FacebookTwitterg+Mail

ਅਦਾਕਾਰ ਰੋਜਰ ਮੂਰ (ਜੇਮਸ ਬਾਂਡ) ਦਾ ਦੇਹਾਂਤ

actor roger moore james bond dies
23 May, 2017 08:45:26 PM

ਲੰਡਨ — ਖੁਫੀਆ ਏਜੰਟ ਜੇਮਸ ਬਾਂਡ ਦੀ ਭੂਮਿਕਾ ਨਿਭਾਉਣ ਲਈ ਅੰਤਰ-ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਬ੍ਰਿਟਿਸ਼ ਅਦਾਕਾਰ ਰੋਜਰ ਮੂਰ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਅਭਿਨੇਤਾ ਦੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਇਹ ਖਬਰ ਦਿੱਤੀ। ਉਨ੍ਹਾਂ ਦਾ ਦੇਹਾਂਤ ਕੈਂਸਰ ਨਾਲ ਸਵਿਟਜ਼ਰਲੈਂਡ 'ਚ ਹੋਇਆ। ਮੂਰ ਨੇ 12 ਸਾਲਾਂ ਤੱਕ ਖਤਰਿਆਂ ਦਾ ਸਾਹਮਣਾ ਕਰਨ ਵਾਲੇ ਖੁਫੀਆ ਏਜੰਟ ਜੇਮਸ ਬਾਂਡ ਦੀ ਭੂਮਿਕਾ ਅਦਾ ਕੀਤੀ। ਇਸ ਭੂਮਿਕਾ ਨੇ ਨਾ ਕੇਵਲ ਉਨ੍ਹਾਂ ਕਰੋੜਪਤੀ ਬਣਾ ਦਿੱਤਾ ਬਲਕਿ ਵਿਸ਼ਵ 'ਚ ਕਰੋੜਾਂ ਲੋਕਾਂ ਦੇ ਦਿਲਾਂ 'ਚ ਥਾਂ ਬਣਾ ਲਈ ਸੀ।


Tags: ਰੋਜਰ ਮੂਰ ਜੇਮਸ ਬਾਂਡ Roger Moore James Bond