FacebookTwitterg+Mail

ਸੰਨੀ ਦਿਓਲ ਦੀ ਆਨਸਕ੍ਰੀਨ ਮਾਂ ਸੀ ਬਿਹਤਰੀਨ ਅਦਾਕਾਰਾ, ਕਦੇ ਭਾਰਤੀ ਸਿਨੇਮਾ ਨੂੰ ਛੱਡਿਆ ਸੀ ਪਿੱਛੇ

zohra sehgal
27 April, 2018 05:02:23 PM

ਨਵੀਂ ਦਿੱਲੀ(ਬਿਊਰੋ)— 100 ਦੀ ਉਮਰ ਤੋਂ ਬਾਅਦ ਵੀ ਅਦਾਕਾਰੀ ਦੇ ਜਲਵੇ ਦਿਖਾਉਣ ਵਾਲੀ ਮਸ਼ਹੂਰ ਭਾਰਤੀ ਅਦਾਕਾਰਾ ਜੋਹਰਾ ਸਹਿਗਲ ਦਾ ਜਨਮ 27 ਅਪ੍ਰੈਲ 1912 ਨੂੰ ਯੂ ਪੀ ਦੇ ਸਹਾਰਨਪੁਰ 'ਚ ਹੋਇਆ ਸੀ। ਉਹ ਇਕ ਪਾਰੰਪਰਕ ਮੁਸਲਿਮ ਪਰਿਵਾਰ 'ਚ ਜੰਮੀ ਸੀ।
Punjabi Bollywood Tadka
ਸਾਲ 1942 'ਚ ਉਨ੍ਹਾਂ ਨੇ ਇਕ ਹਿੰਦੂ ਤੇ ਆਪਣੇ ਤੋਂ 8 ਸਾਲ ਛੋਟੇ ਨੋਜਵਾਨ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਨੇ ਲਾਹੌਰ ਦੇ ਕਵੀਨ ਮੈਰੀ ਕਾਲਜ ਤੋਂ ਸਿੱਖਿਆ ਗ੍ਰਹਿਣ ਕੀਤੀ ਸੀ, ਜਿਥੇ ਪਰਦਾ ਰੱਖਿਆ ਜਾਂਦਾ ਸੀ। ਸਾਲ 1942 'ਚ ਉਨ੍ਹਾਂ ਨੇ ਬ੍ਰਿਟੇਨ ਦੇ ਇਕ ਐਕਟਰ ਤੋਂ ਟਰੈਨਿੰਗ ਲਈ ਤੇ ਮਾਡਰਨ ਡਾਂਸ ਦੀ ਪ੍ਰੀਖੀਆ ਲਈ ਜਰਮਨੀ 'ਚ ਚਲੀ ਗਈ ਸੀ।
Punjabi Bollywood Tadka
ਜੋਹਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1935 'ਚ ਬਤੌਰ ਡਾਂਸਰ ਉਦੈ ਸ਼ੰਕਰ ਨਾਲ ਕੀਤੀ ਸੀ। ਜੋਹਰਾ ਨੇ ਸਾਲ 1946 'ਚ ਪਹਿਲੀ ਫਿਲਮ 'ਧਰਤੀ ਦੇ ਲਾਲ' 'ਚ ਅਭਿਨੈ ਕੀਤਾ ਪਰ 80 ਸਾਲ ਦੀ ਉਮਰ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ 'ਚ ਯਾਦਗਰ ਭੂਮਿਕਾਵਾਂ ਨਿਭਾਈਆਂ।
Punjabi Bollywood Tadka
80 ਸਾਲ ਦੀ ਉਮਰ 'ਚ ਕੈਂਸਰ ਨੂੰ ਦਿੱਤੀ ਮਾਤ
ਜਦੋਂ ਉਹ 80 ਸਾਲ ਦੀ ਸੀ, ਉਦੋਂ ਉਨ੍ਹਾਂ ਨੂੰ ਕੈਂਸਰ ਦੀ ਸ਼ਿਕਾਇਤ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਚੀਨੀ ਕਮ', 'ਦਿਲ ਸੇ', 'ਬੇਂਡ ਇਟ ਬੇਕਹਮ' ਤੇ 'ਸਾਂਵਰੀਆ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ। ਉਨ੍ਹਾਂ ਨੇ 'ਬਾਜੀ', 'ਸੀ. ਆਈ. ਡੀ', 'ਆਵਾਰਾ' ਤੇ 'ਨੌ ਦੋ ਗਿਆਰਾਹ' ਵਰਗੀਆਂ ਫਿਲਮਾਂ ਲਈ ਕੋਰਿਓਗ੍ਰਾਫੀ ਕੀਤੀ।
Punjabi Bollywood Tadka
ਜਦੋਂ ਜੋਹਰਾ 102 ਸਾਲ ਦੀ ਹੋਈ ਤਾਂ ਉਹ ਭਾਰਤੀ ਸਿਨੇਮਾ ਤੋਂ ਵੀ ਅੱਗੇ ਨਿਕਲ ਗਈ। ਉਨ੍ਹਾਂ ਨੇ ਸਾਲ 1998 'ਚ 'ਪਦਮਸ਼੍ਰੀ' ਤੇ ਸਾਲ 2010 'ਚ 'ਪਦਮਵਿਭੂਸ਼ਣ' ਨਾਲ ਨਵਾਜਿਆ ਗਿਆ ਸੀ। 10 ਜੁਲਾਈ 2014 ਨੂੰ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ।
Punjabi Bollywood Tadka
ਦੱਸਣਯੋਗ ਹੈ ਕਿ ਸਾਲ 1999 'ਚ ਜੋਹਰਾ ਨੇ ਦਾਰਾ ਸਿੰਘ, ਬੌਬੀ ਦਿਓਲ, ਸੰਨੀ ਦਿਓਲ ਤੇ ਉਰਮਿਲਾ ਮਾਤੋਂਡਕਰ ਨਾਲ 'ਦਿਲ ਲਗੀ' ਫਿਲਮ 'ਚ ਕੰਮ ਕੀਤਾ ਸੀ। ਇਸ ਫਿਲਮ 'ਚ ਜੋਹਰਾ ਦੀ ਜ਼ਬਰਦਸਤ ਐਕਟਿੰਗ ਦੇਖਣ ਨੂੰ ਮਿਲੀ ਸੀ। ਇਸ ਫਿਲਮ 'ਚ ਜੋਹਰਾ ਦਾਰਾ ਸਿੰਘ ਦੀ ਪਤਨੀ ਤੇ ਬੌਬੀ, ਸੰਨੀ ਦੀ ਮਾਂ ਬਣੀ ਸੀ।
Punjabi Bollywood Tadka

Punjabi Bollywood Tadka


Tags: Zohra SehgalHappy BirthdayDara SinghSunny DeolBobby DeolUrmila MatondkarDillagi Bhaji on the BeachThe Mystic MasseurBend It Like BeckhamDil SeSaawariyaCheeni Kum

Edited By

Sunita

Sunita is News Editor at Jagbani.