FacebookTwitterg+Mail

ਭਾਰਤ ਆ ਰਹੇ ਕੈਨੇਡੀਅਨ ਪੌਪ ਸਟਾਰ ਜਸਟਿਨ ਬੀਬਰ ਦੀਆਂ ਮੰਗਾਂ ਦੀ ਲਿਸਟ ਨੇ ਉਡਾਈ ਆਯੋਜਕਾਂ ਦੀ ਨੀਂਦ (ਤਸਵੀਰਾਂ)

    1/7
04 May, 2017 06:22:28 PM
ਟੋਰਾਂਟੋ/ ਮੁੰਬਈ— 23 ਸਾਲਾ ਕੈਨੇਡੀਅਨ ਪੌਪ ਸਟਾਰ ਜਸਟਿਨ ਬੀਬਰ ਇਸ ਮਹੀਨੇ ਭਾਰਤ ਦੌਰੇ 'ਤੇ ਆ ਰਹੇ ਹਨ। ਉਸ ਦੇ ਇਸ ਦੌਰੇ ਨੂੰ ਲੈ ਕੇ ਜਿੱਥੇ ਭਾਰਤ ਦੇ ਲੋਕ ਪੱਬਾਂ ਭਾਰ ਹਨ, ਉੱਥੇ ਆਯੋਜਕਾਂ ਲਈ ਉਸ ਦੀਆਂ ਮੰਗਾਂ ਸਿਰਦਰਦੀ ਬਣੀਆਂ ਹੋਈਆਂ ਹਨ। ਜਸਟਿਨ ਬੀਬਰ ਭਾਰਤ ਵਿਚ 10 ਮਈ ਨੂੰ ਆਪਣੀ ਪਰਫਾਮੈਂਸ ਦੇਵੇਗਾ। 7 ਮਈ ਨੂੰ ਉਹ ਦੁਬਈ ਤੋਂ ਮੁੰਬਈ ਆਵੇਗਾ। ਉਸ ਦੇ ਨਾਲ ਉਸ ਦਾ 120 ਮੈਂਬਰਾਂ ਦਾ ਸਟਾਫ ਹੋਵੇਗਾ। ਏਅਰਪੋਰਟ ਤੋਂ ਉਹ ਸਿੱਧਾ ਹੋਟਲ ਵਿਚ ਜਾਵੇਗਾ। ਭਾਰਤੀ ਆਯੋਜਕ ਜਿੱਥੇ ਪਹਿਲਾਂ ਹੀ ਬੀਬਰ ਦੇ ਰਾਹਾਂ ਵਿਚ ਅੱਖਾਂ ਵਿਛਾ ਕੇ ਖੜ੍ਹੇ ਹਨ। ਉੱਥੇ ਬੀਬਰ ਦੀਆਂ ਮੰਗਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤੁਹਾਨੂੰ ਜਾਣੂੰ ਕਰਵਾਉਂਦੇ ਹਾਂ ਭਾਰਤ ਵਿਚ ਬੀਬਰ ਨੂੰ ਦਿੱਤੇ ਜਾਣ ਵਾਲੇ ਲਗਜ਼ਰੀ ਟ੍ਰੀਟਮੈਂਟ ਤੋਂ, ਜਿਸ ਬਾਰੇ ਜਾਣ ਕੇ ਤੁਹਾਡੀਆਂ ਅੱਖਾਂ ਵੀ ਫਟੀਆਂ ਰਹਿ ਜਾਣਗੀਆਂ।
— ਜਸਟਿਨ ਬੀਬਰ ਅਤੇ ਉਸ ਦੇ ਸਟਾਫ ਦੀ ਸੇਵਾ ਵਿਚ ਦੋ ਵੋਲਵੋ ਬੱਸਾਂ, 10 ਲਗਜ਼ਰੀ ਸੇਡਾਨ ਕਾਰਾਂ ਰਹਿਣਗੀਆਂ। ਇਸ ਦੇ ਨਾਲ ਹੀ ਉਸ ਨੇ ਇਕ ਰੋਲਸ-ਰੋਇਸ ਕਾਰ ਦੀ ਵੀ ਮੰਗ ਕੀਤੀ ਹੈ।
— ਬੀਬਰ ਦੇ ਆਪਣੇ ਗਾਰਡਾਂ ਤੋਂ ਇਲਾਵਾ ਉਸ ਨੂੰ ਜੈੱਡ ਪਲੱਸ ਸਕਿਓਰਿਟੀ ਦਿੱਤੀ ਜਾਵੇਗੀ ਅਤੇ ਮਹਾਰਾਸ਼ਟਰ ਦੀ ਪੁਲਸ ਵੀ ਉਸ ਦੀ ਸੁਰੱਖਿਆ ਵਿਚ ਹਾਜ਼ਰ ਰਹੇਗੀ।
— ਇਸ ਦੇ ਨਾਲ ਹੀ ਬੀਬਰ ਨੇ ਪਿੰਗ-ਪੋਂਗ ਟੇਬਲ, ਪਲੇਅ ਸਚੇਸ਼ਨ, ਸੋਫਾ ਸੈੱਟ, ਵਾਸ਼ਿੰਗ ਮਸ਼ੀਨ, ਰੈਫਰੀਜੀਰੇਟਰ, ਅਲਮਾਰੀ, ਮਸਾਜ਼ ਟੇਬਲ ਜਿਸ ਦੀ ਵਰਤੋਂ ਸਟੇਜ ਦੇ ਪਿੱਛੇ ਪਰਫਾਰਮੈਂਸ ਤੋਂ ਪਹਿਲਾਂ ਕੀਤੀ ਜਾਵੇਗੀ, ਦੀ ਮੰਗ ਕੀਤੀ ਹੈ।
