FacebookTwitterg+Mail

150 ਖਤਰਨਾਕ ਜਾਨਵਰਾਂ ਨਾਲ ਸ਼ੂਟ ਹੋਈ ਇਸ ਫਿਲਮ 'ਚ 70 ਲੋਕ ਹੋਏ ਸਨ ਜਖ਼ਮੀ

    1/11
05 May, 2017 05:55:36 PM
ਲਾਸ ਏਂਜਲਸ— ਜਿਵੇਂ ਕਿ ਹਾਲੀਵੁੱਡ ਦੀ ਫਿਲਮ 'ਰੌਰ' 1981 'ਚ ਰਿਲੀਜ਼ ਹੋਈ ਸੀ। ਉਸ ਸਮੇਂ 1.7 ਮਿਲੀਅਨ ਡਾਲਰ (16 ਕਰੋੜ) 'ਚ ਬਣੀ ਇਸ ਫਿਲਮ ਦੀ ਸ਼ੂਟਿੰਗ ਸ਼ੇਰ, ਚੀਤਾ, ਜਗੁਆਰ, ਪੈਂਥਰ ਅਤੇ ਹਾਥੀਆ ਵਰਗੇ 150 ਜੰਗਲੀ ਜਾਨਵਰਾਂ ਨਾਲ ਕੀਤੀ ਗਈ ਸੀ। ਫਿਲਮ ਬਣਾਉਣ ਦੇ ਇਰਾਦੇ ਨਾਲ ਜੰਗਲੀ ਜਾਨਵਰਾਂ ਨੂੰ ਵੱਡੇ ਨੂੰ ਵੱਡੇ ਟ੍ਰੇਨਰਜ਼ ਦੀ ਦੇਖਭਾਲ 'ਚ ਰੱਖਿਆ ਗਿਆ,ਪਰ ਫਿਰ ਵੀ ਸ਼ੂਟਿੰਗ ਦੌਰਾਨ ਟੀਮ ਦੇ ਮੈਂਬਰਜ਼ ਕਾਫੀ ਜਖ਼ਮੀ ਹੋ ਗਏ ਸਨ। ਇਹ ਕਾਰਨ ਹੈ ਕਿ 'ਰੋਰ' ਨੂੰ ਸ਼ੂਟਿੰਗ ਦੇ ਲਿਹਾਜ ਨਾਲ ਦੁਨੀਆ ਦੀ ਸਭ ਤੋਂ ਖਤਰਨਾਕ ਫਿਲਮ ਮੰਨਿਆ ਗਿਆ ਹੈ।
ਫਿਲਮ ਦੀ ਕਹਾਣੀ Noel Marshall ਨੇ ਲਿਖੀ ਸੀ। ਇਸ ਫਿਲਮ ਦੇ ਉਹ ਹੀ ਡਾਈਰੈਕਟਰ ਅਤੇ ਅਭਿਨੇਤਾ ਵੀ ਉਹ ਹੀ ਸਨ। ਫਿਲਮ 'ਚ ਮਾਰਸ਼ਲ ਦੀ ਪਤਨੀ ਟਿੱਪੀ ਹੈਡਰਨ, ਬੇਟੀ ਮੇਲਨੀ ਗ੍ਰਿਪਥ, ਬੇਟੇ ਜੇਮਜ਼ ਅਤੇ ਜੈਰੀ ਦਾ ਵੀ ਕਿਰਦਾਰ ਸੀ। ਫਿਲਮ ਨੂੰ ਬਣਾਉਣ 'ਚ 11 ਸਾਲ ਲੱਗ ਗਏ ਸਨ। ਇਹ ਸਮਾ ਮਾਰਸ਼ਲ ਦਾ ਪੂਰਾ ਪਰਿਵਾਰ ਨੇ ਜਾਨਵਰਾਂ ਦੇ ਵਿਚਕਾਰ ਹੀ ਗੁਜਾਰਿਆ ਸੀ। ਫਿਲਮ ਦੀ ਸ਼ੂਟਿੰਗ ਦੌਰਾਨ ਮਾਰਸ਼ਲ ਉਨਾਂ ਦੇ ਪੂਰੇ ਪਰਿਵਾਰ ਸਿਨੇਮੈਟੇਗ੍ਰਾਫਰ ਅਤੇ ਅਸਿਸਟੇਂਟ ਡਾਇਰੈਕਟਰ ਕਈ ਵਾਰ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਸਨ।
