FacebookTwitterg+Mail

ਝੂਠਾ ਬਿਆਨ ਦੇ ਕੇ ਫਸਿਆ ਮਸ਼ਹੂਰ ਗਾਇਕ ਜ਼ੁਬੀਨ, ਗੋਵਿੰਦਾ 'ਤੇ ਲਗਾਇਆ ਬਲੀ ਚੜ੍ਹਾਉਣ ਦਾ ਦੋਸ਼

zubeen garg
31 May, 2018 01:49:44 PM

ਮੁੰਬਈ(ਬਿਊਰੋ)— 'ਯਾ ਅਲੀ' ਗੀਤ ਨੂੰ ਗਾ ਕੇ ਰਾਤੋਂ-ਰਾਤ ਸੁਰਖੀਆਂ 'ਚ ਆਏ ਗਾਇਕ ਜ਼ੁਬੀਨ ਗਰਗ ਕਾਫੀ ਅਰਸੇ ਬਾਅਦ ਇਕ ਵਾਰ ਫਿਰ ਵਾਰ ਤੋਂ ਸੁਰਖੀਆਂ 'ਚ ਹਨ ਪਰ ਇਸ ਵਾਰ ਉਨ੍ਹਾਂ ਨੇ ਗੋਵਿੰਦਾ ਦੇ ਬਾਰੇ 'ਚ ਇਕ ਅਜਿਹੀ ਗੱਲ ਕਹਿ ਦਿੱਤੀ ਹੈ, ਜਿਸ ਦੀ ਵਜ੍ਹਾ ਕਾਰਨ ਉਹ ਨਿਸ਼ਾਨੇ 'ਤੇ ਆ ਗਏ ਹਨ। ਉਨ੍ਹਾਂ ਨੇ ਗੋਵਿੰਦਾ 'ਤੇ ਮੱਝ ਦੀ ਬਲੀ ਦੇਣ ਦਾ ਦੋਸ਼ ਲਗਾਇਆ ਹੈ। ਬੀਤੇ ਦਿਨੀਂ ਗੋਵਿੰਦਾ ਮਾਂ ਕਾਮਾਖਿਆ ਦੇ ਮੰਦਰ 'ਚ ਦਰਸ਼ਨ ਕਰਨ ਲਈ ਪਹੁੰਚੇ ਸਨ।

Punjabi Bollywood Tadka

ਬਲੀ ਪ੍ਰਥਾ ਬੰਦ ਹੋਣੀ ਚਾਹੀਦੀ
ਗਾਇਕ ਜ਼ੁਬੀਨ ਗਰਗ ਨੇ ਅਦਾਕਾਰਾ ਗੋਵਿੰਦਾ 'ਤੇ ਪਿਛਲੇ ਦਿਨੀਂ ਕਿਹਾ ਸੀ ਕਿ, ''ਮੈਂ ਸੁਣਿਆ ਹੈ ਕਿ ਬਾਲੀਵੁੱਡ ਅਦਾਕਾਰ ਗੋਵਿੰਦਾ ਨੇ ਇੱਥੇ ਇਕ ਮੱਝ ਦੀ ਬਲੀ ਦਿੱਤੀ ਹੈ। ਮੈਂ ਇੱਥੇ ਇਹੀ ਕਹਾਂਗੀ ਕਿ ਖੁਦ ਨੂੰ ਬਲੀਦਾਨ ਕਰਨਾ ਸਿੱਖੋ। ਮਾਂ ਕਾਮਾਖਿਆ ਨੂੰ ਕੋਈ ਬਲੀ ਨਹੀਂ ਚਾਹੀਦੀ। ਮੈਂ ਹਮੇਸ਼ਾ ਪਸ਼ੂਆਂ ਦੀ ਬਲੀ ਵਿਰੁੱਧ ਆਵਾਜ਼ ਉਠਾਈ ਹੈ। ਬਲੀ ਪ੍ਰਥਾ ਬੰਦ ਹੋਣੀ ਚਾਹੀਦੀ।''

Punjabi Bollywood Tadka

ਗੋਵਿੰਦਾ ਨੇ ਨਹੀਂ ਦਿੱਤੀ ਕੋਈ ਬਲੀ
ਮੰਦਰ ਸਮਿਤੀ ਦੇ ਅਧਿਕਾਰੀ ਭੂਪੇਸ਼ ਸ਼ਰਮਾ ਨੇ ਦੱਸਿਆ ਹੈ ਕਿ, ''ਜੇਕਰ ਕੋਈ ਬਲੀ ਦਿੰਦਾ ਹੈ ਤਾਂ ਅਸੀਂ ਵੀ ਉਸ ਨੂੰ ਰੋਕ ਨਹੀਂ ਸਕਦੇ, ਕਿਉਂਕਿ ਇਹ ਪੁਰਾਣੇ ਸਮੇਂ ਤੋਂ ਪਰੰਪਰਾ ਰਹੀ ਹੈ। ਮੰਦਰ 'ਚ ਹਰ ਦਿਨ ਤਕਰੀਬਨ 20 ਹਜ਼ਾਰ ਲੋਕ ਦਰਸ਼ਨ ਲਈ ਆਉਂਦੇ ਹਨ, ਜਿਸ 'ਚੋਂ 50 ਲੋਕ ਚਾਹੁੰਦੇ ਹਨ ਕਿ ਬਲੀ ਦਿੱਤੀ ਜਾਵੇ।

Punjabi Bollywood Tadka

ਗੋਵਿੰਦਾ ਮੰਦਰ 'ਚ ਲਗਭਗ 15 ਮਿੰਟ ਰੁਕੇ ਪਰ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਕੋਈ ਬਲੀ ਨਹੀਂ ਦਿੱਤੀ। ਜ਼ੁਬੀਨ ਇਕ ਚਰਚਿਤ ਅਤੇ ਸਨਮਾਨਿਤ ਮਿਊਜੀਸ਼ੀਅਨ ਹਨ, ਉਨ੍ਹਾਂ ਨੂੰ ਇਸ ਤਰ੍ਹਾਂ ਦੇ ਬਿਆਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਅਸੀਂ ਅਜਿਹੇ ਬਿਆਨਾਂ ਦੀ ਸਰਾਹਨਾ ਨਹੀਂ ਕਰਦੇ, ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ।''

Punjabi Bollywood Tadka


Tags: Zubeen Garg Animal Sacrifice Kamakhya TempleGovindaYa Ali

Edited By

Chanda Verma

Chanda Verma is News Editor at Jagbani.