ਮੁੰਬਈ— ਪਾਕਿਸਤਾਨੀ ਐਕਟਰ ਅਹਿਮਦ ਬੱਟ ਅਤੇ ਉਨ੍ਹਾਂ ਦੀ ਸਿੰਗਰ ਪਤਨੀ ਹੁਮਾਇਰਾ ਅਰਸ਼ਦ ਵਿਚਕਾਰ ਕੁਝ ਵੀ ਠੀਕ ਨਹੀਂ ਚੱਲ ਰਿਹਾ। ਬੀਤੇ ਦਿਨੀਂ ਦੋਹਾਂ ਵਿਚਕਾਰ ਕਾਫੀ ਬਹਿਸ ਹੋਈ। ਦੋਹਾਂ ਦੇ ਹੀ ਭਰਾ ਇਸ ਲੜਾਈ 'ਚ ਆ ਗਏ, ਜਿਸ ਤੋਂ ਬਾਅਦ ਐਕਟਰ ਨੂੰ ਥਾਣੇ ਤੱਕ ਵੀ ਜਾਣਾ ਪਿਆ। ਜਿੱਥੇ ਇਕ ਪਾਸੇ ਅਹਿਮਦ ਬੱਟ ਪਾਕਿਸਤਾਨੀ ਮਨੋਰੰਜਨ ਇੰਡਸਟਰੀ ਦਾ ਮਸ਼ਹੂਰ ਨਾਂ ਹੈ ਤਾਂ ਉੱਥੇ ਦੂਜੇ ਪਾਸੇ ਪਤਨੀ ਹੁਮਾਇਰਾ ਵੀ ਮਸ਼ਹੂਰ ਗਾਇਕਾ ਹੈ। ਦੋਹਾਂ ਦਾ ਇਕ ਬੱਚਾ ਵੀ ਹੈ।
ਖਬਰਾਂ ਮੁਤਾਬਕ ਦੋਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਕਾਫੀ ਬਹਿਸ ਹੋਈ। ਇਸ ਦੌਰਾਨ ਹੁਮਾਇਰਾ ਨੇ ਆਪਣੇ ਭਰਾਵਾਂ ਨੂੰ ਵੀ ਸੱਦ ਲਿਆ, ਜਿਸ ਨਾਲ ਲੜਾਈ ਹੋਰ ਵੱਧ ਗਈ। ਦੋਹਾਂ ਵਲੋਂ ਬਹਿਸ ਦੌਰਾਨ ਕਿਸੇ ਨੇ ਪੁਲਸ ਨੂੰ ਖਬਰ ਦੇ ਦਿੱਤੀ। ਪੁਲਸ ਦੋਹਾਂ ਧਿਰਾਂ ਨੂੰ ਥਾਣੇ ਲੈ ਗਈ।
ਪੁਲਸ ਨੇ ਦੱਸਿਆ ਕਿ ਹੁਮਾਇਰਾ ਦੇ ਭਰਾ ਦੇ ਨਾਲ-ਨਾਲ ਅਹਿਮਦ ਬੱਟ ਦੇ ਭਰਾਵਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਵਿਚਕਾਰ ਦੋਹਾਂ ਵਲੋਂ ਕਰਾਸ ਐੱਫ. ਆਈ. ਆਰ. ਦਰਜ ਕਰਾਈ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹੁਮਾਇਰਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਨ੍ਹਾਂ ਦੇ ਪਤੀ ਬੱਚੇ ਨੂੰ ਖੋਹ ਰਹੇ ਸਨ ਤਾਂ ਅਹਿਮਦ ਬੱਟ ਨੇ ਕਿਹਾ ਕਿ ਹੁਮਾਇਰਾ ਬੱਚੇ ਨੂੰ ਉਨ੍ਹਾਂ ਤੋਂ ਦੂਰ ਲਿਜਾਉਣਾ ਚਾਹੁੰਦੀ ਹੈ। ਦੋਹਾਂ ਵਿਚਕਾਰ ਵਿਵਾਦ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਪਰ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਦੋਵੇਂ ਸਮਝੌਤਾ ਕਰਨ ਨੂੰ ਤਿਆਰ ਨਹੀਂ ਹਨ।