FacebookTwitterg+Mail

ਬ੍ਰਿਟੇਨ ਦੇ ਨਵੇਂ PM ਬੋਰਿਸ ਜਾਨਸਨ ਨਾਲ ਹੈ ਸੈਫ ਦੀ ਧੀ ਸਾਰਾ ਅਲੀ ਖਾਨ ਦਾ ਖਾਸ ਕੁਨੈਕਸ਼ਨ

boris johnson s india connect saif and sara ali khan
24 July, 2019 12:11:53 PM

ਲੰਡਨ (ਬਿਊਰੋ) — ਬੋਰਿਸ ਜਾਨਸਨ ਨੇ ਜੈਰੇਮੀ ਹੰਟ ਨੂੰ ਵੋਟਿੰਗ ਪ੍ਰਕਿਰਿਆ 'ਚ ਪਛਾੜ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਹੋਈ ਚੋਣ 'ਚ ਜਿੱਤ ਹਾਸਲ ਕੀਤੀ। ਕੰਜ਼ਰਵੇਟਿਵ ਪਾਰਟੀ ਦੇ ਅਗਲੇ ਨੇਤਾ ਲਈ ਹੋਈਆਂ ਚੋਣਾਂ 'ਚ ਉਨ੍ਹਾਂ ਨੇ ਜੈਰੇਮੀ ਹੰਟ ਨੂੰ ਕਰੀਬ 45000 ਵੋਟਾਂ ਨਾਲ ਹਰਾਇਆ ਹੈ। ਬੋਰਿਸ ਜਾਨਸਨ ਦਾ ਭਾਰਤ ਨਾਲ ਗੂੜ੍ਹਾ ਰਿਸ਼ਤਾ ਹੈ। ਭਾਰਤ ਦੇ ਮਸ਼ਹੂਰ ਲੇਖਕ ਪੱਤਰਕਾਰ ਖੁਸ਼ਵੰਤ ਸਿੰਘ ਨਾਲ ਉਨ੍ਹਾਂ ਦੀ ਰਿਸ਼ਤੇਦਾਰੀ ਵੀ ਹੈ। ਇੰਨਾਂ ਹੀ ਨਹੀਂ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਰਿਸ਼ਤੇ ਦੀ ਤਾਰ ਅਦਾਕਾਰ ਸੈਫ ਅਲੀ ਖਾਨ, ਸਾਬਕਾ ਪਤਨੀ ਅੰਮ੍ਰਿਤਾ ਸਿੰਘ ਤੇ ਬੇਟੀ ਸਾਰਾ ਅਲੀ ਖਾਨ ਨਾਲ ਵੀ ਜੁੜਿਆ ਹੈ। ਸਭ ਤੋਂ ਅਹਿਮ ਗੱਲ ਕਿ ਉਨ੍ਹਾਂ ਦਾ ਕੇਰਲ ਦੇ ਇਕ ਮੰਦਰ ਨਾਲ ਵੀ ਬੇਹੱਦ ਅਜੀਬ ਕਿਸਮ ਦਾ ਰਿਸ਼ਤਾ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਾ ਸਹੁਰਾ ਹੈ ਖੁਸ਼ਵੰਤ ਸਿੰਘ ਦਾ ਛੋਟਾ ਭਰਾ
ਭਾਰਤ ਦੇ ਮਸ਼ਹੂਰ ਲੇਖਕ-ਪੱਤਰਕਾਰ ਖੁਸ਼ਵੰਤ ਸਿੰਘ ਦਾ ਛੋਟਾ ਭਰਾ ਦਲਜੀਤ ਸਿੰਘ ਦਾ ਵਿਆਹ ਇਕ ਸਿੱਖ ਮਹਿਲਾ ਦੀਪ ਨਾਲ ਹੋਇਆ ਸੀ। ਇਸ ਵਿਆਹ ਤੋਂ ਦੀਪ ਨੂੰ ਦੋ ਬੇਟੀਆਂ ਹੋਈਆਂ। ਦਲਜੀਤ ਸਿੰਘ ਅਤੇ ਦੀਪ ਦੀ ਧੀ ਮਰੀਨਾ, ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਦੀ ਪਤਨੀ ਬਣੀ। ਦੋਵੇਂ ਕਰੀਬ ਵਿਆਹ ਤੋਂ 25 ਸਾਲਾ ਬਾਅਦ (ਪਿਛਲੇ ਸਾਲ) ਵੱਖ ਹੋ ਗਏ। ਇਸ ਰਿਸ਼ਤੇ ਦੇ ਲਿਹਾਜ ਨਾਲ ਖੁਸ਼ਵੰਤ ਸਿੰਘ ਤੇ ਉਸ ਦੇ ਭਰਾ ਬੋਰਿਸ ਜਾਨਸਨ ਦਾ ਸਹੁਰਾ ਲੱਗਦਾ ਹੈ। ਇੰਨਾ ਹੀ ਨਹੀਂ ਬੋਰਿਸ ਜਾਨਸਨ ਦੀ ਸੱਸ ਦੀਪ ਦੀ ਦੂਜੀ ਭੈਣ ਦਾ ਵਿਆਹ ਵੀ ਖੁਸ਼ਵੰਤ ਸਿੰਘ ਦੇ ਦੂਜੇ ਭਰਾ ਭਗਵੰਤ ਸਿੰਘ ਨਾਲ ਹੋਇਆ ਸੀ। 

