FacebookTwitterg+Mail

ਅਨੀਤਾ ਨੇ UK 'ਚ ਜਿੱਤਿਆ 'ਬੈਸਟ ਇੰਟਰਨੈਸ਼ਨਲ ਆਰਟਿਸਟਸ' ਐਵਾਰਡ, ਦਿਲਜੀਤ ਵੀ ਨਾ ਰਹੇ ਪਿੱਛੇ

anita lerche wins best international artist award in birmingham
01 December, 2017 12:12:17 PM

ਇੰਡੀਯਾਨਾਪੋਲਿਸ(ਬਿਊਰੋ)— ਡੈਨਮਾਰਕ ਦੀ ਪੰਜਾਬੀ ਗਾਇਕਾ, ਅਦਾਕਾਰਾ ਅਤੇ ਡਾਂਸਰ ਅਨੀਤਾ ਲਿਆਕੇ ਨੇ ਐਤਵਾਰ ਨੂੰ ਬਰਮਿੰਘਮ ਵਿਚ ਆਯੋਜਿਤ ਇਕ ਸਮਾਰੋਹ ਵਿਚ 'ਯੂ.ਕੇ. ਭੰਗੜਾ ਐਵਾਰਡ 2017' ਦਾ 'ਬੈੱਸਟ ਇੰਟਰਨੈਸ਼ਨਲ ਆਰਟਿਸਟਸ' ਐਵਾਰਡ ਜਿੱਤਿਆ। ਸਮਾਰੋਹ ਵਿਚ ਪੂਰੇ ਭੰਗੜਾ ਸੰਗੀਤ ਉਦਯੋਗ ਦੇ ਕਈ ਲੋਕ ਹਾਜ਼ਰ ਸਨ। ਇਸ ਦੌਰਾਨ ਵੱਖ-ਵੱਖ ਕਲਾਕਾਰਾਂ ਨੂੰ 24 ਐਵਾਰਡ ਪ੍ਰਦਾਨ ਕੀਤੇ ਗਏ।

 Punjabi Bollywood Tadka
ਵੱਕਾਰੀ ਅੰਤਰਰਾਸ਼ਟਰੀ ਐਵਾਰਡ ਜਿੱਤਣ ਤੋਂ ਬਾਅਦ ਭਾਵੁਕ ਮੰਨ ਨਾਲ ਅਨੀਤਾ ਨੇ ਆਪਣੇ ਪ੍ਰਸ਼ੰਸਕਾਂ ਦਾ ਸ਼ੁੱਕਰੀਆ ਅਦਾ ਕੀਤਾ। ਉਸ ਨੇ ਕਿਹਾ ਕਿ ਉਹ ਇਸ ਪਲ ਨੂੰ ਕਦੇ ਨਹੀਂ ਭੁੱਲ ਸਕਦੀ।

Punjabi Bollywood Tadka

ਅਨੀਤਾ ਲਿਆਕੇ ਅਤੇ ਪੰਜਾਬੀ ਫਿਲਮ ਅਦਾਕਾਰ ਦਿਲਜੀਤ ਦੋਸਾਂਝ ਨੂੰ 'ਬੈੱਸਟ ਇੰਟਰਨੈਸ਼ਨਲ ਆਰਟਿਸਟਸ' ਸ਼੍ਰੇਣੀ ਵਿਚ ਵੱਕਾਰੀ 'ਯੂ.ਕੇ. ਭੰਗੜਾ ਐਵਾਰਡ 2017' ਲਈ ਨਾਮਜ਼ਦ ਕੀਤਾ ਗਿਆ ਸੀ।

Punjabi Bollywood Tadka

ਅਨੀਤਾ ਲਿਆਕੇ ਨੇ ਕਿਹਾ ਕਿ ਇਹ ਮੇਰੇ ਖੇਤਰ ਵਿਚ ਸਭ ਤੋਂ ਜ਼ਿਆਦਾ ਸਨਮਾਨਿਤ ਪੁਰਸਕਾਰਾਂ ਵਿਚੋਂ ਇਕ ਹੈ। ਇਸ ਲਈ ਮੈਂ ਹੋਰ ਜ਼ਿਆਦਾ ਸਨਮਾਨਿਤ ਤੇ ਉਤਸ਼ਾਹਿਤ ਨਹੀਂ ਹੋ ਸਕਦੀ। ਜੇਤੂਆਂ ਦਾ  ਫੈਸਲਾ ਜਨਤਕ ਵੋਟਿੰਗ ਨਾਲ ਕੀਤਾ ਗਿਆ ਸੀ। ਇਸ ਲਈ ਤੁਹਾਡਾ ਵੋਟ ਅਤੇ ਹਮਾਇਤ ਅਸਲ ਵਿਚ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ।

Punjabi Bollywood Tadka


Tags: Anita LercheBest International Artist AwardBirminghamUK Bhangra Awards 2017 Diljit Dosanjhਅਨੀਤਾ ਲਿਆਕੇ