FacebookTwitterg+Mail

'ਇਸ਼ਕਬਾਜ਼ੀ' 'ਚ ਸ਼ਾਹਰੁਖ-ਸਲਮਾਨ ਦੀ ਜੁਗਲਬੰਦੀ ਨੇ ਜਿੱਤੇ ਲੋਕਾਂ ਦੇ ਦਿਲ

zero new song issaqbaazi
05 December, 2018 09:24:10 AM

ਮੁੰਬਈ(ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ 'ਜ਼ੀਰੋ' ਲੋਕਾਂ 'ਚ ਦਿਨੋਂ-ਦਿਨ ਉਤਸੁਕਤਾ ਵਧਾ ਰਹੀ ਹੈ। ਹਾਲ ਹੀ 'ਚ ਫਿਲਮ ਦਾ ਇਕ ਹੋਰ ਗੀਤ ਰਿਲੀਜ਼ ਕਰਕੇ ਮੇਕਰਸ ਨੇ ਫੈਨਜ਼ ਨੂੰ ਆਕਰਸ਼ਿਤ ਕੀਤਾ ਹੈ। ਇਸ ਗੀਤ ਦਾ ਨਾਂ 'ਇਸ਼ਕਬਾਜ਼ੀ' ਹੈ। 'ਜ਼ੀਰੋ' ਦੇ ਟਰੇਲਰ ਨੇ ਪਹਿਲਾਂ ਹੀ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਗੀਤ 'ਚ ਸ਼ਾਹਰੁਖ ਨਾਲ ਸਲਮਾਨ ਖਾਨ ਦੀ ਜੁਗਲਬੰਦੀ ਦੇਖਣ ਨੂੰ ਮਿਲ ਰਹੀ ਹੈ।

 

'ਜ਼ੀਰੋ' 'ਚ ਸਲਮਾਨ ਖਾਨ ਕੈਮਿਓ ਕਿਰਦਾਰ ਕਰਦੇ ਨਜ਼ਰ ਆਉਣ ਵਾਲੇ ਹਨ। ਦੋਵਾਂ ਦੇ ਡਾਂਸ ਮੂਵਜ਼ ਤੇ ਗੀਤ ਦੇ ਬੋਲ ਲੋਕਾਂ ਨੂੰ ਥਿਏਟਰ 'ਚ ਹੀ ਨੱਚਣ 'ਤੇ ਮਜ਼ਬੂਰ ਕਰ ਦੇਣਗੇ। ਇਸ ਤੋਂ ਪਹਿਲਾਂ ਵੀ ਫਿਲਮ ਦਾ ਇਕ ਹੋਰ ਗੀਤ ਰਿਲੀਜ਼ ਹੋਇਆ ਸੀ। ਇੰਨਾ ਹੀ ਨਹੀਂ ਸਲਮਾਨ-ਸ਼ਾਹਰੁਖ ਨੂੰ ਇਕੱਠੇ ਡਾਂਸ ਕਰਦੇ ਦੇਖ ਫੈਨਜ਼ ਨੇ ਟਵਿਟਰ 'ਤੇ ਰਿਐਕਸ਼ਨ ਦਿੱਤਾ ਹੈ, 'ਮੇਰੇ ਕਰਨ-ਅਰਜੁਨ ਆ ਗਏ'।

ਦੱਸ ਦੇਈਏ ਕਿ ਇਸ ਗੀਤ 'ਚ ਬਹੂਆ ਸਿੰਘ, ਕੈਟਰੀਨਾ ਤੋਂ ਕਿੱਸ ਮਿਲਣ 'ਤੇ ਖੁਸ਼ੀ 'ਚ ਪਾਗਲ ਹੋ ਜਾਂਦਾ ਹੈ ਅਤੇ ਖੁਸ਼ੀ ਨੂੰ ਜ਼ਾਹਰ ਕਰਨ ਲਈ ਹੀ ਗੀਤ ਗਾਉਂਦਾ ਤੇ ਡਾਂਸ ਕਰਦਾ ਹੈ। ਇਸ ਪਾਰਟੀ 'ਚ ਸਲਮਾਨ ਵੀ ਸ਼ਾਹਰੁਖ ਨੂੰ ਡਾਂਸ ਕਰਦੇ ਦੇਖ ਖੁਦ ਨੂੰ ਰੋਕ ਨਹੀਂ ਪਾਉਂਦੇ ਅਤੇ ਡਾਂਸ ਫਲੌਰ 'ਤੇ ਜਾਂਦੇ ਹਨ। ਗੀਤ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਬੀਤੇ ਦਿਨੀਂ ਹੀ ਮੇਕਰਸ ਨੇ ਇਸ ਦਾ ਪੋਸਟਰ ਵੀ ਲੌਂਚ ਕੀਤਾ ਸੀ। ਇਹ ਫਿਲਮ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।

 


Tags: Zero Issaqbaazi Video Shah Rukh Khan Salman Khan Anushka Sharma Katrina Kaif Bollywood Celebrity

Edited By

Sunita

Sunita is News Editor at Jagbani.