FacebookTwitterg+Mail

ਬੰਗਲਾਦੇਸ਼ 'ਚ ਰੋਹਿੰਗਿਆ ਕੈਂਪ ਪਹੁੰਚੀ ਐਂਜਲੀਨਾ ਜੋਲੀ

angelina jolie visits rohingya camp in bangladesh
04 February, 2019 08:07:52 PM

ਕੋਕਸ ਬਜ਼ਾਰ— ਹਾਲੀਵੁੱਡ ਸੁਪਰਸਟਾਰ ਐਂਜਲੀਨਾ ਜੋਲੀ ਬੰਗਲਾਦੇਸ਼ 'ਚ ਰੋਹਿੰਗਿਆ ਸ਼ਰਣਾਰਥੀਆਂ ਨਾਲ ਗੱਲ ਕਰਨ ਲਈ ਸੋਮਵਾਰ ਨੂੰ ਇਥੇ ਇਕ ਕੈਂਪ ਪਹੁੰਚੀ। ਜੋਲੀ ਯੂ.ਐੱਨ. ਸ਼ਰਣਾਰਥੀ ਏਜੰਸੀ ਸੰਯੁਕਤ ਹਾਈ ਕਮਿਸ਼ਨਰ ਦੀ ਵਿਸ਼ੇਸ਼ ਦੂਤ ਹਨ। ਬੰਗਲਾਦੇਸ਼ ਪਹੁੰਚਣ ਤੋਂ ਬਾਅਦ ਉਹ ਮਿਆਮਾਂ ਦੀ ਸਰਹੱਦ ਦੇ ਨੇੜੇ ਤੇਕਨਾਫ ਸਥਿਤ ਰੋਹਿੰਗਿਆ ਸ਼ਰਣਾਰਥੀਆਂ ਦੇ ਇਕ ਕੈਂਪ 'ਚ ਗਈ। ਜ਼ਿਕਰਯੋਗ ਹੈ ਕਿ ਮਿਆਮਾਂ 'ਚ ਅਗਸਤ 2017 'ਚ ਰੋਹਿੰਗਿਆ ਭਾਈਚਾਰੇ 'ਤੇ ਫੌਜ ਕਾਰਵਾਈ ਕੀਤੇ ਜਾਣ ਤੋਂ ਬਾਅਦ ਕਰੀਬ 7,20,000 ਮੁਸਲਮਾਨ ਇਥੋਂ ਬੰਗਲਾਦੇਸ਼ ਚਲੇ ਗਏ।

ਜੋਲੀ ਨੇ ਫਿਲਹਾਲ ਕੋਈ ਜਨਤਕ ਟਿੱਪਣੀ ਨਹੀਂ ਕੀਤੀ ਹੈ। ਹਾਲਾਂਕਿ ਕੋਕਸ ਬਜ਼ਾਰ ਜ਼ਿਲਾ ਪੁਲਸ ਮੁਖੀ ਇਕਬਾਲ ਹੁਸੈਨ ਨੇ ਦੱਸਿਆ ਕਿ ਜੋਲੀ ਮੰਗਲਵਾਰ ਨੂੰ ਹੋਰ ਵੀ ਕੈਂਪਾ ਦਾ ਦੌਰਾ ਕਰੇਗੀ। ਜੋਲੀ ਕੋਕਸ ਬਾਜ਼ਾਰ ਦੇ ਨੇੜੇ ਕੈਂਪਾਂ 'ਚ ਰਹਿ ਰਹੇ ਲੱਖਾਂ ਰੋਹਿੰਗਿਆ ਦੀਆਂ ਮਨੁੱਖੀ ਲੋੜਾਂ ਦਾ ਅਨੁਮਾਨ ਲਗਾਉਣ ਲਈ ਬੰਗਲਾਦੇਸ਼ 'ਚ ਹੈ।

ਯੂ.ਐੱਨ.ਐੱਚ.ਸੀ.ਆਰ. ਨੇ ਇਕ ਬਿਆਨ 'ਚ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਵਿਦੇਸ਼ ਮੰਤਰੀ ਏ.ਕੇ. ਅਬਦੁੱਲ ਮੋਮੇਨ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਢਾਕਾ 'ਚ ਮੁਲਾਕਾਤ ਕਰਕੇ ਆਪਣੀ ਯਾਤਰਾ ਪੂਰੀ ਕਰੇਗੀ। ਸੰਯੁਕਤ ਰਾਸ਼ਟਰ ਸ਼ਰਣਾਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ 92 ਕਰੋੜ ਡਾਲਰ ਦੀ ਇਕ ਨਵੀਂ ਅੰਤਰਰਾਸ਼ਟਰੀ ਅਪੀਲ ਕਰਨ ਵਾਲਾ ਹੈ।


Tags: ਹਾਲੀਵੁੱਡ ਐਂਜਲੀਨਾ ਜੋਲੀ ਬੰਗਲਾਦੇਸ਼ Hollywood Angelina Jolie Bangladesh

About The Author

Baljit Singh

Baljit Singh is content editor at Punjab Kesari