FacebookTwitterg+Mail

ਅਮੋਲਕ ਸਿੰਘ ਗਾਖਲ ਨੇ 'ਵੇਖ ਬਰਾਤਾਂ ਚੱਲੀਆਂ' ਫਿਲਮ ਦੀ ਸਫਲਤਾ 'ਤੇ ਦਿੱਤੀ ਸਮੁੱਚੀ ਟੀਮ ਨੂੰ ਵਧਾਈ

amolak singh gakhal
31 July, 2017 05:43:10 PM

ਵਾਟਸਨਵੈੱਲ/ਕੈਲੇਫੋਰਨੀਆਂ ( ਰਾਜ ਗੋਗਨਾ) ਫਿਲਮ ਨਿਰਮਾਤਾ ਅਮੋਲਕ ਸਿੰਘ ਗਾਖਲ ਨੇ ਹਾਸਰਸ, ਸਮਾਜਿਕ ਅਤੇ ਪਰਿਵਾਰਕ ਫਿਲਮ 'ਵੇਖ ਬਰਾਤਾਂ ਚੱਲੀਆਂ' ਦੀ ਜਿੱਥੇ ਸਫਲਤਾ ਲਈ ਫਿਲਮ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਹੈ ਉੱਥੇ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਕਿਹਾ ਹੈ ਕਿ ਪੰਜਾਬੀ ਫਿਲਮ ਉਦਯੋਗ ਪਾਏਰੇਸੀ ਦੇ ਕੋਹੜ ਕਰਕੇ ਬਹੁਤ ਵੱਡਾ ਨੁਕਸਾਨ ਝੱਲਦਾ ਆ ਰਿਹਾ ਹੈ। ਜਿਹੜੇ ਪੰਜਾਬੀ ਆਪਣੀ ਮਾਂ ਬੋਲੀ, ਸੱਭਿਅਚਾਰ, ਸੰਸਕਾਰਾਂ ਨਾਲ ਜੁੜੇ ਹੋਏ ਹਨ ਉਨਾਂ ਨੂੰ ਕਦੇ ਭੁੱਲ ਕੇ ਪਾਇਰੇਟਡ ਫਿਲਮਾਂ ਨਹੀਂ ਦੇਖਣੀਆਂ ਚਾਹੀਦੀਆਂ ਕਿਉਂਕਿ ਪਾਇਰੇਸੀ ਫਿਲਮ ਉਦਯੋਗ ਨੂੰ ਤਬਾਹ ਕਰ ਰਹੀ ਹੈ। ਉਨਾਂ ਨੇ 'ਵੇਖ ਬਰਾਤਾਂ ਚੱਲੀਆਂ' ਫਿਲਮ ਵਿਚ ਅੰਧ ਵਿਸ਼ਵਾਸ 'ਤੇ ਤਿੱਖਾ ਵਿਅੰਗ ਕੀਤੇ ਜਾਣ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ। ਉਨਾਂ ਇਹ ਵੀ ਚਿਤਾਵਨੀ ਦਿੱਤੀ ਕਿ ਉੱਤਰੀ ਅਮਰੀਕਾ ਵਿਚ ਫਿਲਮ ਦੀ ਪਾਇਰੇਸੀ ਕਰਕੇ ਫਿਲਮ ਨੂੰ ਡਾਲਰ-ਡਾਲਰ ਵਿਚ ਵੇਚਣ ਵਾਲੇ ਛੋਟੇ ਦੁਕਾਨਦਾਰਾਂ 'ਤੇ ਕਾਨੂੰਨੀ ਛਿਕੰਜਾ ਕੱਸਦਿਆਂ ਛੇਤੀਂ ਹੀ ਰੇਡ ਸ਼ੁਰੂ ਹੋ ਰਹੀ ਹੈ ਅਤੇ ਉਨਾਂ ਨੂੰ ਅਜਿਹੀ ਗੁਸਤਾਖੀ ਤੋਂ ਬਚਣਾ ਚਾਹੀਦਾ ਹੈ।ਸ੍ਰ. ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਫਰਵਰੀ ਮਹੀਨੇ ਕਮੇਡੀ ਅਤੇ ਸੰਗੀਤਕ ਫਿਲਮ ਜੀ. ਬੀ. ਐਂਟਰਟੇਨਮੈਂਟ ਦੇ ਬੈਨਰ ਹੇਠ ਤਿਆਰ ਕਰਨ ਜਾ ਰਹੇ ਹਨ ਅਤੇ ਇਸ ਫਿਲਮ ਦੀ ਕਹਾਣੀ, ਸੰਵਾਦ ਅਤੇ ਗੀਤ ਨਾਮੀ ਲੇਖਕ ਅਤੇ ਪੱਤਰਕਾਰ ਐੱਸ ਅਸ਼ੋਕ ਭੌਰਾ ਨੇ ਲਿਖੇ ਹਨ। ਇਸ ਫਿਲਮ ਦਾ ਵਿਸਥਾਰ ਅਗਲੇ ਕੁਝ ਦਿਨਾਂ ਵਿਚ ਪੰਜਾਬੀ ਦਰਸ਼ਕਾਂ ਨਾਲ ਸਾਂਝਾ ਕਰਨ ਦੀ ਖੁਸ਼ੀ ਮਹਿਸੂਸ ਕਰਾਂਗੇ।


Tags: Amolak Singh Gakhal Punjabi Comedy Film Vekh Baraatan Challiyan ਅਮੋਲਕ ਸਿੰਘ ਗਾਖਲ ਵੇਖ ਬਰਾਤਾਂ ਚੱਲੀਆਂ