FacebookTwitterg+Mail

ਡੈਮੀ ਲੋਵਾਟੋ ਨੇ ਆਪਣਾ ਟਵਿਟਰ ਅਕਾਊਂਟ ਕੀਤਾ ਡਿਲੀਟ

demi lovato has deleted his twitter account
04 February, 2019 07:33:26 PM

ਲਾਂਸ ਏਂਜਲਸ— ਅਮਰੀਕੀ ਇੰਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਰੈਪਰ 21 ਸੇਵੇਜ ਦੀ ਗ੍ਰਿਫਤਾਰੀ 'ਤੇ ਟਿੱਪਣੀ ਕਾਰਨ ਨਿੰਦਾ ਦਾ ਸਾਹਮਣਾ ਕਰ ਰਹੀ ਅਭਿਨੇਤਰੀ ਤੇ ਗਾਇਕਾ ਡੈਮੀ ਲੋਵਾਟੋ ਨੇ ਆਪਣਾ ਟਵਿਟਰ ਅਕਾਊਂਟ ਡਿਲੀਟ ਕਰ ਦਿੱਤਾ ਹੈ। 

Punjabi Bollywood Tadka

ਐਤਵਾਰ ਨੂੰ 2019 ਸੁਪਰ ਬਾਊਲ ਫੁੱਟਬਾਲ ਦੌਰਾਨ ਰਿਕਾਰਡਿੰਗ ਕਲਾਕਾਰ 'ਤੇ ਟਿੱਪਣੀ ਕਰ ਗਾਇਕਾ ਵਿਵਾਦਾਂ 'ਚ ਘਿਰ ਗਈ, ਜਿਨ੍ਹਾਂ ਨੂੰ ਅਮਰੀਕੀ ਇੰਮੀਗ੍ਰੇਸ਼ਨ ਤੇ ਕਸਟਮ ਅਧਿਕਾਰੀਆਂ ਨੇ ਅਟਲਾਂਟਾ 'ਚ ਇਕ ਮੁਹਿੰਮ ਚਲਾ ਕੇ ਹਿਰਾਸਤ 'ਚ ਲਿਆ ਸੀ। ਰੈਪਰ 21 ਸੇਵੇਜ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਹਨ। ਗ੍ਰੈਮੀ ਦੇ ਲਈ ਨਾਮਜ਼ਦ ਰੈਪਰ 2005 'ਚ ਬ੍ਰਿਟੇਨ ਤੋਂ ਅਮਰੀਕਾ ਆਏ ਸਨ ਪਰ ਵੀਜ਼ਾ ਮਿਆਦ ਖਤਮ ਹੋਣ ਤੋਂ ਇਕ ਸਾਲ ਬਾਅਦ ਵੀ ਉਹ ਅਮਰੀਕਾ 'ਚ ਹੀ ਰਹਿ ਰਹੇ ਸਨ। 

Punjabi Bollywood Tadka

ਰੈਪਰ ਦੀ ਗ੍ਰਿਫਤਾਰੀ ਦੀ ਖਬਰ 'ਤੇ ਚੁਟਕੀ ਲੈਂਦੇ ਹੀ ਲੋਵਾਟੋ ਨੇ ਟਵੀਟ ਕੀਤਾ ਕਿ ਹੁਣ ਤੱਕ 21 ਸੇਵੇਜ ਮੀਮ ਮੇਰੇ ਲਈ ਸੁਪਰ ਬਾਊਲ ਦਾ ਪਸੰਦੀਦਾ ਹਿੱਸਾ ਰਹੇ ਹਨ। ਸੋਸ਼ਲ ਮੀਡੀਆ ਦੇ ਯੂਜ਼ਰਸ ਨੇ ਉਨ੍ਹਾਂ ਦੀ ਇਸ ਟਿੱਪਣੀ 'ਤੇ ਨਿੰਦਾ ਕੀਤੀ। ਹਾਲਾਂਕਿ ਲੋਵਾਟੋ ਨੇ ਇਸ 'ਤੇ ਆਪਣੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਪਰੰਤੂ ਯੂਰਜ਼ਰਸ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਇਨ੍ਹਾਂ ਆਲੋਚਨਾਵਾਂ ਦੀ ਪ੍ਰਕਿਰਿਆ 'ਚ ਲੋਵਾਟੋ ਨੇ ਟਵਿਟਰ ਤੋਂ ਹਟਣ ਦਾ ਫੈਸਲਾ ਕੀਤਾ ਤੇ ਆਪਣਾ ਅਕਾਊਂਟ ਡਿਲੀਟ ਕਰ ਦਿੱਤਾ।

Punjabi Bollywood Tadka


Tags: ਡੈਮੀ ਲੋਵਾਟੋ ਟਵਿਟਰ ਡਿਲੀਟ Demi Lovato twitter delete

About The Author

Baljit Singh

Baljit Singh is content editor at Punjab Kesari