸੀ। 'ਜ਼ੀਰੋ' ਦਾ ਪਹਿਲਾ ਗੀਤ ਅਨੁਸ਼ਕਾ ਸ਼ਰਮਾ 'ਤੇ ਫਿਲਮਾਇਆ ਗਿਆ ਸੀ, ਜਦੋਂਕਿ ਇਸ ਦੇ ਦੂਜੇ ਗੀਤ 'ਚ ਸ਼ਾਹਰੁਖ ਦੀ ਖੁਸ਼ੀ 'ਚ ਸਲਮਾਨ ਖਾਨ ਨੇ ਡਾਂਸ ਕੀਤਾ ਸੀ। ਫਿਲਮ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।