FacebookTwitterg+Mail

ਜ਼ੋਇਆ ਅਖਤਰ ਅਨਾਊਂਸ ਕਰੇਗੀ 'ਕ੍ਰਿਟਿਕਸ ਗਿਲਡ ਐਵਾਡਜ਼'

zoya akhtar
01 April, 2019 05:00:46 PM

ਮੁੰਬਈ (ਬਿਊਰੋ) — ਫਿਲਮ ਕ੍ਰਿਟਿਕਸ ਗਿਲਡ ਤੇ ਮੋਸ਼ਨ ਕੰਟੈਂਟ ਗਰੁੱਪ ਨੇ ਆਪਣੇ ਪਹਿਲੇ ਕ੍ਰਿਟਿਕਸ ਚੁਆਇਸ ਫਿਲਮ ਐਵਾਰਡਜ਼ ਦੀ ਘੋਸ਼ਣਾ ਕਰ ਦਿੱਤੀ ਹੈ, ਜੋ ਭਾਰਤੀ ਸਿਨੇਮਾ ਦੀ ਵਿਵਿਧਤਾ ਦਾ ਜਸ਼ਨ ਮਨਾਉਂਦਾ ਹੈ। ਕ੍ਰਿਟਿਕਸ ਚੁਆਇਸ ਸ਼ਾਰਟ ਫਿਲਮ ਐਵਾਰਡਜ਼ 'ਚ ਸਫਲਤਾ ਤੋਂ ਬਾਅਦ, ਫਿਲਮ ਕ੍ਰਿਟੀਕਸ ਗਿਲਡ ਐਂਡ ਮੋਸ਼ਨ ਕੰਟੈਂਟ ਗਰੁੱਪ ਨੇ ਇਕ ਵਾਰ ਫਿਰ ਤੋਂ ਕ੍ਰਿਟੀਕਸ ਚੁਆਇਸ ਫਿਲਮ ਐਵਾਰਡ ਪੇਸ਼ ਕਰਨ ਲਈ ਹੱਥ ਮਿਲਾਇਆ ਹੈ, ਜੋ 8 ਪ੍ਰਮੁੱਖ ਭਾਸ਼ਾਵਾਂ 'ਚ ਫਿਲਮ ਨਿਰਮਾਣ ਲਈ ਪ੍ਰਤੀਸ਼ਿਸ਼ਠ ਰਾਸ਼ਟਰੀ ਪੁਰਸਕਾਰ ਤੋਂ ਬਾਅਦ ਇਕੋ-ਇਕ ਖਿਤਾਬ ਹੈ। ਇਹ ਪੁਰਸਕਾਰ ਹਿੰਦੀ, ਮਰਾਠੀ, ਗੁਜਰਾਤੀ, ਬੰਗਾਲੀ, ਕੰਨੜ, ਤਮਿਲ, ਤੇਲੁਗੁ ਅਤੇ ਮਲਿਆਲਮ ਸਿਨੇਮਾ ਦੀ ਸਰਵਸ਼੍ਰੇਸਠ ਫੀਚਰ ਫਿਲਮ ਨੂੰ ਦਿੱਤਾ ਜਾਵੇਗਾ।

