FacebookTwitterg+Mail

5000mAh ਦੀ ਬੈਟਰੀ 18:9 ਸਕ੍ਰੀਨ ਰੇਸ਼ਿਓ ਦੀ ਡਿਸਪਲੇਅ ਨਾਲ ਅੱਜ ਭਾਰਤ 'ਚ ਲਾਂਚ ਹੋ ਸਕਦੈ ਇਹ ਸਮਾਰਟਫੋਨ

gionee m7 power india launch set for today
15 November, 2017 11:23:38 AM

ਜਲੰਧਰ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Gionee ਅੱਜ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ Gionee M7 Power ਲਾਂਚ ਕਰ ਸਕਦੀ ਹੈ। ਇਸ ਸਮਾਰਟਫੋਨ 'ਚ ਸਭ ਤੋਂ ਖਾਸ ਫੀਚਰ ਦੇ ਤੌਰ 'ਤੇ ਇਕ 5,000 mAh ਸਮਰੱਥਾ ਦੀ ਬੈਟਰੀ ਅਤੇ 18:9 ਸਕ੍ਰੀਨ ਰੇਸ਼ਿਓ ਵਾਲੀ ਡਿਸਪਲੇ ਹੋ ਸਕਦੀ ਹਨ। ਇਸ ਖਾਸ ਫੀਚਰਸ ਦੇ ਨਾਲ ਅੱਜ ਇਸ ਸਮਾਰਟਫੋਨ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੰਪਨੀ ਦੇ ਆਧਿਕਾਰਤ ਟਵਿਟਰ ਅਕਾਉਂਟ ਦੀ ਗੱਲ ਮੰਨੀਏ ਤਾਂ ਕੰਪਨੀ ਅੱਜ ਭਾਰਤ 'ਚ ਆਪਣੇ ਇਸ ਸਮਾਰਟਫੋਨ ਨੂੰ ਪੇਸ਼ ਕਰਣ ਵਾਲੀ ਹੈ। ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਸਮਾਰਟਫੋਨ 'ਚ ਇਕ 6-ਇੰਚ ਦੀ ਫੁਲਵਿਊ ਡਿਸਪਲੇ ਹੋਣ ਦੀ ਸੰਭਾਵਨਾ ਹੈ, ਇਸ ਤੋਂ ਇਲਾਵਾ ਇਸ 'ਚ ਇਕ 1.4GHz ਦਾ ਇਕ ਓਕਟਾ-ਕੋਰ ਸਨੈਪਡ੍ਰੈਗਨ 435 ਪ੍ਰੋਸੈਸਰ ਹੋਣ ਦੀ ਸੰਭਾਵਨਾ ਹੈ, ਨਾਲ ਹੀ ਸਮਾਰਟਫੋਨ 'ਚ ਇਕ 4GB ਰੈਮ ਦੇ ਨਾਲ 64GB ਦੀ ਇੰਟਰਨਲ ਸਟੋਰੇਜ ਵੀ ਹੋਵੇਗੀ। ਫੋਨ 'ਚ ਇਕ 13-ਮੈਗਾਪਿਕਸਲ ਦਾ f/2.0 ਅਪਰਚਰ ਵਾਲਾ ਪ੍ਰਾਇਮਰੀ ਅਤੇ 8-ਮੈਗਾਪਿਕਸਲ ਦਾ ਇਕ ਸਕੈਂਡਰੀ ਕੈਮਰਾ ਹੋਣ ਵਾਲਾ ਹੈ।


Tags: gioneem7 powerindialaunchsettoday