FacebookTwitterg+Mail

ਨਿਊਜ਼ੀਲੈਂਡ 'ਚ ਸੁਨੰਦਾ ਸ਼ਰਮਾ, ਪ੍ਰੀਤ ਹਰਪਾਲ ਅਤੇ ਅਖਿਲ ਕਰਨਗੇ ਆਪਣੇ ਫਨ ਦਾ ਮੁਜ਼ਾਹਰਾ

desi swag
12 July, 2017 07:12:14 PM

ਆਕਲੈਡ (ਅਰਸ਼ਦੀਪ)— ਨੌਜਵਾਨਾ ਦੀ ਹਰਮਨ ਪਿਆਰੀ ਅਤੇ ਉਭਰ ਰਹੀ ਗਾਇਕਾ ਸੁਨੰਦਾ ਸ਼ਰਮਾ ਪਹਿਲੀ ਵਾਰ ਨਿਊਜ਼ੀਲੈਂਡ ਵਿਚ ਸ਼ੋਅ ਕਰਨ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਫੇਸਬੁੱਕ 'ਤੇ ਦਿੱਤੀ ਹੈ। ਸੁਨੰਦਾ ਸ਼ਰਮਾ ਦਾ ਪਲੇਠਾ ਲਾਈਵ ਸ਼ੋਅ 15 ਜੁਲਾਈ ਨੂੰ ਆਕਲੈਂਡ ਦੇ ਲੋਗਾਨ ਕੈਂਪਬੈੱਲ ਸੈਂਟਰ, ਗਰੀਨਲੇਨ ਵਿਚ ਹੋਵੇਗਾ। ਇਸ ਸ਼ੋਅ ਵਿਚ ਸੁਨੰਦਾ ਸ਼ਰਮਾ ਤੋਂ ਇਲਾਵਾ ਹਰਫਨਮੌਲਾ ਗਾਇਕ ਪ੍ਰੀਤ ਹਰਪਾਲ ਅਤੇ ਅਖਿਲ ਵੀ ਪਹੁੰਚਣਗੇ ਅਤੇ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। 
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿਚਲੇ ਪੰਜਾਬੀਆਂ, ਖਾਸ ਕਰਕੇ ਨੌਜਵਾਨਾ ਵਿਚ ਇਸ ਸ਼ੋਅ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸ਼ੋਅ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਟਿਕਟਾਂ ਦੀ ਬੁਕਿੰਗ ਧੜਾਧੜ ਜਾਰੀ ਹੈ। ਇਹ ਸ਼ੋਅ ਪੂਰੀ ਤਰ੍ਹਾਂ ਪਰਿਵਾਰਕ ਹੋਵੇਗਾ। ਬਜ਼ੁਰਗ, ਔਰਤਾਂ ਅਤੇ ਬੱਚਿਆਂ ਦੇ ਬੈਠਣ ਲਈ ਖਾਸ ਪ੍ਰਬੰਧ ਹੋਵੇਗਾ। ਪਾਰਕਿੰਗ ਦੇ ਵਧੀਆ ਬੰਦੋਬਸਤ ਹੋਣਗੇ।


Tags: Punjabi CelebrityDesi Swag Sunanda Sharma Preet Harplal Akhilਆਕਲੈਡਸੁਨੰਦਾ ਸ਼ਰਮਾ