ਜਲੰਧਰ— ਪੰਜਾਬੀ ਗਾਇਕੀ ਨਾਲ ਸਫਰ ਦੀ ਸ਼ੁਰੂਆਤ ਕਰਨ ਵਾਲੇ ਅਮਰਿੰਦਰ ਗਿੱਲ ਨੇ ਹੁਣ ਦੇਸ਼ਾਂ-ਵਿਦੇਸ਼ਾਂ 'ਚ ਆਪਣੀ ਹੁਨਰਬਾਜ਼ ਅਦਾਕਾਰੀ ਨਾਲ ਵੱਖਰੀ ਪਛਾਣ ਬਣਾ ਲਈ ਹੈ। ਵੱਖ-ਵੱਖ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਾਉਣ ਵਾਲੇ ਅਭਿਨੇਤਾ ਅਮਰਿੰਦਰ ਗਿੱਲ ਨੇ ਹਾਲ ਹੀ 'ਚ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਗਾਇਕ ਗੁਰਪ੍ਰ੍ਰੀਤ ਮਾਨ ਨਾਲ ਲਾਈਵ ਪਰਫਾਰਮ ਕੀਤਾ ਹੈ। ਗੁਰਪ੍ਰੀਤ ਮਾਨ ਨੇ ਲਾਈਵ ਸ਼ੋਅ ਦੀ ਇਕ ਛੋਟੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਪਰਫਾਰਮ ਕਰ ਰਿਹੈ ਹਨ।
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਲਾਈਵ ਸ਼ੋਅ ਦੌਰਾਨ ਅਮਰਿੰਦਰ ਗਿੱਲ ਤੇ ਗੁਰਪ੍ਰੀਤ ਮਾਨ ਨੇ ਕੁਝ ਮਹੀਨੇ ਪਹਿਲਾ ਰਿਲੀਜ਼ ਹੋਈ ਫਿਲਮ 'ਲਹੌਰੀਏ' ਦਾ ਗੀਤ 'ਜੰਞਾਂ' ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ। ਇਸ ਦੌਰਾਨ ਲੋਕੀ ਗਾਇਕੀ ਦੀਆਂ ਧੁਨਾਂ ਨਾਲ ਕਾਫੀ ਮਸਤ ਹੋ ਗਏ ਸਨ ਤੇ ਲੋਕਾਂ ਨੂੰ ਖੂਬ ਭੰਗੜਾ ਪਾਇਆ। ਵੱਡੀ ਗਿਣਤੀ 'ਚ ਲੋਕਾਂ ਦਾ ਇੱਕਠ ਲਾਈਵ ਸ਼ੋਅ ਦੇਖਣ ਨੂੰ ਸਰੀ ਪੁੱਜਿਆ ਸੀ।