FacebookTwitterg+Mail

ਸੰਯੁਕਤ ਰਾਸ਼ਟਰ ਮੁਖੀ ਨੇ ਇਜ਼ਰਾਇਲ-ਹਿਜਬੁੱਲਾ ਦੇ ਨਵੇਂ ਸੰਘਰਸ ਦੇ ਖਤਰੇ ਦੀ ਦਿੱਤੀ ਚਿਤਾਵਨੀ

alert  terror  firearms
25 November, 2017 11:04:43 AM

ਸੰਯੁਕਤ ਰਾਸ਼ਟਰ (ਭਾਸ਼ਾ)— ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਨੇ ਇਕ ਨਵੀਂ ਰਿਪੋਰਟ ਵਿਚ ਚਿਤਾਵਨੀ ਦਿੱਤੀ ਹੈ ਕਿ ਹਿਜਬੁੱਲਾ ਦੇ ਹੱਥਾਂ ਵਿਚ ਗੈਰ-ਕਾਨੂੰਨੀ ਹਥਿਆਰ ਆਉਣ ਅਤੇ ਲੇਬਨਾਨ ਦੇ ਅੱਤਵਾਦੀ ਸਮੂਹ ਅਤੇ ਇਜ਼ਰਾਇਲੀ ਅਧਿਕਾਰੀਆਂ ਦੀ ਧਮਕੀ ਭਰੀ ਬਿਆਨਬਾਜੀ ਨਾਲ ਸੰਘਰਸ਼ ਵੱਧਣ ਦਾ ਖਤਰਾ ਹੈ। ਸੰਯੁਕਤ ਰਾਸ਼ਟਰ ਮੁਖੀ ਨੇ ਹਿਜਬੁੱਲਾ ਅਤੇ ਇਜ਼ਰਾਇਲ ਨੂੰ ਅਪੀਲ ਕੀਤੀ ਹੈ ਕਿ ਕੀ ਉਹ ''ਹਰ ਸੰਭਵ ਸੰਜਮ ਵਰਤਣ'' ਅਤੇ ''ਸੰਭਾਵੀ ਭੜਕਾਊ ਟਿੱਪਣੀਆਂ'' ਤੋਂ ਬਚਣ। 
ਸਾਲ 2006 ਵਿਚ ਹਿਜਬੁੱਲਾ ਅਤੇ ਇਜ਼ਰਾਇਲ ਵਿਚਕਾਰ ਯੁੱਧ ਹੋਇਆ ਸੀ। ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵੱਲੋਂ ਸ਼ਨੀਵਾਰ ਨੂੰ ਜਾਰੀ ਰਿਪੋਰਟ ਵਿਚ ਗੁਤਾਰੇਸ ਨੇ ਕਿਹਾ ਕਿ ਹਿਜਬੁੱਲਾ ਨੂੰ ਹਥਿਆਰਾਂ ਦੀ ਸਪਲਾਈ ਦੇ ਦੋਸ਼ ਲਗਾਤਾਰ ਲੱਗ ਰਹੇ ਹਨ ਅਤੇ ਅਜਿਹਾ ਨਿਯਮਿਤ ਅੰਤਰਾਲ 'ਤੇ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ,''ਸੰਯੁਕਤ ਰਾਸ਼ਟਰ ਇਨ੍ਹਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਹਾਲਾਂਕਿ ''ਉਹ ਇਕੱਲਾ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਕਰਨ ਦੀ ਸਥਿਤੀ ਵਿਚ ਨਹੀਂ ਹੈ।'' ਗੁਤਾਰੇਸ ਨੇ ਜ਼ਿਕਰ ਕੀਤਾ ਕਿ ਹਿਜਬੁੱਲਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਸਾਲ 2006 ਵਿਚ ਸੰਘਰਸ਼ ਦੇ ਖਾਤਮੇ ਦਾ ਐਲਾਨ ਕਰਦੇ ਹੋਏ ਇਕ ਪ੍ਰਸਤਾਵ ਵਿਚ ਹਿਜਬੁੱਲਾ ਅਤੇ ਲੇਬਨਾਨ ਵਿਚ ਕਿਰਿਆਸ਼ੀਲ ਹੋਰ ਬਾਗੀ ਗੁੱਟਾਂ ਨੂੰ ਨਿਸ਼ਸਤਰੀਕਰਨ ਕਰਨ ਦੀ ਅਪੀਲ ਕੀਤੀ ਸੀ । ਇਸ ਦੇ ਇਲਾਵਾ ਸੰਯੁਕਤ ਰਾਸ਼ਟਰ ਸ਼ਾਂਤੀਸੈਨਾ ਨੂੰ ਇਜ਼ਰਾਇਲ ਸੀਮਾ ਨੇੜੇ ਸਥਿਤ ਲਿਤਾਨੀ ਨਦੀ ਦੇ ਦੱਖਣੀ ਹਿੱਸੇ ਦੀ ਨਿਗਰਾਨੀ ਕਰਨ ਨੂੰ ਕਿਹਾ ਗਿਆ ਸੀ, ਜਿੱਥੇ ਹਿਜਬੁੱਲਾ 'ਤੇ ਹਥਿਆਰ ਰੱਖਣ 'ਤੇ ਪਾਬੰਦੀ ਲਗਾਈ ਗਈ ਹੈ।


Tags: ਚਿਤਾਵਨੀਅੱਤਵਾਦੀਹਥਿਆਰAlert Terror Firearms