ਮੁੰਬਈ (ਬਿਊਰੋ)— ਰਿਆਲਿਟੀ ਸ਼ੋਅ 'ਬਿੱਗ ਬੌਸ 11' ਸ਼ੋਅ 'ਚ ਐਂਟਰੀ ਕਰਨ ਵਾਲੇ ਚਾਰ ਕੰਟੈਸਟੈਂਟ ਦੇ ਨਾਂ ਦਾ ਖੁਲਾਸਾ ਹੋ ਚੁੱਕਾ ਹੈ। ਸ਼ੋਅ ਦੇ ਲੇਟੇਸਟ ਪ੍ਰੋਮੋ 'ਚ ਜਿਨ੍ਹਾਂ ਚਾਰ ਕੰਟੈਸਟੈਂਟ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਦੇ ਸ਼ੋਅ 'ਚ ਮੌਜੂਦਗੀ ਯਕੀਨਨ ਬਿੱਗ ਬੌਸ ਦੇ ਐਂਟਰਟੇਨਮੈਂਟ ਡੋਜ਼ ਨੂੰ ਦੁੱਗਣਾ ਕਰਨ ਵਾਲੀ ਹੈ। ਇਹ ਚਾਰ ਨਾਂ ਹਨ, ਸਪਨਾ ਚੌਧਰੀ, ਸ਼ਿਵਾਨੀ ਦੁਰਗਾ, ਜਿਓਤੀ ਕੁਮਾਰ ਅਤੇ ਜੁਬੈਰ ਖਾਨ। ਇਸ 'ਚ ਕੁਝ ਨਾਂ ਅਜਿਹੇ ਹਨ, ਜਿਸ ਦੇ ਬਾਰੇ 'ਚ ਬਹੁਤ ਸਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੋਵੇਗੀ। ਇਨ੍ਹਾਂ ਕੰਟੈਸਟੈਂਟ 'ਚ ਸਭ ਤੋਂ ਮਜ਼ੇਦਾਰ ਨਾਂ ਮਾਫੀਆ ਦਾਊਦ ਦੀ ਭੈਣ ਹਸੀਨਾ ਪਾਰਕਰ ਦੇ ਜਵਾਈ ਦਾ ਹੈ। ਪ੍ਰੋਮੋ 'ਚ ਦੇਖਿਆ ਜਾ ਸਕਦਾ ਹੈ ਕਿ ਅੰਡਰਵਰਲਡ 'ਚ ਉਨ੍ਹਾਂ ਦਾ ਵਿਆਹ ਜ਼ਰੂਰ ਹੋਇਆ ਹੈ ਪਰ ਉਨ੍ਹਾਂ ਨੇ ਆਪਣੀ ਪਛਾਣ ਖੁਦ ਬਣਾਈ ਹੈ।
ਜਾਣਕਾਰੀ ਮੁਤਾਬਕ ਜੁਬੈਰ ਖਾਨ ਨੇ ਪ੍ਰੋਮੋ 'ਚ ਕਿਹਾ ਕਿ ਉਨ੍ਹਾਂ ਦਾ ਅੰਡਰਵਰਲਡ ਨਾਲ ਹੁਣ ਕੋਈ ਸੰਬੰਧ ਨਹੀਂ ਹੈ ਅਤੇ ਉਹ ਹੁਣ ਇਕ ਫਿਲਮ ਨਿਰਮਾਤਾ-ਨਿਰਦੇਸ਼ਕ ਦੇ ਤੌਰ 'ਤੇ ਕੰਮ ਕਰ ਰਹੇ ਹਨ। ਕੁਝ ਰਿਪੋਰਟਜ਼ ਮੁਤਾਬਕ ਜੁਬੈਰ 'ਤੇ ਅੰਡਰਵਰਲਡ ਨਾਲ ਕਨੇਕਸ਼ਨ ਦਾ ਵੀ ਦੋਸ਼ ਲੱਗਾ ਹੈ। ਜੁਬੈਰ ਖਾਨ ਆਪਣੇ ਕੰਮ ਨੂੰ ਸੋਸ਼ਲ ਮੀਡੀਆ 'ਤੇ ਪ੍ਰਮੋਟ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਸੋਸ਼ਲ ਐਕਟੀਵੀਟੀਜ਼ 'ਚ ਇਸ ਨੂੰ ਸਾਫ ਦੇਖਿਆ ਜਾ ਸਕਦਾ ਹੈ। ਭਾਵੇਂ ਜੁਬੈਰ ਕਹਿ ਰਹੇ ਹੋਣ ਕਿ ਉਨ੍ਹਾਂ ਦਾ ਅੰਡਰਵਰਲਡ ਨਾਲ ਕੋਈ ਸੰਬੰਧ ਨਹੀਂ ਹੈ। ਬਾਵਜੂਦ ਉਹ ਮਾਫੀਆ ਡਾਨ 'ਤੇ ਫਿਲਮ ਬਣਾ ਚੁੱਕੇ ਹਨ। ਉਨ੍ਹਾਂ ਦੇ ਆਫਿਸ 'ਚ ਫਿਲਮ ਦੇ ਪੋਸਟਰ ਦੇਖੇ ਜਾ ਸਕਦੇ ਹਨ।
ਫੇਸਬੁੱਕ ਪ੍ਰੋਫਾਈਲ 'ਤੇ ਪੋਸਟ ਕੀਤੀਆਂ ਤਸਵੀਰਾਂ 'ਚ ਜੁਬੈਰ ਖਾਨ ਨੇ 'ਬੀਂਗ ਦਾਊਦ' ਦੇ ਨਾਂ ਨਾਲ ਇਕ ਫਿਲਮ ਦਾ ਪੋਸਟਰ ਵੀ ਪੋਸਟ ਕੀਤਾ ਹੈ। ਇਸ ਫਿਲਮ ਦੇ ਪ੍ਰੋਡਿਊਸਰ ਵੀ ਜੁਬੈਰ ਖਾਨ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ 'ਬਿੱਗ ਬੌਸ' 'ਚ ਕਿਸੇ ਅਜਿਹੇ ਕੰਟੈਸਟੈਂਟ ਨੂੰ ਜਗ੍ਹਾ ਮਿਲੀ ਹੈ, ਜਿਸ ਦਾ ਸੰਬੰਧ ਅੰਡਰਵਰਲਡ ਨਾਲ ਹੋਵੇ। ਇਸ ਤੋਂ ਪਹਿਲਾਂ ਡਾਨ ਅਬੂ ਸਵੇਮ ਦੀ ਪ੍ਰੇਮਿਕਾ ਮੋਨਿਕਾ ਬੇਦੀ ਵੀ 'ਬਿੱਗ ਬੌਸ' ਦਾ ਹਿੱਸਾ ਬਣ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਜੁਬੈਰ ਖਾਨ ਬਾਲਾਜੀ ਟੈਲੀਫਿਲਮਜ਼ ਨਾਲ ਬਤੌਰ ਐਕਜ਼ੀਕਿਊਟਿਵ ਪ੍ਰੋਡਿਊਸਰ ਕੰਮ ਕਰ ਚੁੱਕੇ ਹਨ। ਜੁਬੈਰ ਦੀ ਆਪਣੀ ਪ੍ਰੋਡਕਸ਼ਨ ਕੰਪਨੀ ਦਾ ਨਾਂ 'ਗਾਰਬੇਜ ਪ੍ਰੋਡਕਸ਼ਨ' ਹੈ।