ਲੰਡਨ (ਰਾਜਵੀਰ ਸਮਰਾ)— ਇੰਗਲੈਂਡ ਰਹਿੰਦੇ ਗਾਇਕ ਬਲਵੀਰ ਢਿੱਲੋਂ ਦੀ ਨਵੀਂ ਐਲਬਮ 'ਕਸਤੂਰੀ' 18 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਐਲਬਮ 'ਚ ਕੁਲ 5 ਗੀਤ ਹਨ, ਜਿਨ੍ਹਾਂ ਨੂੰ ਬਲਵੀਰ ਢਿੱਲੋਂ ਨੇ ਹੀ ਆਪਣੀ ਕਲਮ ਨਾਲ ਲਿਖਿਆ ਹੈ। ਐਲਬਮ ਨੂੰ ਸੰਗੀਤ ਕੇ. ਵੀ. ਸਿੰਘ ਤੇ ਥਰਿੱਲਾ (ਟੋਲੀ) ਨੇ ਦਿੱਤਾ ਹੈ। ਐਲਬਮ ਨੂੰ ਐੱਚ. ਐੱਸ. ਔਲਖ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਪੇਸ਼ਕਸ਼ ਟੀ ਥਾਪਰ ਦੀ ਹੈ।
ਐਲਬਮ ਦੇ ਸਾਰੇ ਗੀਤ ਵੰਜਲੀ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤੇ ਜਾਣਗੇ। ਐਲਬਮ 'ਚ Thakha, Selfie, Halli, Teenager, Toli ਨਾਂ ਦੇ ਗੀਤ ਹਨ। ਇਨ੍ਹਾਂ 'ਚੋਂ ਪਹਿਲਾਂ ਗੀਤ Teenager 23 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਟੀਜ਼ਰ ਵੀ ਰਿਲੀਜ਼ ਹੋ ਚੁੱਕਾ ਹੈ।