ਐੱਫ. ਸੀ. ਜੀ. ਦੀ ਚੇਅਰਪਰਸਨ ਅਨੁਪਮਾ ਚੋਪੜਾ ਨੇ ਕਿਹਾ, ''ਐੱਫ. ਸੀ. ਜੀ. ਭਾਰਤ 'ਚ ਫਿਲਮ ਸਮੀਖਿਅਕ ਦਾ ਪਹਿਲਾ ਰਜਿਸਟਰਡ ਸੰਸਥਾ ਹੈ। ਅਸੀਂ ਇਕ ਪੈਨ-ਭਾਰਤੀ, ਪੈਨ-ਭਾਸ਼ਾ, ਪੈਨ-ਪਲੇਟਫਾਰਮ ਬਾਡੀ ਹੈ। ਸਾਡੇ ਕੋਲ ਪ੍ਰਿੰਟ, ਟੈਲੀਵਿਜ਼ਨ, ਰੇਡੀਓ ਤੇ ਡਿਜ਼ੀਟਲ ਤੋਂ ਆਲੋਚਕ ਹਨ। ਸਾਡੀ ਰਾਏ ਟਵਿਟਰ 'ਤੇ 32 ਲੱਖ ਲੋਕਾਂ ਸਮੇਤ ਅਨੇਕਾਂ ਹੋਰਨਾਂ ਲੋਕਾਂ ਤੱਕ ਪਹੁੰਚਦੀ ਹੈ। ਸਾਨੂੰ ਉਮੀਦ ਹੈ ਕਿ ਇਹ ਪੁਰਸਕਾਰ ਦੇਸ਼ 'ਚ ਫਿਲਮਾਂ ਦੇ ਮਿਆਰ ਨੂੰ ਸਥਾਪਿਤ ਕਰਨ ਅਤੇ ਵਧਾਉਣ 'ਚ ਯੋਗਦਾਨ ਕਰਨਗੇ।''  

ਦਸੰਬਰ 2018 'ਚ ਫਿਲਮ ਕ੍ਰਿਟੀਕਸ ਗਿਲਡ ਐਂਡ ਮੋਸ਼ਨ ਕੰਟੈਂਟ ਗਰੁੱਪ ਨੇ ਆਪਣੇ ਵਲੋਂ ਕ੍ਰਿਟੀਕਸ ਚੁਆਇਸ ਸ਼ਾਰਟ ਫਿਲਮ ਐਵਾਰਡਜ਼ 'ਚੋਂ ਇਕ ਦੀ ਘੋਸ਼ਣਾ ਕਰਨ ਲਈ ਸਹਿਯੋਗ ਕੀਤਾ ਸੀ। ਦੇਸ਼ ਦੇ ਸਾਰੇ ਹਿੱਸਿਆਂ ਤੋਂ ਆਉਣ ਵਾਲੀਆਂ ਸਖਸ਼ੀਅਤਾਂ ਨਾਲ, ਇਕ ਪੈਨਲ ਬਣਾਇਆ ਗਿਆ ਸੀ, ਜਿਸ 'ਚ ਭਾਰਤ ਦੇ ਸ਼ੀਰਸ਼ ਫਿਲਮ ਆਲੋਚਕਾਂ ਨੇ ਪਹਿਲੇ ਨਾਮਾਂਕਿਤ ਲੋਕਾਂ ਨੂੰ ਸ਼ਾਰਟਲਿਸਟ ਕੀਤਾ ਸੀ, ਜਿਸ ਤੋਂ ਬਾਅਦ ਗਿਲਡ ਨੇ ਸਪੰਰੂਨ ਰੂਪ ਨਾਲ ਵੋਟ ਦਿੱਤਾ ਅਤੇ ਪੂਰੇ ਦੇਸ਼ 'ਚ ਉਦਯੋਗ ਦੇ ਵਧਦੇ ਵਿਕਾਸ ਨੂੰ ਸਵੀਕਾਰ ਕਰਨ ਅਤੇ ਉਸ ਦੀ ਸਰਾਹਨਾ ਕਰਨ ਦੇ ਉਦੇਸ਼ ਨਾਲ ਦੇਸ਼ ਭਰ ਦੀ ਸਰਵਸ਼੍ਰੇਸ਼ਠ ਸ਼ਾਰਟ ਫਿਲਮਾਂ ਨੂੰ ਸਮਾਨਿਤ ਕੀਤਾ। ਜਦੋਂਕਿ ਸ਼ਾਰਟ ਫਿਲਮ ਪੁਰਸਕਾਰ ਫਿਲਮ ਨਿਰਮਾਤਾਵਾਂ ਦੁਆਰਾ ਐਂਟਰੀ ਦੇ ਆਧਾਰ 'ਤੇ ਤੈਅ ਕੀਤੇ ਗਏ ਸਨ ਪਰ ਕ੍ਰਿਟੀਕਸ ਚੁਆਇਸ ਫਿਲਮ ਐਵਾਰਡਜ਼ 2018 ਤੋਂ ਨਾਟਕ ਰਿਲੀਜ਼ਿੰਗ ਦੇ ਆਧਾਰ 'ਤੇ ਨਾਮਾਕਿਤ ਅਤੇ ਜੇਤੂਆਂ ਬਾਰੇ ਫੈਸਲਾ ਕਰਨਗੇ। ਪੂਰੇ ਭਾਰਤ 'ਚ ਭਰੋਸੇਮੰਦ ਫਿਲਮ ਆਲੋਚਕਾਂ ਦੀ ਸਮੂਲੀਅਤ ਦੇ ਨਾਲ, ਕ੍ਰਿਟੀਕਸ ਚੁਆਇਸ ਫਿਲਮ ਐਵਾਰਡਜ਼ ਦਾ ਉਦੇਸ਼ ਲੋਕਪ੍ਰਿਯਤਾ ਦੇ ਵਿਪਰੀਤ ਸਿਰਫ ਫਿਲਮ ਨਿਰਮਾਣ ਦੀ ਕਲਾ 'ਤੇ ਆਧਾਰਿਤ ਫਿਲਮਾਂ ਨੂੰ ਸਨਮਾਨਿਤ ਕਰਨਾ ਹੈ। 

