FacebookTwitterg+Mail

ਕਪਿਲ ਦੀ ਰਿਸੈਪਸ਼ਨ 'ਚ ਜ਼ੋਰਾ ਰੰਧਾਵਾ ਨੇ ਨਚਾਏ ਪੰਜਾਬੀ ਸਿਤਾਰੇ, ਵੀਡੀਓ

zora randhawa
19 December, 2018 12:16:40 PM

ਜਲੰਧਰ (ਬਿਊਰੋ)— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਦੇ ਵਿਆਹ ਹੋਏ ਨੂੰ ਕਈ ਦਿਨ ਬਤੀਤ ਚੁੱਕੇ ਹਨ। ਕਪਿਲ ਤੇ ਗਿੰਨੀ ਦਾ ਵਿਆਹ ਕਾਫੀ ਯਾਦਗਾਰ ਹੋ ਨਿਬੜਿਆ ਹੈ। ਇਨ੍ਹਾਂ ਦੇ ਵਿਆਹ 'ਚ ਪੰਜਾਬੀ ਹਸਤੀਆਂ ਨੇ ਖੂਬ ਰੌਣਕਾਂ ਲਾਈਆਂ, ਜਿਸ ਦੀਆਂ ਵੀਡੀਓਜ਼ ਇਕ-ਇਕ ਕਰਕੇ ਸਾਹਮਣੇ ਆ ਰਹੀਆਂ ਹਨ। ਹਾਲ ਹੀ 'ਚ ਕਪਿਲ ਦੇ ਵਿਆਹ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਪੰਜਾਬੀ ਗਾਇਕ ਜ਼ੋਰਾ ਰੰਧਾਵਾ ਗੀਤ ਗਾਉਂਦਾ ਨਜ਼ਰ ਆ ਰਿਹਾ ਹੈ।
ਦੱਸ ਦੇਈਏ ਕਿ ਜ਼ੋਰਾ ਰੰਧਾਵਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਰੰਧਾਵਾ ਦੇ ਨਾਲ ਕਪਿਲ ਸ਼ਰਮਾ ਵੀ ਨਜ਼ਰ ਆ ਰਹੇ ਹਨ। ਜ਼ੋਰਾ ਸਟੇਜ 'ਤੇ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਕਪਿਲ ਸ਼ਰਮਾ ਤੋਂ ਇਲਾਵਾ ਕਈ ਹੋਰ ਪੰਜਾਬੀ ਗਾਇਕ ਵੀ ਜ਼ੋਰਾ ਦੇ ਗੀਤ ਦਾ ਆਨੰਦ ਲੈਂਦੇ ਦਿਖਾਈ ਦੇ ਰਹੇ ਹਨ। 


ਦੱਸਣਯੋਗ ਹੈ ਕਿ ਜ਼ੋਰਾ ਰੰਧਾਵਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, ''Tara Tara Tara...✨🌟What an amazing night full of love & happiness, big love & congratulations to big bro @kapilsharma & paabi @ginnichatrath God bless you both 💞Dr. Saab in full happy mode।'' ਦੱਸ ਦੇਈਏ ਕਿ ਕਪਿਲ ਸ਼ਰਮਾ ਤੇ ਗਿੰਨੀ ਚਤਰਥ 12 ਦਸੰਬਰ ਨੂੰ ਜਲੰਧਰ ਦੇ 'ਕਲੱਬ ਕਬਾਨਾ' 'ਚ ਵਿਆਹ ਦੇ ਬੰਧਨ 'ਚ ਬੱਝੇ ਸਨ। 13 ਦਸੰਬਰ ਨੂੰ ਕਪਿਲ ਤੇ ਗਿੰਨੀ ਨੇ ਸਿੱਖ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ। ਇਸ ਤੋਂ ਬਾਅਦ 14 ਦਸੰਬਰ ਨੂੰ ਕਪਿਲ ਨੇ ਆਪਣੇ ਹੋਮ ਟਾਊਨ ਅੰਮ੍ਰਿਤਸਰ 'ਚ ਖਾਸ ਦੋਸਤਾਂ ਤੇ ਕਰੀਬੀ ਰਿਸ਼ਤੇਦਾਰਾਂ ਨੂੰ ਗ੍ਰੈਂਡ ਰਿਸੈਪਸ਼ਨ ਪਾਰਟੀ ਦਿੱਤੀ।


Tags: Zora Randhawa Tara Tara Tara Kapil Sharma Ginni Chatrath Instagram Video

Edited By

Sunita

Sunita is News Editor at Jagbani.