FacebookTwitterg+Mail

ਚਾਦਰ ਚੜ੍ਹਾਉਣ ਅਜਮੇਰ ਸ਼ਰੀਫ ਪਹੁੰਚੇ ਜ਼ੋਰਾ ਰੰਧਾਵਾ, ਤਸਵੀਰ ਵਾਇਰਲ

zora randhawa dargah khwaja moinuddin chishti
28 May, 2019 12:32:37 PM

ਜਲੰਧਰ (ਬਿਊਰੋ) : ਹਰੇਕ ਸੈਲੀਬ੍ਰਿਟੀ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦਾ ਹੈ ਅਤੇ ਆਏ ਦਿਨ ਆਪਣੇ ਨਵੇਂ ਪ੍ਰੋਜੈਕਟਸ ਤੇ ਆਪਣੀਆਂ ਐਕਟੀਵੀਟੀਜ਼ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕਰਦਾ ਹੈ। ਅਜਿਹਾ ਹੀ ਇਕ ਸਟਾਰ ਹੈ ਜ਼ੋਰਾ ਰੰਧਾਵਾ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜੋ ਕਿ ਹੁਣ ਸੋਸ਼ਲ ਮੀਡੀਆ ਖੂਬ ਵਾਇਰਲ ਹੋ ਰਹੀ ਹੈ। ਦਰਅਸਲ, ਵਾਇਰਲ ਹੋ ਰਹੀ ਤਸਵੀਰ 'ਚ ਜ਼ੋਰਾ ਰੰਧਾਵਾ ਰਾਜਸਥਾਨ ਸਥਿਤ ਖਵਾਜ਼ਾ ਮੁਈਨੁਦੀਨ ਚਿਸ਼ਤੀ ਦੀ ਦਰਗਾਹ 'ਤੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਉਹ ਖਵਾਜ਼ਾ ਮੁਈਨੁਦੀਨ ਚਿਸ਼ਤੀ ਦੀ ਦਰਗਾਹ 'ਤੇ ਚਾਦਰ ਚੜ੍ਹਾਉਣ ਪਹੁੰਚੇ ਸਨ। ਰਾਜਸਥਾਨ ਸਥਿਤ ਅਜਮੇਰ ਸ਼ਰੀਫ 'ਚ ਉਨ੍ਹਾਂ ਨੇ ਆਪਣੀ ਅਕੀਦਤ ਦੇ ਫੁੱਲ ਭੇਂਟ ਕੀਤੇ। ਜ਼ੋਰਾ ਰੰਧਾਵਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆ ਕੈਪਸ਼ਨ 'ਚ ਲਿਖਿਆ 'Dargah Khwaja Moinuddin Chishti, Gareeb Nawaz (R.A.), Ajmer Sharif'।


ਦੱਸਣਯੋਗ ਹੈ ਕਿ ਜ਼ੋਰਾ ਰੰਧਾਵਾ ਹਮੇਸ਼ਾ ਆਪਣੀ ਵੱਖਰੀ ਗਾਇਕੀ ਤੇ ਮਿਊਜ਼ਿਕ ਕਾਰਨ ਚਰਚਾ 'ਚ ਰਹਿੰਦੇ ਹਨ। ਜ਼ੋਰਾ ਰੰਧਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ।
Punjabi Bollywood Tadka


Tags: Zora RandhawaDargah Khwaja Moinuddin ChishtiGareeb NawazAjmer SharifRajasthanPunjabi Singer

Edited By

Sunita

Sunita is News Editor at Jagbani.