FacebookTwitterg+Mail

CANNES: ਜਦੋਂ ਪਬਲਿਸਿਟੀ ਲਈ ਇਹ ਅਭਿਨੇਤਰੀ ਰੈੱਡ ਕਾਰਪੇਟ 'ਤੇ ਹੋਈ ਸੀ ਟਾਪਲੈੱਸ

20 May, 2017 04:50:22 PM

ਮੁੰਬਈ— '70ਵੇਂ ਕਾਨਸ ਫਿਲਮ ਫੈਸਟੀਵਲ' ਦਾ ਸ਼ਾਨਦਾਰ ਆਗਾਜ ਹੋਇਆ ਹੈ। ਬਾਲੀਵੁੱਡ ਤੋਂ ਦੀਪਿਕਾ ਪਾਦੂਕੋਣ, ਸੋਨਮ ਕਪੂਰ, ਐਸ਼ਵਰਿਆ ਰਾਏ ਬੱਚਨ ਅਤੇ ਮੱਲਿਕਾ ਸ਼ੇਰਾਵਤ ਰੈੱਡ ਕਾਰਪੇਟ ਦੀ ਸ਼ੋਭਾ ਵਧਾਉਂਦੀਆਂ ਨਜ਼ਰ ਆਈਆਂ। ਬੀ-ਟਾਊਨ ਦੀ ਹੌਟ ਅਭਿਨੇਤਰੀ ਦੀਪਿਕਾ ਪਾਦੂਕੋਣ ਹੌਟ ਡ੍ਰੈੱਸ 'ਚ ਕਾਨਸ ਦੇ ਪਹਿਲੇ ਦਿਨ ਰੈੱਡ ਕਾਰਪੇਟ 'ਤੇ ਸ਼ਿਰਕਤ ਕਰਨ ਪਹੁੰਚੀ ਤਾਂ ਲੋਕ ਦੇਖਦੇ ਹੀ ਰਹਿ ਗਏ।

Punjabi Bollywood Tadka

ਕਾਨਸ ਫਿਲਮ ਫੈਸਟੀਵਲ ਦੇ ਮੌਕੇ 'ਤੇ ਅਸੀਂ ਤੁਹਾਨੂੰ ਇਸ ਨਾਲ ਜੁੜੇ ਇੱਕ ਪੁਰਾਣੇ ਕਿੱਸਾ ਦੱਸਣ ਜਾ ਰਹੇ ਹਾਂ। ਇਹ ਗੱਲ ਸਾਲ 1954 ਦੀ ਹੈ। ਇਸ ਸਾਲ ਫੈਸਟੀਵਲ 'ਚ ਹਾਲੀਵੁੱਡ ਦੀਆਂ ਬੀ ਗ੍ਰੈਡ ਅਭਿਨੇਤਰੀ ਸਿਮੋਨ ਸਿਲਵਾ ਵੀ ਪਹੁੰਚੀ। ਇਥੇ ਹੀ ਹਾਲੀਵੁੱਡ ਹੰਕ ਆਖੇ ਜਾਣ ਵਾਲੇ ਰਾਬਰਟ ਮਿਚੁਮ ਨੇ ਵੀ ਸ਼ਿਰਕਤ ਕੀਤੀ ਸੀ।

Punjabi Bollywood Tadka

ਦੱਸ ਦਈਏ ਕਿ ਕਾਨਸ 'ਚ ਸਿਲਵਾ ਨੇ ਫੋਟੋਗ੍ਰਾਫਰ ਦੇ ਸਾਹਮਣੇ ਆਪਣਾ ਬਿਕਨੀ ਟਾਪ ਉਤਾਰ ਦਿੱਤਾ ਸੀ। ਸਿਲਨਾ ਦਾ ਕਹਿਣਾ ਹੈ ਕਿ ਉਹ ਪਬਲਿਸਿਟੀ ਲਈ ਕੁਝ ਵੀ ਕਰ ਸਕਦੀ ਹੈ ਅਤੇ ਮੈਂ ਅਜਿਹਾ ਹੀ ਕੀਤਾ। ਟਾਪ ਉਤਾਰਨ ਤੋਂ ਬਾਅਦ ਸਿਲਵਾ ਮਿਚੁਮ ਦੇ ਗਲੇ ਲੱਗ ਗਈ। ਇਹ ਨਜ਼ਾਰਾ ਸਾਰਿਆਂ ਨੇ ਦੇਖਿਆ ਅਤੇ ਅਗਲੇ ਦਿਨ ਹਰ ਨਿਊਜ਼ ਪੇਪਰ 'ਚ ਦੋਵਾਂ ਦੀਆਂ ਤਸਵੀਰਾਂ ਛਪ ਗਈਆਂ।

Punjabi Bollywood Tadka

ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਿਲਵਾ ਨੇ ਕਿਹਾ ਕਿ ਮਿਚੁਮ ਨੇ ਸਿਰਫ ਮੈਨੂੰ ਕਵਰ ਕਰਨ ਲਈ ਹੀ ਅਜਿਹਾ ਕੀਤਾ। ਇਸ ਘਟਨਾ ਤੋਂ ਬਾਅਦ ਸਿਮੋਨ ਨੂੰ 'ਮਿਸ ਫੈਸਟੀਵਲ' ਦੇ ਨਾਂ ਨਾਲ ਜਾਣਿਆ ਜਾਣ ਲੱਗਾ।

Punjabi Bollywood Tadka


Tags: Cannes Film FestivalSimon SilvaRobert Mitchumਕਾਨਸ ਫਿਲਮ ਫੈਸਟੀਵਲਸਿਮੋਨ ਸਿਲਵਾਰਾਬਰਟ ਮਿਚੁਮ