FacebookTwitterg+Mail

'ਦੇਸੀ ਸਵੈਗ' ਮੇਲੇ ਵਿੱੱਚ ਪ੍ਰੀਤ ਹਰਪਾਲ, ਸੁਨੰਦਾ ਸ਼ਰਮਾ ਅਤੇ ਅਖਿਲ ਦੇ ਗੀਤਾਂ ਨਾਲ ਗੂੰਜ ਉੱਠਿਆ ਹਾਲ

desi swag
12 July, 2017 07:12:45 PM

ਮੈਲਬੋਰਨ (ਅਰਸ਼ਦੀਪ)— ਬੀਤੇ ਐਤਵਾਰ ਮੈਲਬੋਰਨ ਵਿੱਚ ਕਰੀਏਟਵ ਈਵੈਂਟਸ, ਸ਼ਿੰਕੂ ਨਾਭਾ, ਬਲਵਿੰਦਰ ਲਾਲੀ ਅਤੇ ਸਹਿਯੋਗੀਆਂ ਵੱਲੋਂ 'ਦੇਸੀ ਸਵੈਗ' ਮੇਲਾ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਹਾਜ਼ਰੀ ਭਰੀ। ਮਿੱਥੇ ਸਮੇਂ ਤੋਂ ਲੇਟ ਸ਼ੁਰੂ ਹੋਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਮੈਲਬੋਰਨ ਵਸਦੇ ਗਾਇਕ ਨਵੀ ਬਾਵਾ ਅਤੇ ਹੋਰ ਕਲਾਕਾਰਾਂ ਦੁਆਰਾ ਕੀਤੀ ਗਈ। ਇਸ ਤੋਂ ਬਾਅਦ ਉੱਭਰਦੇ ਗਾਇਕ ਅਖਿਲ ਨੇ ਆਪਣੇ ਗੀਤਾਂ ਨਾਲ ਪਰਪੱਕ ਗਾਇਕੀ ਦਾ ਸਬੂਤ ਦਿੰਦਿਆਂ ਭਰਵੀਂ ਹਾਜ਼ਰੀ ਲਵਾਈ। ਉਪਰੰਤ ਪ੍ਰਸਿੱਧ ਗਾਇਕ ਪ੍ਰੀਤ ਹਰਪਾਲ ਨੇ ਮੰਚ ਤੋਂ ਸਰੋਤਿਆਂ ਨਾਲ ਮੁਖਾਤਿਬ ਹੁੰਦਿਆਂ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ। 

ਜਾਣਕਾਰੀ ਮੁਤਾਬਕ ਪ੍ਰੀਤ ਨੇ 'ਕੰਗਣਾ', 'ਅੱਤ ਗੋਰੀਏ', 'ਯਾਰ ਬੇਰੁਜ਼ਗਾਰ', 'ਲਾਅ' ਸਮੇਤ ਅਨੇਕਾਂ ਗੀਤਾਂ ਨਾਲ ਦਰਸ਼ਕਾਂ ਦੀਆਂ ਫਰਮਾਇਸ਼ਾਂ ਪੂਰੀ ਕਰਦਿਆਂ ਅਜਿਹਾ ਸਮਾਂ ਬੰਨਿਆ ਕਿ ਮੁਟਿਆਰਾਂ ਆਪ ਮੁਹਾਰੇ ਸਟੇਜ ਤੇ ਨੱਚਣੋਂ ਨਾ ਰਹਿ ਸਕੀਆਂ। ਇਸ ਤੋਂ ਬਾਅਦ ਗਾਇਕਾ ਸੁਨੰਦਾ ਸ਼ਰਮਾ ਨੇ ਸਟੇਜ ਤੋਂ 'ਸੁੱਚਾ ਸੂਰਮਾ', 'ਜੱਟ ਯੱਮਲਾ', 'ਬਿੱਲੀ ਅੱਖ', 'ਪਟਾਕੇ' ਅਤੇ ਲੋਕ ਬੋਲੀਆਂ ਨਾਲ ਅਜਿਹੀ ਦਸਤਕ ਦਿੱਤੀ ਕਿ ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ ਤੇ ਸਰੋਤਿਆਂ ਨੂੰ ਨੱਚਣ ਲਈ ਮਜ਼ਬੂਰ ਕਰਦਿਆਂ ਮੇਲਾ ਸਿਖਰਾਂ ਤੇ ਪਹੁੰਚਾ ਦਿੱਤਾ। ਜਲੰਧਰ ਤੋਂ ਉਚੇਚੇ ਤੌਰ ਤੇ ਪਹੁੰਚੇ ਅਦਾਰਾ 'ਜੱਗਬਾਣੀ' ਤੋਂ ਸੀਨੀਅਰ ਪੱਤਰਕਾਰ ਅਤੇ ਸੰਪਾਦਕ ਜੁਗਿੰਦਰ ਸਿੰਘ ਸੰਧੂ ਨੇ ਪ੍ਰਬੰਧਕਾਂ ਅਤੇ ਕਲਾਕਾਰਾਂ ਨੂੰ ਸ਼ੱਭ ਕਾਮਨਾਵਾਂ ਭੇਂਟ ਕੀਤੀਆਂ। ਇਸ ਮੇਲੇ ਦੇ ਮੁੱਖ ਪ੍ਰਬੰਧਕ ਗੁਰਿੰਦਰ ਰਾਏ, ਸ਼ੰਮੀ ਸਿੰਘ, ਵਿਕਰਮ ਢਿੱਲੋਂ, ਹਰਿੰਦਰ ਬੱਲ, ਕੁਲਬੀਰ ਕੈਮ ਤੇ ਸਮੁੱਚੀ ਟੀਮ ਵੱਲੋਂ ਮੇਲੇ ਨੂੰ ਸਫਲ ਬਣਾਉਣ ਲਈ ਸਮੂਹ ਸਹਿਯੋਗੀਆਂ ਅਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।


Tags: Desi Swag Sunanda Sharma Preet Harplal Akhil Austrailaਅਖਿਲ ਪ੍ਰੀਤ ਹਰਪਾਲਦੇਸੀ ਸਵੈਗ