FacebookTwitterg+Mail

ਦਸਤਾਰ ਮੁਕਾਬਲਿਆਂ 'ਚ ਨੌਜਵਾਨਾਂ ਨੇ ਉਤਸ਼ਾਹ ਨਾਲ ਲਿਆ ਹਿੱਸਾ

competition  participation  compatible
02 January, 2018 05:37:30 PM

ਮਿਲਾਨ(ਇਟਲੀ)(ਸਾਬੀ ਚੀਨੀਆ)— ਇਟਲੀ ਦੀ ਰਾਜਧਾਨੀ ਰੋਮ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਰੋਮ ਵਿਖੇ ਨੌਜਵਾਨਾਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ।ਇਨ੍ਹਾਂ ਦਸਤਾਰ ਮੁਕਾਬਲਿਆਂ ਵਿਚ ਇਟਲੀ ਭਰ ਵਿਚੋਂ ਨੌਜਵਾਨਾਂ ਨੇ ਉਤਸ਼ਾਹਪੂਰਵਕ ਸ਼ਿਰਕਤ ਕੀਤੀ।ਇਸ ਮੌਕੇ ਸੁੰਦਰ ਦਸਤਾਰ ਸਜਾਉਣ ਲਈ  ਸ: ਸਤਿੰਦਰਪਾਲ ਸਿੰਘ ਪਹਿਲੇ ਸਥਾਨ 'ਤੇ ਰਹੇ ਜਦਕਿ ਸ: ਤੇਜਵੀਰ ਸਿੰਘ ਦੂਜੇ ਸਥਾਨ 'ਤੇ ਅਤੇ ਸ: ਹਰਪ੍ਰੀਤ ਸਿੰਘ ਤੀਜੇ ਸਥਾਨ 'ਤੇ ਰਹੇ।ਜੇਤੂਆਂ ਨੂੰ ਸ਼ਾਨਦਾਰ ਟ੍ਰਾਫੀਆਂ ਨਾਲ਼ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਗਈ।ਇਸ ਮੌਕੇ ਸਿਰ 'ਤੇ ਦੁਮਾਲਾ ਸਜਾ ਕੇ ਬਕਾਇਦਾ ਸਿੱਖੀ ਰੂਪ ਵਿਚ ਰਹਿ ਕੇ ਇਟਾਲੀਅਨਾਂ ਵਿਚ ਸਿੱਖੀ ਦਾ ਪ੍ਰਭਾਵ ਬਣਾਉਣ ਵਾਲੀ ਲੜਕੀ ਨਵਨਪ੍ਰੀਤ ਕੌਰ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਏ ਇਨ੍ਹਾਂ ਦਸਤਾਰ ਮੁਕਾਬਲਿਆਂ ਨੂੰ ਕਰਵਾਉਣ ਵਿਚ ਰੋਮ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਰਜੀਨੇ ਦੀ ਸੰਗਤ ਅਤੇ ਨੌਜਵਾਨ ਸਭਾ ਫਰਜੀਨੇ ਦੁਆਰਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।


Tags: ਮੁਕਾਬਲੇਹਿੱਸਾ ਸੰਗਤCompetition Participation Compatible