Punjabi Bollywood Tadka

ਖੁਸ਼ਵੰਤ ਸਿੰਘ ਦੀ ਭਾਣਜੀ ਹੈ ਅੰਮ੍ਰਿਤਾ ਸਿੰਘ
ਖੁਸ਼ਵੰਤ ਸਿੰਘ ਦੇ ਰਿਸ਼ਤੇ ਦੇ ਚੱਲਦੇ ਹੀ ਬੋਰਿਸ ਜਾਨਸਨ ਦਾ ਰਿਸ਼ਤਾ ਬਾਲੀਵੁੱਡ ਨਾਲ ਜੁੜਿਆ ਹੈ। ਅਸਲ 'ਚ ਸੈਫ ਅਲੀ ਖਾਨ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਖੁਸ਼ਵੰਤ ਸਿੰਘ ਦੇ ਪਰਿਵਾਰ ਦਾ ਹਿੱਸਾ ਹੈ। ਉਹ ਖੁਸ਼ਵੰਤ ਸਿੰਘ ਦੀ ਭਾਣਜੀ ਲੱਗਦੀ ਹੈ। ਇਸ ਨਾਤੇ ਬੋਰਿਸ ਜਾਨਸਨ ਨਾਲ ਅੰਮ੍ਰਿਤਾ ਸਿੰਘ ਦਾ ਰਿਸ਼ਤਾ ਵੀ ਮਧੁਰ ਰਿਹਾ ਹੈ। ਇੰੰਨਾ ਹੀ ਨਹੀਂ ਅੰਮ੍ਰਿਤਾ ਸਿੰਘ ਤੇ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਦਾ ਵੀ ਰਿਸ਼ਤਾ ਬੋਰਿਸ ਨਾਲ ਇਸੇ ਨਾਤੇ ਜੁੜਦਾ ਹੈ। ਭਾਵੇਂ ਮਰੀਨਾ ਤੋਂ ਵੱਖ ਹੋਣ ਤੋਂ ਬਾਅਦ ਬੋਰਿਸ ਜਾਨਸਨ ਦਾ ਇਸ ਪਰਿਵਾਰ ਨਾਲ ਰਿਸ਼ਤਾ ਟੁੱਟਿਆ ਹੋਵੇ ਪਰ ਬੀਤੇ 25 ਸਾਲਾਂ ਤੋਂ ਉਹ ਉਸ ਪਰਿਵਾਰ ਦਾ ਜਵਾਈ ਬਣਿਆ ਰਿਹਾ, ਜਿਸ ਦਾ ਹਿੱਸਾ ਅੰਮ੍ਰਿਤਾ ਸਿੰਘ, ਸਾਰਾ ਅਲੀ ਖਾਨ ਵੀ ਹੈ।

