ਹਮੀਰਪੁਰ (ਬਿਊਰੋ)— ਸੁਜਾਨਪੁਰ ਦੇ ਇਲਾਕੇ ਰੰਗੜ ਨਾਲ ਸੰਬੰਧ ਰੱਖਣ ਵਾਲੀ ਸੁਰਭੀ ਰਾਣਾ ਕਲਰਸ ਟੀ. ਵੀ. 'ਤੇ ਚੱਲ ਰਹੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 12' 'ਚ ਨਜ਼ਰ ਆ ਰਹੀ ਹੈ।

ਇਸ ਸ਼ੋਅ 'ਚ ਉਨ੍ਹਾਂ ਦੀ ਵਾਈਲਡ ਕਾਰਡ ਐਂਟਰੀ ਹੋ ਗਈ ਹੈ। ਇਸ ਹਫਤੇ ਸ਼ੋਅ ਦੇ ਨਵੇਂ ਐਪੀਸੋਡ 'ਚ ਸੁਰਭੀ ਨਜ਼ਰ ਆਵੇਗੀ।

ਇਸ ਤੋਂ ਪਹਿਲਾਂ ਉਹ 'ਬਿੱਗ ਬੌਸ' ਦੇ ਆਊਟ ਹਾਊਸ 'ਚ ਇੰਤਜ਼ਾਰ ਕਰ ਰਹੀ ਸੀ। ਹੁਣ 'ਬਿੱਗ ਬੌਸ' ਦੇ ਘਰ 'ਚ ਐਂਟਰੀ ਮਿਲਣ ਤੋਂ ਬਾਅਦ ਸੀਜ਼ਨ 12 'ਚ ਧਮਾਲ ਮਚਾਉਣ ਲਈ ਤਿਆਰ ਹੈ।

ਸੁਰਭੀ ਦੇ ਪਿਤਾ ਵਿਕਰਮ ਰਾਣਾ ਸੇਵਾਮੁਕਤ ਹੋਏ ਹਨ। ਇਸ ਸ਼ੋਅ 'ਚ ਪਹਿਲੀ ਵਾਰ ਹਿਮਾਚਲ ਦੀ ਕੋਈ ਮੁਕਾਬਲੇਬਾਜ਼ ਨਜ਼ਰ ਆ ਰਹੀ ਹੈ।

ਸ਼ੋਅ ਜਿੱਤਣ ਲਈ ਸੁਰਭੀ ਨੂੰ ਹਿਮਾਚਲ ਦੇ ਲੋਕਾਂ ਤੋਂ ਆਪਣੇ ਲਈ ਵੋਟਿੰਗ ਦੀ ਵੀ ਜ਼ਰੂਰਤ ਰਹੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਰਭੀ ਰਾਣਾ 'ਰੋਡੀਜ਼' 'ਚ ਨਜ਼ਰ ਆ ਚੁੱਕੀ ਹੈ।