...ਇਸ ਤਰਾਂ ਜ਼ਖ਼ਮੀ ਹੋਏ ਸਨ ਟੀਮ ਦੇ ਮੈਂਬਰਜ਼
ਸਿਨੇਮੈਟੋਗ੍ਰਾਫਰ ਨੂੰ ਲੱਗੇ ਸਨ 220 ਟੰਕੇ
► ਸ਼ੂਟਿੰਗ ਦੌਰਾਨ ਕਿਸੇ ਜਾਨਵਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਸੀ, ਪਰ 70 ਟੀਮ ਦੇ ਮੈਂਬਰਜ਼ ਜ਼ਖ਼ਮੀ ਹੋ ਗਏ ਸਨ।
ਹਾਥੀ ਨੇ ਵੀ ਕੀਤਾ ਹਮਲਾ
► ਇਕ ਹਾਥੀ ਦੇ ਹਮਲੇ ਤੋਂ ਬਾਅਦ ਮਾਰਸ਼ਲ ਦੀ ਪਤਨੀ ਅਤੇ ਫਿਲਮ ਦੀ ਅਦਾਕਾਰਾ ਟਿੱਪੀ ਹੇਡਰਨ ਦਾ ਪੈਰ ਫਰੈਕਚਰ ਹੋ ਗਿਆ ਸੀ। ਉਸ ਦੇ ਸਿਰ 'ਤੇ ਵੀ ਸੱਟ ਲੱਗੀ ਸੀ। ਇਕ ਹੋਰ ਸੀਨ ਦੌਰਾਨ ਉਸ ਦੀ ਗਰਦਨ ਤੋਂ ਵੀ ਸ਼ੇਰ ਨੇ ਵੱਡ ਲਿਆ ਸੀ। ਉਸ 'ਚ 38 ਟੰਕੇ ਲੱਗੇ ਸਨ। ਇਸ ਹਮਲੇ ਦੇ ਅਸਲੀ ਸੀਨ ਤੋਂ ਬਾਅਦ 'ਚ ਸ਼ਾਮਲ ਕੀਤਾ ਗਿਆ ਸੀ।
ਜਦੋਂ ਡਾਇਰੈਕਟਰ ਨੂੰ ਸ਼ੇਰ ਨੇ ਘੇਰਿਆ
► ਫਿਲਮ ਡਾਇਰੈਕਟਰ ਮਾਰਸ਼ਲ ਦੀ ਬੇਟੀ ਮੇਲਨੀ ਗ੍ਰਿਫਥ ਦੇ ਚਿਹਰੇ 'ਚੇ ਇੰਜਰੀ ਹੋਈ ਅਤੇ 50 ਟੰਕੇ ਲੱਗੇ ਸਨ। ਖੁਦ ਮਾਰਸ਼ਲ 'ਤੇ ਵੀ ਕਈ ਵਾਰ ਉਸ ਨੇ ਹਟਾਇਆ ਸੀ। ਇਸ ਘਟਨਾ ਤੋਂ ਬਾਅਦ ਮਾਰਸ਼ਲ ਦੇ ਚਿਹਰੇ 'ਤੇ 56 ਟੰਕੇ ਲੱਗੇ ਸਨ। ਇਸ ਤਰ੍ਹਾਂ ਦੇ ਮਾਰਸ਼ਲ ਦੇ ਬੇਟੇ ਜੇਰੀ ਦੇ ਪੈਰ ਨੂੰ ਇਕ ਸ਼ੇਰ ਨੇ ਵੱਡ ਲਿਆ ਸੀ। ਅਸਿਸਟੇਂਟ ਡਾਇਰੈਕਟਰ ਡੋਰੇਨ ਕਾਪਰ ਨੂੰ ਗਲ ਤੋਂ ਵੱਢ ਲਿਆ ਸੀ। ਉਨ੍ਹਾਂ ਦੇ ਕੰਨ, ਛਾਤੀ ਅਤੇ ਗਲ 'ਤੇ ਵੀ ਇੰਜਰੀ ਹੋਈ ਸੀ।
ਆਖਿਰ ਕੀ ਹੈ ਫਿਲਮ ਦੀ ਕਹਾਣੀ