ਮੋਸ਼ਨ ਕੰਟੈਂਟ ਗਰੁੱਪ ਇੰਡੀਆ ਦੇ ਬਿਜ਼ਨੈੱਸਮੈਨ ਹੈੱਡ ਸੁਦੀਪ ਸਾਨਿਯਾਲ ਨੇ ਕਿਹਾ, ''ਭਰੋਸੇਯੋਗ ਤੇ ਪ੍ਰੀਮੀਅਮ ਕੰਟੈਂਟ ਦੇਣ ਦੇ ਸਾਡੇ ਪਹਿਲੇ ਵਾਅਦੇ ਨਾਲ, ਕ੍ਰਿਟੀਕਸ ਚੁਆਇਸ ਫੀਚਰ ਫਿਲਮਸ ਐਵਾਰਡਜ਼ ਉਸੇ ਦਿਸ਼ਾ 'ਚੋਂ ਇਕ ਪਹਿਲ ਹੈ। ਸਾਡਾ ਮੰਨਣਾ ਹੈ ਕਿ ਆਉਣ ਵਾਲੇ ਸਾਲਾਂ 'ਚ ਸੀ. ਸੀ. ਐੱਫ. ਏ. ਇਕ ਬਾਜ਼ਾਰ ਸਥਾਪਿਤ ਕਰ ਸਕਦਾ ਹੈ, ਜਿਸ ਦੇ ਦੁਆਰਾ ਗੁਣਵਤਾਪੂਰਨ ਫਿਲਮਾਂ ਨੂੰ ਪਛਾਣਿਆ ਜਾਵੇਗਾ ਅਤੇ ਉਸ ਨੂੰ ਆਪਣੇ ਹੱਕ ਦੇ ਸਮਾਨ ਨਾਲ ਸਮਾਨਿਤ ਕੀਤਾ ਜਾਵੇਗਾ। ਕ੍ਰਿਟੀਕਸ ਚੁਆਇਸ ਫਿਲਮ ਐਵਾਰਡਜ਼ ਦੇ ਨਾਮਜ਼ਦਗੀ ਅਪ੍ਰੈਲ 2019 ਦੇ ਪਹਿਲੇ ਹਫਤੇ 'ਚ ਘੋਸ਼ਿਤ ਕੀਤੇ ਜਾਣਗੇ, ਜਦੋਂਕਿ ਇਹ ਸਮਾਰੋਹ 21 ਅਪ੍ਰੈਲ ਨੂੰ ਹੋਵੇਗਾ।


Tags: Zoya AkhtarCritics Choice Movie AwardsCritics Choice Short Film AwardsCritics Guild AwardsBollywood Celebrityਜ਼ੋਇਆ ਅਖਤਰਕ੍ਰਿਟਿਕਸ ਚੁਆਇਸ ਸ਼ਾਰਟ ਫਿਲਮ ਐਵਾਰਡਜ਼

Edited By

Sunita

Sunita is News Editor at Jagbani.