— ਬੀਬਰ ਲਈ ਦੋ ਪੰਜ ਤਾਰਾ ਹੋਟਲ ਬੁੱਕ ਕੀਤੇ ਗਏ ਹਨ। ਰਾਜਸਥਾਨ ਤੋਂ ਆਉਣ ਵਾਲੇ ਖਾਸ ਰਸੋਈਏ ਬੀਬਰ ਅਤੇ ਉਸ ਦੀ ਟੀਮ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਉਣਗੇ। ਇੰਨਾਂ ਹੀ ਨਹੀਂ ਇਨ੍ਹਾਂ ਸਾਰੇ ਪਕਵਾਨਾਂ ਦੇ ਨਾਂ ਬਦਲ ਕੇ ਬੀਬਰ ਦੇ ਗੀਤਾਂ 'ਤੇ ਰੱਖੇ ਗਏ ਹਨ।
— ਬੀਬਰ ਲਈ 24 ਘੰਟਿਆਂ ਤੱਕ ਸੇਵਾ ਦੇਣ ਵਾਲਾ ਫਿਟਨੈੱਸ ਸੈਂਟਰ ਵੀ ਹੋਵੇਗਾ। ਜਿਸ ਵਿਚ ਭਾਫ ਰਹੇਗੀ। ਬੀਬਰ ਲਈ ਖਾਸ ਤੌਰ 'ਤੇ ਹੋਟਲ ਦੀ ਦੁਬਾਰਾ ਡਿਜ਼ਾਈਨ ਕੀਤਾ ਜਾਵੇਗਾ ਅਤੇ ਖਾਸ ਫਰਨੀਚਰ ਲਗਾਇਆ ਜਾਵੇਗਾ। ਕੁੱਲ ਮਿਲਾ ਕੇ ਹੋਟਲ ਨੂੰ ਬੀਬਰ ਦੇ ਨਿੱਜੀ ਬੰਗਲੇ ਵਰਗਾ ਬਣਾਇਆ ਜਾਵੇਗਾ।
— ਬੀਬਰ ਦੇ ਕਮਰੇ ਵਿਚ ਯੋਗਾ ਨਾਲ ਸੰਬੰਧਤ ਕਿਤਾਬਾਂ ਰੱਖੀਆਂ ਜਾਣਗੀਆਂ। ਇਸ ਤੋਂ ਇਲਾਵਾ ਜੈਸਮੀਨ, ਮੋਗਰਾ ਤੇਲ , ਗੁਲਾਬ ਜਲ ਆਦਿ ਵੀ ਉਸ ਦੇ ਕਮਰੇ ਵਿਚ ਹੋਣਗੇ।
— ਬੀਬਰ ਦੀ ਮਸਾਜ਼ ਲਈ ਕੇਰਲਾ ਤੋਂ ਖਾਸ ਤੌਰ 'ਤੇ ਮਸਾਜ਼ ਕਰਨ ਵਾਲੇ ਵਿਅਕਤੀ ਨੂੰ ਬੁਲਾਇਆ ਜਾਵੇਗਾ।
— ਬੀਬਰ ਲਈ ਭਾਰਤ ਵਿਚ ਪਾਣੀ ਸਭ ਤੋਂ ਵੱਡੀ ਸਮੱਸਿਆ ਰਹੇਗਾ। ਉਸ ਦੀ ਪਿਆਸ ਨੂੰ ਬੁਝਾਉਣ ਲਈ , 24 ਬੋਤਲਾਂ ਆਮ ਪਾਣੀ, 24 ਬੋਤਲਾਂ ਖਾਰਾ ਪਾਣੀ, 4 ਐਨਰਜੀ ਡਰਿੰਕਸ, 6 ਵਿਟਾਮਿਨ ਡਰਿੰਕਸ, 6 ਕ੍ਰੀਮ ਸੋਡਾ ਅਤੇ 4 ਕੁਦਰਤੀ ਜੂਸ ਦੀ ਬੋਤਲਾਂ ਦਾ ਇੰਤਜ਼ਾਮ ਕੀਤਾ ਜਾਵੇਗਾ।
— ਕਈ ਛੋਟੀਆਂ ਅਤੇ ਵੱਡੀਆਂ ਮੰਗਾਂ ਤੋਂ ਇਲਾਵਾ ਜਸਟਿਨ ਬੀਬਰ ਅਜਿਹਾ ਪਹਿਲਾਂ ਅੰਤਰਰਾਸ਼ਟਰੀ ਸੈਲੀਬ੍ਰਿਟੀ ਹੋਵੇਗਾ ਜੋ ਸਟੇਡੀਅਮ ਵਿਚ ਚਾਪਰ ਰਾਹੀਂ ਐਂਟਰੀ ਮਾਰੇਗਾ।

Tags: ਜਸਟਿਨ ਬੀਬਰ ਪੌਪ ਸਟਾਰ Demands Justin Bieber India Trip

About The Author

Kulvinder Mahi

Kulvinder Mahi is News Editor at Jagbani.