► ਫਿਲਮ ਦੀ ਕਹਾਣੀ ਇਕ 'ਨਾਇਲ ਮਾਰਸ਼ਲ' ਦੇ ਆਲੇ-ਦੁਆਲੇ ਘੁੰਮਦੇ ਹਨ, ਜੋ ਸ਼ੇਰ, ਚੀਤਾ, ਹਾਥੀ ਵਰਗੇ ਖਤਰਨਾਕ ਜਾਨਵਰਾਂ 'ਚ ਰਹਿੰਦਾ ਹੈ। ਇਕ ਦਿਨ ਹੈਂਕ ਦੀ ਪਤਨੀ ਅਤੇ ਬੱਚੇ ਮਿਲਨ ਲਈ ਆਉਂਦੇ ਹਨ, ਜਿਸ 'ਚ ਉਹ ਜਾਨਵਰਾਂ ਦੇ ਵਿਚਕਾਰ ਫਸ ਜਾਂਦੇ ਹਨ ਕਿਉਂਕਿ ਇਸ ਦੌਰਾਨ ਹੈਂਕ ਇੱਥੇ ਨਹੀਂ ਹੁੰਦਾ। ਇੱਥੇ ਹੀ ਇਸ ਕਹਾਣੀ 'ਚ ਟਵਿੱਸਟ ਆਉਂਦਾ ਹੈ।
ਮਾਰਸ਼ਲ ਦੇ ਪ੍ਰਾਈਵੇਟ ਫਾਰਮ 'ਚ ਸ਼ੂਟ ਹੋਈ ਫਿਲਮ
► ਫਿਲਮ ਦੀ ਸ਼ੂਟਿੰਗ ਕੈਲੀਫੋਰਨੀਆ ਦੇ ਐਕਟਰ ਸਥਿਤ ਮਾਰਸ਼ਲ ਦੇ ਪ੍ਰਾਈਵੇਟ ਫਾਰਮ 'ਚ ਹੋਈ ਸੀ। ਜਦੋਂ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਇਸ ਦੌਰਾਨ ਤਿੰਨ ਫਿਲਮ ਤਿੰਨ ਸਾਲ ਖੇਤ 'ਚ ਹੜ੍ਹ ਆਏ ਸਨ ਤਾਂ ਮਾਰਸ਼ਲ ਨੂੰ ਕਰੀਬ 3 ਮਿਲੀਅਨ (2.8 ਕਰੋੜ) ਡਾਲਰ ਦਾ ਘਾਟਾ ਪਿਆ ਸੀ। 11 ਸਾਲ ਦੌਰਾਨ ਦੇ ਪ੍ਰੋਡਕਸ਼ਨ ਤੋਂ ਬਾਅਦ ਨਵੰਬਰ 1981 'ਚ ਆਸਟ੍ਰੇਲੀਅਨ 'ਚ ਰਿਲੀਜ਼ ਕੀਤੀ ਗਈ। ਇਸ ਤੋਂ ਬਾਅਦ ਅਪ੍ਰੈਲ 2015 'ਚ ਇਹ ਅਮਰੀਕਾ 'ਚ ਰਿਲੀਜ਼ ਹੋਈ ਸੀ।
ਫਿਲਮ ਨੂੰ ਹੋਇਆ ਇੰਨਾ ਵੱਡਾ ਘਾਟਾ
► 17 ਮਿਲੀਅਨ ਡਾਲਰ (16 ਕਰੋੜ) 'ਚ ਬਣੀ ਇਹ ਫਿਲਮ 1981 'ਚ ਜਦੋਂ ਆਸਟ੍ਰੇਲੀਅਨ 'ਚ ਰਿਲੀਜ਼ ਹੋਈ ਸੀ ਤਾਂ ਫਿਰ ਵੀ ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਰਹੀ। ਫਿਲਮ ਨੇ ਲਗਭਗ 2 ਮਿਲੀਅਨ ਡਾਲਰ (1.8 ਕਰੋੜ) ਦੀ ਕਮਾਈ ਕੀਤੀ ਸੀ। 2015 'ਚ ਜਦੋਂ ਇਹ ਅਮਰੀਕਾ 'ਚ ਰਿਲੀਜ਼ ਹੋਈ ਸੀ, ਉਸ ਸਮੇਂ ਉਸ ਨੇ $110,048 (7.3 ਕਰੋੜ) ਦੀ ਕਮਾਈ ਕੀਤੀ ਸੀ।


Tags: Hollywoodtwistਰੌਰਹਾਲੀਵੁੱਡਸ਼ੂਟਿੰਗਟਵਿੱਸਟ ਜੰਗਲੀ ਜਾਨਵਰਾਂ