ਅਕਸਰ ਆਪਣੇ ਸਹੁਰੇ ਭਾਰਤ ਆਉਂਦੇ ਸਨ ਬੋਰਿਸ ਜਾਨਸਨ
ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਨੂੰ ਭਾਰਤ ਦੇਸ਼ ਦਾ ਬਖੂਬੀ ਅੰਦਾਜ਼ਾ ਹੈ। ਮਰੀਨਾ ਤੋਂ ਵੱਖ ਹੋਣ ਤੋਂ ਪਹਿਲਾਂ ਉਹ ਅਕਸਰ ਹੀ ਭਾਰਤ ਘੁੰਮਣ ਲਈ ਆਉਂਦੇ ਸਨ। ਬੋਰਿਸ ਨੂੰ ਬ੍ਰੇਕਜਿਟ ਮਾਮਲਿਆਂ ਦਾ ਉਸਤਾਦ ਕਿਹਾ ਜਾਂਦਾ ਹੈ। ਉਨ੍ਹਾਂ ਨੇ ਜਦੋਂ ਪਹਿਲੀ ਵਾਰ ਬ੍ਰੈਕਜਿਟ 'ਤੇ ਆਪਣਾ ਪੂਰਾ ਡਰਾਫਟ (ਮਸੌਦਾ) ਦੱਸਿਆ ਸੀ ਤਾਂ ਉਹ ਇਕ ਭਾਰਤੀ ਨਿਊਜ਼ ਚੈਨਲ ਦੁਆਰਾ ਆਯੋਜਿਤ ਪ੍ਰੋਗਰਾਮ ਸੀ। 

Punjabi Bollywood Tadka

ਕੇਰਲ ਦੇ ਮੰਦਰ 'ਚ ਬੋਰਿਸ 'ਤੇ ਭੜਕਿਆ ਸੀ ਹਾਥੀ 
ਅਸਲ 'ਚ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਭਾਰਤ 'ਚ ਸਹੁਰਾ ਪਰਿਵਾਰ ਸੀ। ਇਸ ਰਿਸ਼ਤੇ ਉਹ ਜਦੋਂ ਵੀ ਭਾਰਤ ਆਉਂਦੇ ਤਾਂ ਕੇਰਲ ਮੰਦਰ ਜ਼ਰੂਰ ਜਾਂਦੇ ਸਨ। ਸਾਲ 2003 'ਚ ਇਕ ਬੇਹੱਦ ਅਜੀਬ ਘਟਨਾ ਘਟੀ। ਦਰਅਸਲ ਉਹ ਇਕ ਵਿਆਹ ਦੇ ਸਮਾਗਮ 'ਚ ਸ਼ਾਮਲ ਹੋਣ ਲਈ ਭਾਰਤ ਆਏ ਸਨ। ਇਸੇ ਦੌਰਾਨ ਉਹ ਕੇਰਲ ਮੰਦਰ 'ਚ ਵਿਆਹ ਸਮਾਰੋਹ 'ਚ ਸ਼ਿਰਕਤ ਕਰਨ ਪਹੁੰਚੇ। ਇਸੇ ਦੌਰਾਨ ਇਕ ਹਾਥੀ ਉਨ੍ਹਾਂ 'ਤੇ ਭੜਕ ਗਿਆ। ਹਾਥੀ ਵੀ ਵਿਆਹ ਦੀਆਂ ਰਸਮਾਂ ਲਈ ਬੁਲਾਇਆ ਗਿਆ ਸੀ। ਹਾਥੀ ਦੇ ਭੜਕਨ ਨਾਲ ਕਰੀਬ 8 ਲੋਕ ਜ਼ਖਮੀ ਹੋਏ ਸਨ, ਜਿਨ੍ਹਾਂ ਨੂੰ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

Punjabi Bollywood Tadka


Tags: Boris JohnsonIndia ConnectKhushwant SinghSaif Ali KhanSara Ali KhanRogueKerala ElephantAmrita Singh

Edited By

Sunita

Sunita is News Editor at Jagbani.