FacebookTwitterg+Mail

ਰਿਲੀਜ਼ ਹੁੰਦੇ ਹੀ ਟਰੈਂਡਿਗ 'ਚ ਛਾਇਆ ਸ਼ਾਹਰੁਖ ਦੀ 'ਜ਼ੀਰੋ' ਦਾ ਟਰੇਲਰ

zero official trailer
03 November, 2018 09:09:30 AM

ਮੁੰਬਈ(ਬਿਊਰੋ)— ਆਪਣੇ 53ਵੇਂ ਜਨਮਦਿਨ 'ਤੇ ਸ਼ਾਹਰੁਖ ਖਾਨ ਨੇ ਫਿਲਮ 'ਜ਼ੀਰੋ' ਦਾ ਟਰੇਲਰ ਰਿਲੀਜ਼ ਕਰ ਕੇ ਆਪਣੇ ਫੈਨ ਨੂੰ ਜ਼ਬਰਦਸਤ ਤੋਹਫਾ ਦਿੱਤਾ ਹੈ। ਫਿਲਮ ਦਾ ਟਰੇਲਰ ਸ਼ਾਹਰੁਖ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਇਸ ਨੂੰ ਲੈ ਕੇ ਕਈ ਰਿਐਕਸ਼ਨ ਵੀ ਆ ਚੁੱਕੇ ਹਨ। ਫੈਨਸ ਨੇ ਟਰੇਲਰ ਟਰੈਂਡਿਗ 'ਚ ਛਾਇਆ ਹੋਇਆ ਹੈ। 'ਜ਼ੀਰੋ' ਲੌਂਚ ਈਵੈਂਟ ਮੁੰਬਈ 'ਚ ਹੋਇਆ, ਜਿੱਥੇ ਜਾਣ ਤੋਂ ਪਹਿਲਾਂ ਸ਼ਾਹਰੁਖ ਨੇ ਟਰੇਲਰ ਸ਼ੇਅਰ ਕੀਤਾ। ਫਿਲਮ 'ਚ ਸ਼ਾਹਰੁਖ ਬਊਆ ਸਿੰਗ ਨਾਂ ਦਾ ਕਿਰਦਾਰ ਨਿਭਾਅ ਰਹੇ ਹਨ ਜਦੋਂਕਿ ਇਸ ਦੇ ਟਰੇਲਰ 'ਚ ਅਨੁਸ਼ਕਾ ਸ਼ਰਮਾ ਨੂੰ ਅਪਾਹਜ ਦਿਖਾਇਆ ਗਿਆ ਹੈ। 'ਜ਼ੀਰੋ' 'ਚ ਗਲੈਮਰ ਦਾ ਤੜਕਾ ਕੈਟਰੀਨਾ ਕੈਫ ਨੇ ਲਾਇਆ ਹੈ, ਜੋ ਇਸ ਫਿਲਮ 'ਚ ਇਕ ਐਕਟਰਸ ਦਾ ਕਿਰਦਾਰ ਨਿਭਾਅ ਰਹੀ ਹੈ। ਫਿਲਮ 'ਜ਼ੀਰੋ' 'ਚ ਸਭ ਤੋਂ ਵੱਡਾ ਸਰਪ੍ਰਾਈਜ਼ ਕੈਟਰੀਨਾ ਹੈ, ਜਿਸ ਦੇ ਪਿਆਰ 'ਚ ਬਊਆ ਹੈ। ਕੈਟਰੀਨਾ ਦਾ ਕਿਰਦਾਰ ਵੀ ਕੁਝ ਗ੍ਰੇਅ ਸ਼ੈਡ 'ਚ ਦਿਖਾਇਆ ਗਿਆ ਹੈ, ਜਿਸ ਦਾ ਮਤਬਲ ਹੈ ਖੂਬਸੂਰਤੀ ਨਾਲ ਕੁਝ ਤੇਵਰ। ਇਸ ਤੋਂ ਪਹਿਲਾਂ ਫਿਲਮ ਦੇ ਕੁਝ ਪੋਸਟਰ ਰਿਲੀਜ਼ ਹੋ ਚੁੱਕੇ ਹਨ। 


ਦੱਸ ਦੇਈਏ ਕਿ 'ਜ਼ੀਰੋ' ਦਾ ਕੁੱਲ ਬਜਟ 180 ਕਰੋੜ ਦੱਸਿਆ ਜਾ ਰਿਹਾ ਹੈ, ਜਿਸ ਨੂੰ ਆਨੰਦ ਐਲ ਰਾਏ ਨੇ ਡਾਇਰੈਕਟ ਕੀਤਾ ਹੈ। ਫਿਲਮ 'ਚ ਸ਼ਾਹਰੁਖ ਦਾ ਕਿਰਦਾਰ ਬੌਨਾ ਵੀ ਹੈ, ਜੋ 21 ਦਸੰਬਰ ਨੂੰ ਸਿਨੇਮਾਘਰਾਂ 'ਚ ਆਪਣੇ ਕੱਦ ਨੂੰ ਜ਼ਰੂਰ ਵੱਡਾ ਕਰ ਲੈਣਗੇ।

Punjabi Bollywood Tadka


Tags: Zero Official Trailer Shah Rukh Khan Anushka Sharma Katrina Kaif Aanand L Rai

About The Author

sunita

sunita is content editor at Punjab Kesari